ਭਵਾਨੀਗੜ੍ਹ, 29 ਅਪ੍ਰੈਲ (ਕ੍ਰਿਸ਼ਨ ਗਰਗ)-ਅਜ ਇਥੇ ਪਟਿਆਲਾ ਰੋਡ ਤੇ ਸਹਿਰੀ ਅਬਾਦੀ ਦੇ ਨਜਦੀਕ ਪੰਜਾਬ ਰਾਈਸ ਮਿਲ ਦੇ ਪਿਛਲੇ ਪਾਸੇ ਬਿਜਲੀ ਦੀ ਸੁਚ ਤੋਂ ਹੋਈ ਸਪਾਰਕਿੰਗ ਨਾਲ 6 ਏਕੜ ਕਣਕ ਦਾ ਨਾੜ ਮਚ ਗਿਆ। ਕਲੋਨੀ ਵਾਸੀ ਕਰਮਜੀਤ ਸਿੰਘ ਕੰਧੋਲਾ ਅਤੇ ਜੀਵਨ ਸਿੰਘ ਨੇ ਦਸਿਆ ਕਿ ਅਜ ਸਵੇਰੇ ਜਦੋਂ ਦਿਨ ਦੀ ਪਹਿਲੀ ਵਾਰੀ ਵਿਚ ਖੇਤਾਂ ਦੀਆਂ ਮੋਟਰਾਂ ਲਈ ਬਿਜਲੀ ਸਪਲਾਈ ਛਡੀ ਗਈ ਤਾਂ ਸੁਖਵਿੰਦਰ ਸਿੰਘ ਪਪੂ ਬਾਜਵਾ ਦੇ ਖੇਤ ਵਿਚ ਲਗੀ ਸੁਚ ਵਿਚੋਂ ਸਪਾਰਕਿੰਗ ਹੋ ਗਈ, ਜਿਸ ਨਾਲ ਕਣਕ ਦੇ ਨਾੜ ਨੂੰ ਅਗ ਲਗ ਗਈ। ਇਸ ਦਾ ਪਤਾ ਲਗਦਿਆਂ ਹੀ ਨੇੜਲੇ ਘਰਾਂ ਅਤੇ ਖੇਤਾਂ ਵਾਲੇ ਕਿਸਾਨਾਂ ਨੇ ਜਗਜੀਤ ਸਿੰਘ, ਸੁਖਦੇਵ ਸਿੰਘ, ਹਰਜਿੰਦਰ ਸਿੰਘ, ਸੋਨੂ ਜਸਕਰਨ ਸਿੰਘ ਜਵਾਲਾ ਸਿੰਘ ਅਤੇ ਔਰਤਾਂ ਨੇ ਬਾਲਟੀਆਂ, ਸਪਰੇਅ ਪੰਪਾਂ ਅਤੇ ਟਰੈਕਟਰਾਂ ਨਾਲ ਕਾਫੀ ਮਿਹਨਤ ਕਰਕੇ ਇਕ ਘੰਟੇ ਬਾਅਦ ਇਸ ਅਗ ਉਤੇ ਕਾਬੂ ਪਾਇਆ। ਪਰ ਉਸ ਸਮੇ ਤਕ ਗੁਰਪ੍ਰੀਤ ਸਿੰਘ ਦਾ 4 ਏਕੜ ਅਤੇ ਭਗਵੰਤ ਸਿੰਘ ਦਾ ਤਕਰੀਬਨ 2 ਏਕੜ ਕਣਕ ਦਾ ਨਾੜ ਮਚ ਗਿਆ। ਲੋਕਾਂ ਦੀ ਹਿੰਮਤ ਕਾਰਣ ਅਗਲੇ ਖੇਤਾਂ ਅਤੇ ਘਰਾਂ ਵਲ ਅਗ ਵਧਣ ਤੋਂ ਰੁਕ ਗਈ। ਇੱਥੇ ਇਹ ਦਸਣਯੋਗ ਹੈ ਕਿ ਇਸੇ ਸੁਚ ਤੋਂ ਪਹਿਲਾਂ 20 ਅਪ੍ਰੈਲ ਨੂੰ ਵੀ ਬਿਜਲੀ ਸਪਾਰਕ ਹੋ ਗਈ ਸੀ ਜੋ ਕਿ ਤੁਰੰਤ ਬੁਝਾਅ ਦਿਤੀ ਸੀ, ਪਰ ਪਾਵਰ ਕਾਮ ਦੇ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਇਹ ਸੁਚ ਠੀਕ ਨਹੀਂ ਕੀਤੀ ਗਈ, ਜਿਸ ਕਾਰਨ ਅਜ ਦੂਜੀ ਵਾਰ ਦੁਬਾਰਾ ਸਪਾਰਕ ਨਾਲ ਇਹ ਨੁਕਸਾਨ ਹੋ ਗਿਆ। ਅਗ ਬੁਝਾਉਣ ਤੋਂ ਬਾਅਦ ਪਾਵਰ ਕਾਮ ਦੇ ਜੇਈ ਗਮਦੂਰ ਸਿੰਘ ਸਮੇਤ ਬਿਜਲੀ ਮੁਲਾਜਮ ਸਬੰਧਤ ਸੁਚ ਦੀ ਚੈਕਿੰਗ ਕਰਨ ਪਹੁੰਚ ਗਏ। ਇਸ ਮੌਕੇ ਉਨ੍ਹਾਂ ਦਸਿਆ ਕਿ ਮਹਿਕਮੇ ਵਲੋਂ ਅਜ ਹੀ ਦਿਨ ਦੀ ਸਪਲਾਈ ਸ਼ੁਰੂ ਕੀਤੀ ਗਈ ਹੈ ਅਤੇ ਉਹ ਇਸ ਘਟਨਾ ਦੀ ਪੜਤਾਲ ਕਰ ਰਹੇ ਹਨ।