ਸ੍ਰੀ ਅਨੰਦਪੁਰ ਸਾਹਿਬ, 3 ਮਈ (ਦਵਿੰਦਰਪਾਲ ਸਿੰਘ, ਅੰਕੁਸ਼)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਦੇਸ਼ ਅਨੁਸਾਰ ਸ੍ਰ.ਮਲਕੀਤ ਸਿੰਘ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਬਤੌਰ ਮੀਤ ਮੈਨੇਜਰ ਅਹੁਦਾ ਸੰਭਾਲਿਆ। ਹੈਡਗ੍ਰੰਥੀ ਗਿਆਨੀ ਫੂਲਾ ਸਿੰਘ, ਮੈਨੇਜਰ ਜਸਵੀਰ ਸਿੰਘ ਅਤੇ ਤਖਤ ਸਾਹਿਬ ਦੇ ਸਮੁੱਚੇ ਦਫਤਰੀ ਸਟਾਫ ਨੇ ਉਨ੍ਹਾਂ ਨੂੰ ਜੀ ਆਇਆਂ ਕਿਹਾ ਅਤੇ ਵਧਾਈ ਦਿੰਦੇ ਹੋਏ ਆਸ ਪ੍ਰਗਟ ਕੀਤੀ ਕਿ ਸ.ਮਲਕੀਤ ਸਿੰਘ ਹਮੇਸ਼ਾ ਦੀ ਤਰਾਂ ਆਪਣੇ ਜਿੰਮੇ ਲੱਗੀ ਇਸ ਸੇਵਾ ਨੂੰ ਵੀ ਬਾ-ਖੂਬੀ ਨਿਭਾਉਣਗੇ। ਸਮੁੱਚੇ ਸਟਾਫ ਨੂੰ ਆਪਣੇ ਪਰਿਵਾਰ ਵਾਂਗ ਸਮਝਦੇ ਹੋਏ ਬਿਨਾਂ ਕਿਸੇ ਭੇਦ-ਭਾਵ ਤੋਂ ਆਪਣੀਆਂ ਸੇਵਾਵਾਂ ਨਿਭਾਉਣਗੇ। ਇਸ ਸਮੇਂ ਮਲਕੀਤ ਸਿੰਘ ਨੇ ਕਿਹਾ ਕਿ ਇਹ ਮੇਰੀ ਖੁਸ਼ਕਿਸਮਤੀ ਹੈ ਕਿ ਮੈਨੂੰ ਇਸ ਮਹਾਨ ਅਸਥਾਨ ਦੀ ਸੇਵਾ ਦਾ ਸੁਭਾਗ ਪ੍ਰਾਪਤ ਹੋਇਆ ਹੈ। ਮੇਰੀ ਹਰ ਸੰਭਵ ਕੋਸ਼ਿਸ਼ ਰਹੇਗੀ ਕਿ ਮੈਂ ਸਮੁੱਚੇ ਸਟਾਫ ਅਤੇ ਸੰਗਤਾਂ ਦੀਆਂ ਆਸਾਂ ਉਤੇ ਪੁੂਰਾ ਉਤਰ ਸਕਾਂ। ਇਸ ਸੇਵਾ ਤੋਂ ਪਹਿਲਾਂ ਉਨ੍ਹਾਂ ਨੇ ਵੱਖ-ਵੱਖ ਅਸਥਾਨਾ ਤੇ ਆਪਣੀਆ ਸੇਵਾਵਾਂ ਨਿਭਾਈਆਂ। ਇਸ ਮੌਕੇ ਉਕਤ ਤੋਂ ਇਲਾਵਾ ਲਖਵਿੰਦਰ ਸਿੰਘ ਮੀਤ ਮੈਨੇਜਰ, ਐਡਵੋਕੇਟ ਹਰਦੇਵ ਸਿੰਘ ਭੂੁਪਿੰਦਰ ਸਿੰਘ ਅਤੇ ਸੁਰਜੀਤ ਸਿੰਘ ਸੂਚਨਾ ਅਫਸਰ, ਕੌਰ ਸਿੰਘ ਅਕਾਊਟੈਂਟ, ਕਰਨੈਲ ਸਿੰਘ ਖਜਾਨਚੀ, ਸੰਦੀਪ ਸਿੰਘ ਕਲੋਤਾ, ਰਣਬੀਰ ਸਿੰਘ ਕਲੋਤਾ, ਸਰੂਪ ਸਿੰਘ, ਭੂੁਪਿੰਦਰ ਸਿੰਘ ਆਰ.ਕੇ., ਸੁਮਨਦੀਪ ਸਿੰਘ, ਜਸਵੰਤ ਸਿੰਘ ਪਟਵਾਰੀ, ਪ੍ਰਿੰ.ਹਰਪ੍ਰੀਤ ਕੌਰ, ਸੁਖਵਿੰਦਰ ਸਿੰਘ, ਰਾਮਸਰੂਪ ਸਿੰਘ, ਜਤਿੰਦਰ ਸਿੰਘ ਸਾਬਕਾ ਇੰ: ਗੱਡੀਆਂ ਅਦਿ ਹਾਜ਼ਰ ਸਨ।