ਪੱਤਰਕਾਰ ਇੰਦਰਜੀਤ ਸਿੰਘ ਨਥਾਣਾ ਗੰਭੀਰ ਬਿਮਾਰੀ ਦੀ ਹਾਲਤ ’ਚ ਡੀਐਮਸੀ ਲੁਧਿਆਣਾ ਵਿਖੇ ਦਾਖਲ

ਖੇਤਰੀ ਪ੍ਰੈੱਸ ਕਲੱਬ ਨੇ ਸਰਕਾਰ ਤੋਂ ਕੀਤੀ ਸਹਾਇਤਾ ਦੀ ਮੰਗ

ਬਠਿੰਡਾ/ਨਥਾਣਾ, 29 ਅਪ੍ਰੈਲ- ਜਲੰਧਰ ਤੋਂ ਪ੍ਰਕਾਸ਼ਿਤ ਹੋ ਰਹੇ ਰੋਜ਼ਾਨਾ ‘ਪੰਜਾਬ ਟਾਇਮਜ਼’ ਦੇ ਬਠਿੰਡਾ ਜ਼ਿਲ੍ਹਾ ਦਿਹਾਤੀ ਇੰਚਾਰਜ਼ ਅਤੇ ਪ੍ਰੈੱਸ ਕਲੱਬ ਬਠਿਡਾ ਦੇ ਮੈਂਬਰ ਪੱਤਰਕਾਰ ਇੰਦਰਜੀਤ ਸਿੰਘ ਨਥਾਣਾ ਨੂੰ ਅਚਾਨਕ ਗੰਭੀਰ ਬਿਮਾਰੀ ਦੀ ਹਾਲਤ ਵਿੱਚ ਇਲਾਜ ਲਈ ਲੁਧਿਆਣਾ ਦੇ ਦਿਆਨੰਦ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਸ੍ਰੀ ਨਥਾਣਾ ਦੀ ਪਤਨੀ ਵੀਰਪਾਲ ਕੌਰ ਨੇ ਦੱਸਿਆ ਕਿ ਇਸ ਬਿਮਾਰੀ ਦੇ ਇਲਾਜ ਲਈ ਅਪ੍ਰੇਸ਼ਨ ਅਤੇ ਹੋਰ ਖਰਚਿਆਂ ਲਈ ਪੰਜ ਲੱਖ ਰੁਪਏ ਦੀ ਜਰੂਰਤ ਹੈ। ਇਸ ਦੌਰਾਨ ਖੇਤਰੀ ਪ੍ਰੈੱਸ ਕਲੱਬ ਦੀ ਇੱਕ ਜਰੂਰੀ ਮੀਟਿੰਗ ਪਰਵਿੰਦਰ ਜੌੜਾ ਕਲੱਬ ਪ੍ਰਧਾਨ, ਸੁਰਜੀਤ ਸਿੰਘ ਬੱਜੋਆਣੀਆ ਮੀਤ ਪ੍ਰਧਾਨ, ਹਰਬੰਸ ਸਿੰਘ ਖਜਾਨਚੀ, ਅਮਰਜੀਤ ਸਿੰਘ ਸਿੱਧੂ, ਗੁਰਜੀਵਨ ਸਿੰਘ ਸਿੱਧੂ, ਸੁਖਪਾਲ ਸਿੰਘ ਸੁੱਖੀ, ਮਤਵਾਲਾ, ਮਨਿੰਦਰ ਸਿੰਘ, ਜਸਵਿੰਦਰ ਸਿੰਘ ਅਤੇ ਸਾਰੇ ਪੱਤਰਕਾਰਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਾਗੂ ਕੀਤੀ ਗਈ ਨਵੀਂ ਪ੍ਰੈੱਸ ਨੀਤੀ ਅਨੁਸਾਰ ਪੱਤਰਕਾਰ ਇੰਦਰਜੀਤ ਸਿੰਘ ਨਥਾਣਾ ਦੇ ਇਲਾਜ ਲਈ ਤਰੁੰਤ ਪੰਜ ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਜਾਵੇ। ਉਧਰ ਪਰਿਵਾਰਿਕ ਸੂਤਰਾਂ ਅਨੁਸਾਰ ਪੱਤਰਕਾਰ ਇੰਦਰਜੀਤ ਸਿੰਘ ਨਥਾਣਾ ਦੇ ਅਪ੍ਰੇਸ਼ਨ ਉਪਰੰਤ ਸਿਹਤ ਵਿੱਚ ਲਗਾਤਾਰ ਸੁਧਾਰ ਦੱਸਿਆ ਜਾ ਰਿਹਾ ਹੈ। ਇਸ ਮੌਕੇ ਕਲੱਬ ਦੀ ਮੀਟਿੰਗ ਦੌਰਾਨ ਫੈਸਲਾ ਲਿਆ ਗਿਆ ਕਿ ਪੱਤਰਕਾਰਾਂ ਵੱਲੋਂ ਇਰੰਦਰਜੀਤ ਸਿੰਘ ਦੇ ਇਲਾਜ ਲਈ ਸਰਕਾਰੀ ਸਹਾਇਤਾ ਛੇਤੀ ਤੋਂ ਛੇਤੀ ਲੈਣ ਲਈ ਉਪਰਾਲੇ ਕੀਤੇ ਜਾਣਗੇ,ਜੇਕਰ ਜਰੂਰਤ ਪਈ ਤਾਂ ਇਸ ਸਬੰਧੀ ਮੁੱਖ ਮੰਤਰੀ ਨੂੰ ਵੀ ਮਿਲਿਆ ਜਾਵੇਗਾ। ਇਸ ਮੌਕੇ ਖੇਤਰੀ ਪ੍ਰੈੱਸ ਕਲੱਬ ਭੁੱਚੋ ਮੰਡੀ ਦੇ ਸਮੂਹ ਆਹੁਦੇਦਾਰ ਅਤੇ ਮੈਂਬਰ ਹਾਜ਼ਰ ਸਨ।

Send this to a friend