ਅੰਮ੍ਰਿਤਸਰ, 29 ਅਪ੍ਰੈਲ (ਦਵਾਰਕਾ ਨਾਥ ਰਾਣਾ)-ਅੱਜ ਡੀਏਵੀ ਕਾਲਜ ਅੰਮ੍ਰਿਤਸਰ ਨੂੰ ਐਜੂਕੇਸ਼ਨ ਐਕਸੀਲੈਂਸੀ ਅਵਾਰਡ 2018 ਵਿੱਚ ਬੇਸਟ ਇੰਫ੍ਰਾਸਟ੍ਰਕਚਰ ਅਤੇ ਬੇਸਟ ਕਵਾਲਿਫਾਇਡ ਪ੍ਰਿੰਸੀਪਲ ਫਾਰ ਇਅਰ 2018 ਦੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਇਨਾਮ ਸਿਖਿਆ ਮੰਤਰੀ ਹਰਿਆਣਾ ਸਰਕਾਰ ਰਾਮ ਵਿਲਾਸ ਸ਼ਰਮਾ ਅਤੇ ਟ੍ਰਾਂਸਪੋਰਟ,ਜੇਲ ਅਤੇ ਸ਼ਹਿਰ ਵਿਕਾਸ ਮੰਤਰੀ ਕ੍ਰਿਸ਼ਨ ਲਾਲ ਪੰਵਾਰ ਵਲੋਂ ਸਨਮਾਨਿਤ ਕੀਤਾ ਗਿਆ। ਇਹ ਸਮਾਰੋਹ ਐਮ.ਐਮ.ਕਾਂਟਿਨੇਂਟਲ ਹੋਟਲ ਸੁਲਾਨਾ, ਅਮਬਾਲਾ, ਵਿੱਖੇ ਖਬਰੇਂ ਅੱਜੇ ਤੱਕ ਹੋਰ ਮਹਾਰਿਸ਼ੀ ਮਾਰਕੰਡੇ ਯੂਨਿਵਰਸਿਟੀ ਦੇ ਸਹਿਯੋਗ ਦੇ ਨਾਲ ਕਰਵਾਇਆ ਗਿਆ। ਇਸ ਵਿੱਚ 2000 ਅਰਜੀਆਂ ਮਿਲਿਆਂ ਹਨ ਅਤੇ ਜਿਨ੍ਹਾਂ ਵਿੱਚੋ 73 ਨੂੰ ਸਨਮਾਨਿਤ ਕੀਤਾ ਗਿਆ। ਜਿਨ੍ਹਾਂ ਵਿੱਚ ਵੱਖ ਵੱਖ ਸਕੂਲ,ਕਾਲਜ ਅਤੇ ਯੂਨਿਵਰਸਿਟੀ ਸ਼ਾਮਿਲ ਸੀ। ਇਸ ਮੋਕੇ ਤੇ ਕਾਲਜ ਦੇ ਪ੍ਰਿੰਸੀਪਲ ਡਾ: ਰਾਜੇਸ ਕੂਮਾਰ ਨੂੰ ਉਨ੍ਹਾਂ ਦੇ ਪੱਕੇ ਇਰਾਦੇ, ਇਨਸਾਨਿਅਤ,ਅਪਨੀ ਮੰਜਿਲ ਦੇ ਪ੍ਰਤਿ ਹਾਜਿਰ ਨੇ ਉਨ੍ਹਾਂ ਨੂੰ ਇਸ ਸਨਮਾਨ ਦੇ ਲਾਇਕ ਬਨਾਇਆ ਅਤੇ ਇਹ ਇਨਾਮ ਮਿਲਦ ਕਰਕੇ ਉਹ ਅਪਨੇ ਆਪ ਵਿੱਚ ਬਹੁਤ ਹੀ ਮਾਨ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੋਈ ਵੀ ਮੰਜਿਲ ਹਾਸਿਲ ਕਰਣ ਲਈ ਆਤਮ ਵਿਸ਼ਵਾਸ, ਨਿਮਰਤਾ, ਇਮਾਨਦਾਰੀ ਵਰਗੇ ਗੁਨ ਹੋਣੇ ਚਾਹੀਦੇ ਹਨ।