June 26, 2026 6:06 pm

ਗਰਾਂਊਂਡ ਲੈਵਲ ਟ੍ਰੇਨਰ (ਜੀ.ਐਲ.ਟੀ.) ਲਈ ਵਾਕ ਇੰਨ ਇੰਟਰਵਿਊ ਸਮੂਹ ਐਸ.ਡੀ.ਐਮ. ਦਫ਼ਤਰਾਂ ‘ਚ 01 ਮਈ ਨੂੰ

ਗਰਾਂਊਂਡ ਲੈਵਲ ਟ੍ਰੇਨਰ ਦੇਣਗੇ ਡੈਪੋ ਨੂੰ ਸਿਖਲਾਈ
ਰੂਪਨਗਰ – ਡੇਪੋ ਨੂੰ ਸਿਖਲਾਈ ਦੇਣ ਵਾਸਤੇ ਜ਼ਿਲ੍ਹੇ ਦੇ ਸਮੂਹ ਸਬ ਡਵੀਜ਼ਨਾਂ ਵਿੱਚ ਗਰਾਂਊਂਡ ਲੈਵਲ ਟ੍ਰੇਨਰ (ਜੀ.ਐਲ.ਟੀ.) ਭਰਤੀ ਕੀਤੇ ਜਾਣੇ ਹਨ। ਇਹ ਜਾਣਕਾਰੀ ਦਿੰਦਿਆਂ ਸ਼੍ਰੀਮਤੀ ਗੁਰਨੀਤ ਤੇਜ਼ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਗਰਾਂਊਂਡ ਲੈਵਲ ਟ੍ਰੇਨਰ (ਜੀ.ਐਲ.ਟੀ.) ਦੀ ਨਿਯੁਕਤੀ ਲਈ 01 ਮਈ ਨੂੰ ਸਮੂਹ ਐਸ.ਡੀ.ਐਮ. ਦਫ਼ਤਰਾਂ ‘ਚ ਵਾਕ ਇੰਨ ਇੰਟਰਵਿਊ ਲਈ ਜਾਵੇਗੀ।ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਸਮਾਜ ਵਿੱਚੋਂ ਨਸ਼ੇ ਦੀ ਬੁਰਾਈ ਦਾ ਮੁਕੰਮਲ ਸਫਾਇਆ ਕਰਨ ਲਈ ਆਰੰਭੀ ਡੈਪੋ ਮੁਹਿੰਮ ਤਹਿਤ ਡਰੱਗ ਐਬਯੂਜ਼ ਪ੍ਰੈਵੈਨਸ਼ਨ ਅਫਸਰਾਂ (ਡੈਪੋ) ਨੂੰ ਸਿਖਲਾਈ ਦਿੱਤੀ ਜਾਣੀ ਹੈ, ਤਾਂ ਜੋ ਉਹ ਘਰ-ਘਰ ਜਾ ਕੇ ਨਸ਼ੇ ਖਿਲਾਫ ਲੋਕਾਂ ਨੂੰ ਜਾਗਰੂਕ ਕਰ ਸਕਣ ਅਤੇ ਡਰੱਗ ਐਬਯੂਜ਼ ਪ੍ਰੈਵੈਨਸ਼ਨ ਅਫਸਰਾਂ (ਡੈਪੋ) ਨੂੰ ਸਿਖਲਾਈ ਦੇਣ ਹਿੱਤ ਹੀ ਗਰਾਂਊਂਡ ਲੈਵਲ ਟ੍ਰੇਨਰ (ਜੀ.ਐਲ.ਟੀ.) ਭਰਤੀ ਕੀਤੇ ਜਾਣੇ ਹਨ। ਉਨਾਂ ਦੱਸਿਆ ਕਿ ਜੀ.ਐਲ.ਟੀ. ਦੀ ਨਿਯੁਕਤੀ ਲਈ ਉਮੀਦਵਾਰ ਦੀ ਘੱਟੋਂ ਘੱਟ ਯੋਗਤਾ ਗ੍ਰੈਜੁਏਸ਼ਨ ਹੋਵੇ , ਉਮੀਦਵਾਰ ਨੂੰ ਬੋਲਣ ਕਲਾ ਵਿੱਚ ਮੁਹਾਰਤ ਹੋਣੀ ਚਾਹੀਦੀ ਹੈ ਅਤੇ ਪੰਜਾਬੀ ਵਿੱਚ ਕੰਮ ਕਰਨ ਦੀ ਯੋਗਤਾ ਹੋਵੇ। ਉਨਾਂ ਦੱਸਿਆ ਕਿ ਚੁਣੇ ਗਏ ਉਮੀਦਵਾਰਾਂ ਨੂੰ ਕੇਵਲ ਉਨਾਂ ਦਿਨਾਂ ਦੌਰਾਨ ਜਦੋਂ ਉਨਾਂ ਨੂੰ ਕੰਮ ਲਈ ਬੁਲਾਇਆ ਜਾਵੇਗਾ ਪ੍ਰਤੀ ਦਿਨ 1000 ਰੁਪਏ ਦੀ ਉੱਕਾ ਪੁੱਕਾ ਮਾਣ ਭੇਂਟਾ ਦਿੱਤਾ ਜਾਵੇਗਾ। ਇਹ ਭਰਤੀ ਅਸਥਾਈ ਤੌਰ ਤੇ ਹੋਵੇਗੀ ਅਤੇ ਚੁਣੇ ਜਾਣ ਵਾਲੇ ਉਮੀਦਵਾਰ ਨੂੰ ਉਸ ਸਮੇਂ ਦੌਰਾਨ ਦੀ ਹੀ ਅਦਾਇਗੀ ਹੋਵੇਗੀ, ਜਦੋਂ ਕੰਮ ਕਰਵਾਇਆ ਜਾਵੇਗਾ। ਚਾਹਵਾਨ ਊਮੀਦਵਾਰ 01 ਮਈ 2018 ਨੂੰ ਸਬੰਧਤ ਐਸ.ਡੀ.ਐਮ. ਦਫ਼ਤਰਾਂ ਵਿੱਚ ਸਵੇਰੇ 9.30 ਵਜੇਂ ਪਹੁੰਚ ਕਰਨ। ਉਨ੍ਹਾਂ ਇਹ ਵੀ ਦੱਸਿਆ ਕਿ ਨੰਗਲ ਸਬ ਡਵੀਜ਼ਨ ਦੇ ਚਾਹਵਾਨ ਵਿਅਕਤੀਆਂ ਦੀ ਇੰਟਰਵਿਊ ਸ਼੍ਰੀ ਆਨੰਦਪੁਰ ਸਾਹਿਬ ਸਬ ਡਵੀਜ਼ਨ ਦਫਤਰ ਵਿਖੇ ਜਦਕਿ ਮੋਰਿੰਡਾ ਸਬ ਡਵੀਜਨ ਦੇ ਚਾਹਵਾਨ ਵਿਅਕਤੀਆਂ ਦੀ ਇੰਟਰਵਿਊ ਸ਼੍ਰੀ ਚਮਕੌਰ ਸਾਹਿਬ ਸਬ ਡਵੀਜ਼ਨ ਦਫਤਰ ਵਿਖੇ 01 ਮਈ ਨੂੰ ਸਵੇਰੇ 9.30 ਵਜੇ ਲਈ ਜਾਵੇਗੀ।

Send this to a friend