ਅਮਰਜੈਸੀ ’ਚ ਡਾਕਟਰ ਨਾ ਹੋਣ ਕਰਕੇ ਲੋਕ ਹੁੰਦੇ ਨੇ ਖੱਜਲ ਖੁਆਰ
ਅਮ੍ਰਿਤਸਰ, 29 ਅਪਰੈਲ (ਕੁਲਵਿੰਦਰ ਸਿੰਘ ਖਿਦੋਵਾਲੀ)- ਹਰ ਸਰਕਾਰ ਵੱਲੋ ਭਾਵੇ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾ ਦੇਣ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਇਹ ਦਾਅਵੇ ਕਿਨੇ ਕੁ ਕਾਰਗਰ ਸਿੱਧ ਹੁੰਦੇ ਹਨ ਇਸਦਾ ਅੰਦਾਜਾ ਤਰਸਿੱਕਾ ਦੇ ਸਰਕਾਰੀ ਹਸਪਤਾਲ ਤੋ ਲਗਾਇਆ ਜਾ ਸਕਦਾ ਹੈ। ਬਲਾਕ ਦੇ ਲੱਗਭੱਗ 84 ਪਿੰਡਾ ਅਤੇ ਕਈ ਡਿਸਪੈਸਰੀਆ ਨੂੰ ਆਪਣੇ ਹੇਠ ਚਲਾਉਣ ਵਾਲਾ ਇਹ ਹਸਪਤਾਲ ਅੱਜ ਸਾਰੀਆ ਸਹੂਲਤਾ ਤੋ ਸੱਖਣਾ ਦਿਖਾਈ ਦੇ ਰਿਹਾ ਹੈ ਅੱਜ ਜਦੋ ਕਿਸੇ ਮਰੀਜ ਨੂੰ ਕੋਈ ਵੀ ਡਾਕਟਰ ਮੋਜੂਦ ਨਾ ਹੋਣ ਕਰਕੇ ਵਾਪਿਸ ਜਾਦੇ ਦੇਖ ਪੱਤਰਕਾਰਾ ਦੀ ਨਿਗਾ ਉਸਤੇ ਪਈ ਤਾਂ ਉਸਦ ਦੱਸਣ ਤੇ ਜਦੋ ਤੱਤਰਕਾਰਾ ਦੀ ਟੀਮ ਨੇ ਜਾ ਕੇ ਵੇਖਿਆ ਤਾ ਮੋਕੇ ਤੇ ਕੋਈ ਡਾਕਟਰ ਮੋਜੂਦ ਨਹੀ ਸੀ ਸਿਰਫ ਇੱਕ ਹੀ ਮਰੀਜ ਮੰਜੇ ਤੇ ਤੜਫ ਰਿਹਾ ਦਿਖਾਈ ਦਿੱਤਾ ਜਦੋ ਉਨਾ ਨਾਲ ਸੰਪਰਕ ਕਰਨ ਤੇ ਮਰੀਜ ਅਮਰੀਕ ਕੋਰ ਸੈਦੋਲੇਹਲ ਦੇ ਵਾਰਿਸਾ ਨੇ ਦੱਸਿਆ ਕਿ ਅਸੀ ਸਵੇਰੇ ਦਸ ਦੇ ਆ ਕੇ ਬੈਠੇ ਹਾ ਪਰ ਸਾਨੂੰ ਬਾਹਰੋ ਮਗਵਾ ਕੇ ਇੱਕ ਇੰਨਜੈਕਸਨ ਲਗਾ ਕੇ ਤਿੰਨ ਵਜੇ ਤੱਕ ਬਿਠਾਈ ਰੱਖਣ ਉਪਰੰਤ ਸਟਾਫ ਨੇ ਇਹ ਕਹਿ ਦਿੱਤਾ ਕਿ ਕਿਸੇ ਪ੍ਰਾਈਵੇਟ ਹਸਪਤਾਲ ਦਾਖਿਲ ਹੋ ਜਾਓ ਜਿਸ ਉਪਰੰਤ ਮਰੀਜ ਦੇ ਵਾਰਿਸ ਕਾਫੀ ਦੇਰ ਸਰਕਾਰ ਅਤੇ ਡਾਕਟਰਾ ਨੂੰ ਕੋਸਦੇ ਰਹੇ ਜਦੋ ਹਸਪਤਾਲ ਅੰਦਰ ਲੱਗੀ ਲਿਸਟ ਮੁਤਾਬਿਕ ਡਿਊਟੀ ਡਾਕਟਰ ਹਰਮਨਪ੍ਰੀਤ ਸਿੰਘ ਨਾਲ ਗੱਲ ਕੀਤੀ ਤਾ ਉਨਾ ਆਪਣੀ ਡਿਊਟੀ ਰਾਤ ਨੂੰ ਹੋਣ ਦੀ ਗੱਲ ਕਹੀ ਪਰ ਜਦੋ ਐਸ ਐਮ ਓ ਤਰਸਿੱਕਾ ਨਾਲ ਗੱਲ ਕੀਤੀ ਤਾ ਉਨਾ ਕਿਹਾ ਕਿ ਕਿਸਦੀ ਡਿਊਟੀ ਹੈ ਮੈ ਪਤਾ ਕਰਕੇ ਦੱਸਦਾ ਹਾ ਪਰ ਜਦੋ ਕਾਫੀ ਇੰਤਜਾਰ ਕਰਨ ਉਪਰੰਤ ਸਿਵਲ ਸਰਜਨ ਨਾਲ ਗੱਲ ਕੀਤੀ ਤਾ ਉਨਾ ਨੇ ਵੀ ਕੋਈ ਤਸੱਲੀ ਬਖਸ ਜਵਾਬ ਨਹੀ ਦਿੱਤਾ ਤੇ ਦੁਬਾਰਾ ਐਸ ਐਮ ਓ ਨਾਲ ਗੱਲ ਕਰਨ ਦੀ ਗੱਲ ਕਹੀ ਪਰ ਹਸਪਤਾਲ ਦੀਆ ਨਾ ਮਾਤਰ ਸੇਵਾਵਾ ਕਾਰਨ ਅੱਜ ਲੋਕ ਮਹਿੰਗੇ ਹਸਪਤਾਲਾ ਵਿੱਚ ਆਪਣੀ ਪ੍ਰਾਪਟੀ ਗਹਿਣੇ ਰੱਖ ਕੇ ਅਤੇ ਨਿਲਾਮ ਕਰਕੇ ਇਲਾਜ ਕਰਵਾ ਰਹੇ ਹਨ ਪਰ ਲੋਕਾ ਨਾਲ ਵਾਅਦੇ ਕਰ ਕੇ ਸਤਾ ਤੇ ਕਾਬਿਜ ਸਰਕਾਰ ਚੁਪਚਾਪ ਸਬ ਦੇਖ ਰਹੀ ਹੈ।
ਲੋਕਾ ਨੇ ਪੁਰਜੋਰ ਮੰਗ ਹੈ ਕਿ ਹਸਪਤਾਲ ਦੀ ਹਾਲਿਤ ਸੁਧਾਰੀ ਜਾਵੇ ਤਾ ਜੋ ਕਿ ਨੇੜਲੇ ਪਿੰਡਾ ਨੂੰ ਸਹੂਲਤ ਮਿਲ ਸਕੇ।