June 25, 2026 3:49 am

8 ਮੋਟਰਸਾਈਕਲ, 14 ਅਲਾਏਵੀਲ, 14 ਟਾਇਰ ਅਤੇ ਇੱਕ 315 ਬੋਰ ਕੱਟੇ ਸਮੇਤ 5 ਮੁਲਜ਼ਮ ਕਾਬੂ

ਬਰਨਾਲਾ, 3 ਮਈ (ਬਲਜਿੰਦਰ ਸਿੰਘ ਚੌਹਾਨ)- ਬਰਨਾਲਾ ਐਟੀਸਨੈਚਿੰਗ ਐਡ ਥੈਫਟ ਸੈਲ ਬਰਨਾਲਾ ਵੱਲੋਂ 8 ਮੋਟਰਸਾਈਕਲ ,14 ਅਲਾਏਵੀਲ ,1 ਦੇਸੀ 315 ਬੋਰ ਕੱਟਾਂ ਸ਼ਹਿਤ 5 ਵਿਆਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਇੰਚਾਰਜ ਗੁਰਵੀਰ ਸਿੰਘ ਨੇ ਦੱਸਿਆ ਕਿ ਏ.ਐਸ.ਆਈ. ਮਹਿੰਦਰ ਸਿੰਘ ਇਚਾਰਜ ਐਟੀਸਨੈਚਿੰਗ ਐਡ ਥੈਫਟ ਸੈਲ ਬਰਨਾਲਾ ਨੇ ਗੁਪਤ ਸੂਚਨਾ ਦੇ ਅਧਾਰ ਤੇ ਸਮਦੀਸ ਉਰਫ ਸੰਮੀ, ਅਭਿਸੇਕ ਕੁਮਾਰ ਉਰਫ ਸੈਂਕੀ, ਸੁਭਨੀਤ ਉਰਫ ਸਵੀ, ਪ੍ਰਦੀਪ ਕੁਮਾਰ ਉਰਫ ਹੈਪੀ, ਜੈ ਕਿਸਨ ਉਰਫ ਰਵੀ ਸਾਰੇ ਨਿਵਾਸੀ ਬਰਨਾਲਾ ਨੇ ਮਿਲ ਕੇ ਇੱ ਕਗਰੋਹ ਬਣਾਇਆ ਸੀ ਜੋ ਠੀਕਰੀਵਾਲਾ ਡਰੇਨ ਉਪਰ ਮੋਟਰਸਾਈਕਲਾਂ ਸਮੇਤ ਮਾਰੂ ਹਥਿਆਰਾਂ ਅਤੇ ਅਸਲੇ ਦੇ ਕਿਸੇ ਲੁੱਟ ਖੋਹ ਦੀ ਯੋਜਨਾ ਬਣਾ ਰਹੇ ਸਨ। ਪੁਲਿਸ ਨੇ ਰੇਡ ਕਰਕੇ ਕਾਬੂ ਕਰ ਕੀਤਾ। ਜਿੰਨ੍ਹਾ ਪਾਸੋ ਚੋਰੀ ਅਤੇ ਖੂਹ ਕੀਤੇ 8 ਮੋਟਰਸਾਈਕਲ, 14 ਅਲਾਏਵੀਲ ਸਮੇਤ 14 ਟਾਈਰ ਬਰਾਮਦ ਕਰਵਾਏ। ਇਨ੍ਹਾਂ ਵਿੱਚੋਂ ਇਕ ਅਰੋਪੀ ਸਮਦੀਸ ਉਰਫ ਸੰਮੀ ਪਾਸੋ ਇੱਕ ਦੇਸੀ ਕੱਟਾਂ 315 ਬੋਰ ਸਮੇਤ ਕਾਰਤੂਸ ਬਰਾਮਦ ਕਰਵਾਕੇ ਇਨ੍ਹਾਂ ਉੱਪਰ ਅਸਲਾ ਐਕਟ ਅਤੇ ਲੁੱਟਖੋਹ ਦੀ ਯੌਜਨਾ ਬਣਾਉਣ ਦਾ ਮਾਮਲਾ ਥਾਣਾ ਸਿਟੀ ਵਿਖੇ ਦਰਜ ਕੀਤਾ ਗਿਆ । ਅਰੋਪੀਆਂ ਨੂੰ ਅਦਾਲਤ ਵਿੱਚ ਪੇਸ ਕਰ 2 ਦਿਨ ਦਾ ਪੁਲਿਸ ਰਿਮਾਡ ਹਾਸਿਲ ਕੀਤਾ ਗਿਆ। ਜਿਨ੍ਹਾਂ ਪਾਸੋ ਹੋਰ ਵਾਰਦਾਤਾ ਬਾਰੇ ਵੀ ਪੁੱਛਗਿੱਛ ਕੀਤਾ ਜਾ ਰਹੀ ਹੈ।

Send this to a friend