June 23, 2026 7:27 am

ਰੂਪਨਗਰ ਕਣਕ ਖਰੀਦ ਏਜੰਸੀਆਂ ਤੇ ਪ੍ਰਸ਼ਾਸਨ ਦੇ ਦਾਅਵਿਆਂ ਦੀ ਖੁਲੀ ਪੋਲ

ਰੂਪਨਗਰ 3 ਮਈ (ਲਾਡੀ ਖਾਬੜਾ) ਰੂਪਨਗਰ ਅਨਾਜ ਮੰਡੀ ਉਸ ਵੇਲੇ ਅਫਰਾ ਤਫੜੀ ਮਚ ਗਈ ਜਦੋ ਪਨ ਗ੍ਰੀਨ ਅਤੇ ਮਾਰਕਫੈਡ, ਪਨਸਪ ਵਲੋਂ ਖਰੀਦੀ ਗਈ ਕਣਕ ਅਚਨਾਕ ਤੇਜ ਮੀਹ ਆ ਜਾਣ ਕਾਰਨ ਗਿਲੀ ਹੋ ਗਈ ਅਤੇ ਥੈਲੀਆ ਵਿਚ ਪਈ ਕਣਕ ਜੋ ਕਿ ਸਰਕਾਰ ਵਲੋਂ ਨੀਲੇ ਕਾਰਡ ਧਾਰਕਾ ਨੂੰ ਸਸਤੇ ਰੇਟ ਤੇ ਦਿਤੀ ਜਾਵੇਗੀ। ਜੋ ਕਿ ਪਨ ਗ੍ਰੀਨ ਵਲੋਂ ਖਰੀਦੀ ਗਈ ਸੀ ਅਤੇ ਸਮੇ ਸਿਰ ਲਿਫਟਿੰਗ ਨਾ ਹੋਣ ਕਾਰਨ ?ੁਹ ਕਣਕ ਮੰਡੀ ਦੇ ਫਰਸ਼ ਤੇ ਪਾਣੀ ਦੇ ਵਿਚ ਪਈ ਨਜਰ ਆਈ ਅਤੇ ਮੀਂਹ ਤੋ ਬਾਅਦ ਕਣਕ ਨੂੰ ਇੱਕ ਪਾਸੇ ਇਕਠਾ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ। ਰਾਮ ਸਿੰਘ ਐਂਡ ਕੰਪਨੀ, ਵਲੋਂ ਆੜਤੀ ਸਤਪਾਲ ਸਿੰਘ ਨੇ ਦਸਿਆ ਕੀ ਨਾ ਤਾ ਖਰੀਦ ਏੇਜਂਸੀਆ ਸਮੇ ਸਿਰ ਲਿਫਟਿੰਗ ਕਰਵਾ ਰਹੀਆ ਹਨ ਅਤੇ ਨਾ ਬਾਰਦਾਨਾ ਦੇ ਰਹੀਆ ਹਨ।ਇਸ ਲਈ ਜਗ੍ਹਾ ਦੀ ਘਾਟ ਹੋਣ ਕਰਕੇ ਅਤੇ ਬਾਰਦਨਾ ਸਮੇ ਸਿਰ ਨਾ ਮਿਲਣ ਕਰਕੇ ਸਾਨੂੰ ਆਪਣੇ ਕੋਲੋ ਬਾਰਦਾਨਾ ਲਿਆਣਾ ਪੇ ਰਿਹਾ ਹੈ ਅਤੇ ਫਸਲ ਦੀ ਸਾਬ ਸਭਾਲ ਵਿਚ ਵੀ ਮੁਸ਼ਕਿਲਾਂ ਪੇਸ਼ ਆ ਰਹੀਆ ਹਨ । ਇੱਕ ਪਾਸੇ ਪ੍ਰਸ਼ਾਸਨ ਤੇ ਖਰੀਦ ਏਜੰਸੀਆਂ ਸਮੇਂ ਸਿਰ ਲਿਫਟਿੰਗ ਕਰਵਾਉਣ ਦੇ ਦਾਅਵੇ ਕਰਦੀਆ ਨੇ ਪਰ ਸਚਾਈ ਕੁਝ ਹੋਰ ਹੀ ਹੈ ।

Send this to a friend