June 22, 2026 10:43 am

ਆਂਗਣਵਾੜੀ ਵਰਕਰਾਂ ਨੇ ਆਪਣੀਆਂ ਮੰਗਾਂ ਲਈ ਕੀਤਾ ਰੋਸ ਪ੍ਰਦਰਸ਼ਨ

ਰਾਮਪੁਰਾ ਫੂਲ, 1 ਮਈ (ਮਨਪ੍ਰੀਤ ਸਿੰਘ ਗਿੱਲ)- ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਦੀ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਅੱਜ 1 ਮਈ ਨੂੰ ਕਾਲੇ ਦਿਵਸ ਵਜੋਂ ਮਨਾਉਂਦਿਆਂ ਬਲਾਕ ਰਾਮਪੁਰਾ ਦੀਆਂ ਆਂਗਣਵਾੜੀ ਮੁਲਾਜਮਾਂ ਵਲੋਂ ਆਪਣੀਆਂ ਮੰਗਾਂ ਦੇ ਸਬੰਧ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਪੰਜਾਬ ਸਰਕਾਰ ਵਿਰੁੱਧ ਜੋਰਦਾਰ ਨਾਅਰੇਬਾਜੀ ਕੀਤੀ ਗਈ। ਬਲਾਕ ਪ੍ਰਧਾਨ ਕ੍ਰਿਪਾਲ ਕੌਰ ਭੂੰਦੜ ਨੇ ਕਿਹਾ ਕਿ ਉਨ੍ਹਾਂ ਦੀ ਜੱਥੇਬੰਦੀ ਵਲੋਂ ਆਪਣੀਆਂ ਹੱਕੀ ਮੰਗਾਂ ਲਈ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ ਅਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਦਫਤਰ ਅੱਗੇ ਲਾਏ ਗਏ ਦਿਨ ਰਾਤ ਦੇ ਧਰਨੇ ਨੂੰ 93 ਦਿਨ ਬੀਤ ਚੁੱਕੇ ਹਨ ਪਰ ਹਾਲੇ ਤੱਕ ਸਰਕਾਰ ਦੇ ਕੰਨ ਤੇ ਜੂੰਅ ਤੱਕ ਨਹੀਂ ਸਰਕੀ। ਉਨ੍ਹਾਂ ਕਿਹਾ ਕਿ ਜਦ ਤੱਕ ਯੂਨੀਅਨ ਦੀਆਂ ਸਾਰੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਸੰਘਰਸ਼ ਇਸੇ ਤਰਾਂ ਜਾਰੀ ਰਹੇਗਾ। ਇਸ ਦੌਰਾਨ ਉਨ੍ਹਾਂ ਵਲੋਂ ਸਬ ਤਹਿਸੀਲ ਬਾਲਿਆਂਵਾਲੀ ਵਿਖੇ ਤਹਿਸੀਲਦਾਰ ਓ.ਪੀ. ਜਿੰਦਲ ਦੇ ਰੀਡਰ ਰਾਜੀਵ ਕੁਮਾਰ ਨੂੰ ਸਰਕਾਰ ਦੇ ਨਾਮ ਮੰਗ ਪੱਤਰ ਵੀ ਦਿੱਤਾ ਗਿਆ। ਇਸ ਮੌਕੇ ਸਰਕਲ ਪ੍ਰਧਾਨ ਰੁਪਿੰਦਰਪਾਲ ਕੌਰ ਨੰਦਗੜ੍ਹ ਕੋਟੜਾ, ਅਮਰਜੀਤ ਕੌਰ ਰਾਮਨਵਾਸ, ਮਨਪ੍ਰੀਤ ਕੌਰ ਹਰਕਿਸ਼ਨਪੁਰਾ, ਕਰਮਜੀਤ ਕੌਰ ਝੰਡੂਕੇ, ਅਮਨਦੀਪ ਕੌਰ ਝੰਡੂਕੇ, ਪਰਮਜੀਤ ਕੌਰ ਕੋਟੜਾ ਕੌੜਾ, ਹਰਜਿੰਦਰ ਕੌਰ ਬਾਲਿਆਂਵਾਲੀ, ਪਰਮਜੀਤ ਕੌਰ ਬਾਲਿਆਂਵਾਲੀ, ਸਰਬਜੀਤ ਕੌਰ ਗਿੱਲ ਖੁਰਦ, ਚਰਨਜੀਤ ਕੌਰ ਢੱਡੇ, ਕਰਮਜੀਤ ਕੌਰ ਡਿੱਖ, ਸਰੋਜ ਬਾਲਾ ਮੰਡੀ ਕਲਾਂ, ਰਜਿੰਦਰ ਕੌਰ ਮੰਡੀ ਕਲਾਂ, ਗੁਰਪ੍ਰੀਤ ਕੌਰ ਬਾਲਿਆਂਵਾਲੀ ਆਦਿ ਸ਼ਾਮਲ ਸਨ।

Send this to a friend