ਨਵੀਂ ਦਿਲੀ, 2 ਮਈ (ਪੰਜਾਬ ਟਾਇਮਜ਼ ਬਿਊਰੋ)- ਸਿਕੀਮ ਦੇ ਗੁਰਦੁਆਰਾ ਡਾਂਗਮਾਰ ਸਾਹਿਬ ਨੂੰ ਲੈ ਕੇ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿਕਮ ਸਰਕਾਰ ’ਤੇ ਗੰਭੀਰ ਦੋਸ਼ ਲਗਾਏ।ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਰਨਲ ਸਕਤਰ ਮਨਜਿੰਦਰ ਸਿੰਘ ਸਿਰਸਾ ਨੇ ਕਮੇਟੀ ਦਫਤਰ ‘ਚ ਪਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਬੋਧ ਲਾਮਾਵਾਂ ਦੇ ਦਬਾਅ ‘ਚ ਗੁਰੁ ਨਾਨਕ ਦੇਵ ਜੀ ਨਾਲ ਸਬੰਧਿਤ ਗੁਰਦੁਆਰਾ ਡਾਂਗਮਾਰ ਸਾਹਿਬ ਦੀ ਧਾਰਮਿਕ ਅਤੇ ਕਾਨੂੰਨੀ ਹੋਂਦ ਨੂੰ ਮਿਟਾਉਣ ਲਈ ਸਿਕਮ ਸਰਕਾਰ ’ਤੇ ਸਰਕਾਰ ਪ੍ਰਾਯੋਜਿਤ ਅਸਹਿਨਸ਼ੀਲਤਾ ਫੈਲਾਉਣ ਦਾ ਦੋਸ਼ ਲਗਾਇਆ।ਜੀ.ਕੇ. ਨੇ ਦਸਿਆ ਕਿ ਸਿਕਮ ਸਰਕਾਰ ਗੁਰਦੁਆਰਾ ਡਾਂਗਮਾਰ ਸਾਹਿਬ ਨੂੰ ਅਠਵੀਂ ਸਦੀ ਦੇ ਤਾਂਤ੍ਰਿਕ ਬੋਧ ਭਿਕਸ਼ੂ ਪਦਮਸੰਭਵ ਜਿਨ੍ਹਾਂ ਨੂੰ ਗੁਰੂ ਰਿਨਪੋਛੇ ਦੇ ਨਾਂ ਤੋਂ ਵੀ ਜਾਣਿਆ ਜਾਂਦਾ ਹੈ ਦਾ ਮਠ ਬਣਾਉਣ ਲਈ ਹਠੀ ਨਜ਼ਰ ਆਉਂਦੀ ਹੈ। ਜਦੋਂ ਕਿ ਗੁਰੂ ਨਾਨਕ ਦੇਵ ਜੀ ਨੇ 1516-17 ‘ਚ ਦੀ ਲਗਭਗ 6 ਮਹੀਨੇ ਦੀ ਆਪਣੀ ਤਿਬਤ ਯਾਤਰਾ ਦੌਰਾਨ ਗੁਰੂ ਡਾਂਗਮਾਰ ਝੀਲ ਦੇ ਮਾਈਨਸ 30 ਡਿਗਰੀ ਤਾਪਮਾਨ ‘ਤੇ ਜਮਾਂ ਹੋਏ ਝੀਲ ਦੇ ਪਾਣੀ ਨੂੰ ਸਥਾਨਕ ਲੋਕਾਂ ਦੀ ਮੰਗ ’ਤੇ ਡੰਡਾ ਮਾਰ ਕੇ ਪਿਘਲਾ ਦਿਤਾ ਸੀ।ਉਸਦੇ ਬਾਅਦ ਉਸ ਸਥਾਨ ’ਤੇ ਹੁਣ ਤਕ ਝੀਲ ਦੇ ਉਸ ਹਿਸੇ ਤੋਂ ਲੋਕ ਪਾਣੀ ਪ੍ਰਾਪਤ ਕਰਦੇ ਹਨ।ਜੀ.ਕੇ. ਨੇ ਦਸਿਆ ਕਿ ਸਿਕਮ ਨੂੰ ਬੋਧੀ ਰਾਜ ਬਣਾਉਣ ਵਲ ਤੁਰ ਰਹੇ ਚਾਮਲਿੰਗ ਨੇ ਕੁਝ ਬੋਧ ਲਾਮਾਵਾਂ ਨੂੰ ਨਾਲ ਲੈ ਕੇ ਪਹਿਲਾਂ ਇਸ ਸਥਾਨ ਨੂੰ ਸਰਬ ਧਰਮ ਪ੍ਰਾਥਨਾ ਥਾਂ ਘੋਸ਼ਿਤ ਕੀਤਾ, ਜਦੋਂਕਿ ਸਰਵੇ ਜਰਨਲ ਆਫ ਇੰਡੀਆ ਦੇ 1981 ‘ਚ ਬਣੇ ਨਕਸ਼ੇ ‘ਚ ਇਸ ਥਾਂ ‘ਤੇ ਗੁਰੂ ਨਾਨਕ ਦੇਵ ਜੀ ਦੇ 500 ਸਾਲ ਪਹਿਲਾਂ ਆਉਣ ਦਾ ਹਵਾਲਾ ਮਿਲਦਾ ਹੈ। ਇਸਦੇ ਨਾਲ ਹੀ ਐਵਰੇਸਟ ਹੀਰੋ ਦੇ ਨਾਂ ਤੋਂ ਜਾਣੇ ਜਾਂਦੇ ਸ਼ਿਆਮ ਗੇਸਟੋ ਨੇ 1965 ‘ਚ ਇਸ ਥਾਂ ਦੀ ਖੋਜ ਕੀਤੀ ਸੀ। ਕੁਝ ਸਮੇਂ ਪਹਿਲਾਂ ਤਕ ਇਸ ਥਾਂ ‘ਤੇ ਗੁਰੂ ਰਿਨਪੋਛੇ ਦਾ ਇਥੇ ਆਉਣ ਦਾ ਕੋਈ ਇਤਿਹਾਸ ਬੋਧੀ ਲਾਮਾਵਾਂ ਦੇ ਕੋਲ ਵੀ ਨਹੀਂ ਸੀ। ਬੋਧ ਧਰਮ ਦੀ ਕਈ ਕਿਤਾਬਾਂ ‘ਚ ਇਹ ਦਾਅਵਾ ਹੈ ਕਿ ਗੁਰੂ ਰਿਨਪੋਛੇ ਕਦੇ ਵੀ ਸਿਕਮ ਨਹੀਂ ਆਏ। ਵਿਕਿਪੀਡੀਆ ਵੀ ਗੁਰੂ ਰਿਨਪੋਛੇ ਨਾਲ ਸਬੰਧਿਤ ਝੀਲ ਦੇ ਹਿਮਾਚਲ ਪ੍ਰਦੇਸ਼ ਦੇ ਮੰਡੀ ਜਿਲ੍ਹੇ ਦੇ ਰਿਵਾਲਸਰ ਸ਼ਹਿਰ ‘ਚ ਹੋਣ ਦੀ ਜਾਣਕਾਰੀ ਦਿੰਦਾ ਹੈ। ਜਿਥੇ ਗੁਰੂ ਰਿਨਪੋਛੇ ਦੀ ਵਿਸ਼ਾਲ ਮੂਰਤੀ ਵੀ ਸਥਾਪਿਤ ਹੈ। ਸਿਰਸਾ ਨੇ ਕਿਹਾ ਕਿ ਅਜ ਇਸ ਮਾਮਲੇ ਨੂੰ ਲੈ ਕੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਤਰ ਲਿਖਕੇ ਇਸ ਮਾਮਲੇ ‘ਚ ਦਖਲ ਦੇਣ ਦੀ ਮੰਗ ਕੀਤੀ ਹੈ, ਕਿਉਂਕਿ ਸੁਪਰੀਮ ਕੋਰਟ ਪਹਿਲਾਂ ਹੀ ਇਸ ਮਾਮਲੇ ‘ਚ ਮੌਜੂਦਾ ਹਾਲਾਤ ਨੂੰ ਬਰਕਰਾਰ ਰਖਣ ਦਾ ਆਦੇਸ਼ ਦੇ ਚੁਕਾ ਹੈ। ਲੇਕਿਨ ਸਿਕਮ ਪ੍ਰਸ਼ਾਸਨ ਜਾਣਬੁਝ ਕੇ ਗੁਰ ੂਨਾਨਕ ਦੇਵ ਜੀ ਦੇ ਇਤਿਹਾਸ ਨੂੰ ਮਿਟਾਉਣ ਵਲ ਲਗੀ ਹੋਈ ਹੈ। ਜਿਸਨੂੰ ਸਿਖ ਕਦੇ ਬਰਦਾਸ਼ਤ ਨਹੀਂ ਕਰਨਗੇ। ਸੋਸ਼ਲ ਮੀਡੀਆ ‘ਤੇ ਬੋਧ ਧਰਮ ਦੇ ਪੈਰੋਕਾਰ ਦਬਾਅ ਬਣਾਉਣ ਲਈ ਕਈ ਪੋਸਟਾਂ ਪਾ ਕੇ ਆਪਣੇ ਧਰਮ ਦੇ ਲੋਕਾਂ ਨੂੰ ਸਿਕਮ ਹਾਈਕੋਰਟ ‘ਚ 3 ਮਈ ਨੂੰ ਹੋਣ ਵਾਲੀ ਸੁਣਵਾਈ ‘ਚ ਪੁਜਣ ਦੀ ਅਪੀਲ ਕਰ ਰਹੇ ਹਨ। ਇਸਦੇ ਨਾਲ ਹੀ ਬੋਧ ਲਾਮਾਵਾਂ ਵਲੋਂ ਸਿਖਾਂ ਨੂੰ ਸਿਕਮ ‘ਚ ਟੈਕਸੀ ਸਵਾਰੀ ਨਾ ਕਰਵਾਉਣ ਦੇ ਵੀ ਆਦੇਸ਼ ਦਿਤੇ ਗਏ ਹਨ। ਬੋਧ ਲਾਮਾਵਾਂ ਦਾ ਵਿਵਹਾਰ ਸਿਧੇ ਤੌਰ ‘ਤੇ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਦੇ ਨਾਲ ਹੀ ਸੰਵਿਧਾਨ ਵਲੋਂ ਸਿਖਾਂ ਨੂੰ ਮਿਲੇ ਅਧਿਕਾਰਾਂ ਤੋਂ ਮੂੰਹ ਮੋੜਨ ਵਰਗਾ ਹੈ।