ਰੂਪਨਗਰ – ਲੋੜਵੰਦ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਮੰਤਵ ਤਹਿਤ ਰਾਸ਼ਟਰੀ ਸਿਹਤ ਸੁਰੱਖਿਆ ਮਿਸ਼ਨ ਅਧੀਨ ਜਿਲ੍ਹੇ ਅੰਦਰ ”ਆਯੂਸ਼ਮਾਨ ਭਾਰਤ ਦਿਵਸ” ਮਨਾਇਆ ਗਿਆ। ਜਿਲ੍ਹੇ ਵਿੱਚ ਮਨਾਏ ਜਾ ਰਹੇ ਆਯੂਸ਼ਮਾਨ ਭਾਰਤ ਦਿਵਸ ਦਾ ਨਿਰੀਖਣ ਪ੍ਰਮੁੱਖ ਸਿਹਤ ਸਕੱਤਰ,ਪੰਜਾਬ ਮੈਡਮ ਅੰਜਲੀ ਭਾਵੜਾ (ਆਈ.ਏ.ਐਸ), ਡਿਪਟੀ ਕਮਿਸ਼ਨਰ ਰੂਪਨਗਰ ਮੈਡਮ ਗੁਰਨੀਤ ਤੇਜ (ਆਈ.ਏ.ਐਸ) ਅਤੇ ਸਿਵਲ ਸਰਜਨ ਡਾ: ਹਰਿੰਦਰ ਕੌਰ ਵੱਲੋਂ ਪਿੰਡ ਰੰਗੀਲਪੁਰ ਵਿਖੇ ਕੀਤਾ ਗਿਆ ਅਤੇ ਪਿੰਡ ਸਿੰਘ ਵਿਖੇ ਗ੍ਰਾਮ ਸਭਾ ਆਯੋਜਨ ਦੌਰਾਨ ਕੀਤਾ ਗਿਆ। ਇਸ ਮੌਕੇ ਉਹਨਾਂ ਵੱਲੋਂ 2011 ਦੀ ਜਨਗਣਨਾ ਅਨੁਸਾਰ ਰਜਿਸਟਰਡ ਲਾਭਪਾਤਰੀਆਂ ਪਰਿਵਾਰਾਂ ਦੀਆਂ ਨਿਰਧਾਰਿਤ ਪ੍ਰੋਫਾਰਮਿਆ ਤੇ ਭਰੀ ਜਾ ਰਹੀ ਜਾਣਕਾਰੀ ਦੀ ਜਾਂਚ ਕੀਤੀ ਗਈ। ਉਹਨਾਂ ਸਟਾਫ ਨੂੰ ਹਦਾਇਤ ਕੀਤੀ ਕਿ ਸਬੰਧਤ ਪਰਿਵਾਰਾਂ ਦੀ ਸਾਰੀ ਜਾਣਕਾਰੀ ਹਦਾਇਤਾਂ ਅਨੁਸਾਰ ਸਮੇਤ ਫੋਨ ਨੰਬਰ ਭਰੇ ਜਾਣ ਤਾਂ ਜੋ ਕੋਈ ਵੀ ਰਜਿਸਟਰਡ ਲਾਭਪਾਤਰੀ ਇਸ ਸਕੀਮ ਦਾ ਲਾਭ ਉਠਾਉਣ ਤੋਂ ਵਾਂਝਾ ਨਾ ਰਹੇ। ਉਹਨਾਂ ਦੱਸਿਆ ਕਿ ਇਸ ਸਕੀਮ ਅਧੀਨ ਹਰ ਲਾਭਪਾਤਰੀਆਂ ਪਰਿਵਾਰ ਨੂੰ ਪੰਜ ਲੱਖ ਰੁਪਏ ਤੱਕ ਦਾ ਸਿਹਤ ਬੀਮਾ ਦਿੱਤਾ ਜਾਵੇਗਾ। ਜਿਸ ਤਹਿਤ ਸੂਚੀਬੱਧ ਸਰਕਾਰੀ ਤੇ ਗੈਰ ਸਰਕਾਰੀ ਹਸਪਤਾਲਾਂ ਵਿੱਚ ਕੈਸ਼ਲੈਸ ਇਲਾਜ ਦੀ ਸੁਵਿਧਾ ਮਿਲੇਗੀ। ਇਸ ਸਕੀਮ ਅਧੀਨ ਪਰਿਵਾਰ ਦੇ ਅਕਾਰ, ਉਮਰ ਅਤੇ ਲਿੰਗ ਦੀ ਕੋਈ ਬੰਦਿਸ਼ ਨਹੀ ਹੈ। ਹਸਪਤਾਲ ਵਿੱਚ ਭਰਤੀ ਹੋਣ ਦੀ ਸੂਰਤ ਵਿੱਚ ਪਰਿਵਾਰ ਨੂੰ ਕੋਈ ਵੀ ਪੈਸਾ ਦੇਣ ਦੀ ਜਰੂਰਤ ਨਹੀ ਹੈ। ਇਸ ਸਕੀਮ ਅਧੀਨ ਪਹਿਲਾਂ ਤੋਂ ਮੌਜੂਦ ਬੀਮਾਰੀਆਂ ਨੂੰ ਪਾਲਿਸੀ ਦੇ ਪਹਿਲੇ ਦਿਨ ਤੋਂ ਕਵਰ ਕੀਤਾ ਜਾਵੇਗਾ। ਹਸਪਤਾਲ ਵਿੱਚ ਭਰਤੀ ਹੋਣ ਤੋਂ ਪਹਿਲਾਂ ਅਤੇ ਹਸਪਤਾਲ ਛੱਡਣ ਤੋਂ ਬਾਅਦ ਇਲਾਜ ਤੇ ਹੋਣ ਵਾਲੇ ਖਰਚੇ ਵੀ ਬੀਮਾ ਕਵਰ ਵਿੱਚ ਸ਼ਾਮਿਲ ਹਨ।ਇਸ ਸਰਵੇ ਮਗਰੋਂ ਸਾਰਾ ਡਾਟਾ ਆਨਲਾਇਨ ਹੋਣ ਉਪਰੰਤ ਇਸ ਸੁਵਿਧਾ ਲਾਭ ਉਠਾਇਆ ਜਾ ਸਕੇਗਾ। ਇਸ ਮੌਕੇ ਉਹਨਾਂ ਨਾਲ ਸਿਵਲ ਸਰਜਨ ਡਾ: ਹਰਿੰਦਰ ਕੌਰ, ਜਿਲ੍ਹਾ ਸਿਹਤ ਅਫਸਰ ਡਾ: ਅਵਤਾਰ ਸਿੰਘ, ਐਸ.ਐਮ.ਓ ਭਰਤਗੜ੍ਹ ਡਾ: ਕੁਲਦੀਪ ਸਿੰਘ ਦੋਵੇ ਪਿੰਡਾਂ ਦੀਆਂ ਪੰਚਾਇਤਾਂ ਦੇ ਸਰਪੰਚ, ਪੰਚ, ਪਿੰਡ ਦੇ ਮੋਹਤਬਰ ਵਿਆਕਤੀ ਅਤੇ ਰਜਿਸਟਰਡ ਲਾਭਪਤਾਰੀ ਮੌਜੂਦ ਸਨ।