ਝਬਾਲ, 29 ਅਪ੍ਰੈਲ (ਜਤਿੰਦਰ ਵਿੱਕੀ, ਹਰਦੀਪ ਸਿੰਘ)- ਪੰਜਾਬ ਸਰਕਾਰ ਵੱਲੋਂ ਭਾਵੇ ਕਿੰਨੇ ਹੀ ਦਾਅਵੇ ਕੀਤੇ ਜਾ ਰਹੇ ਹਨ ਕਿ ਮੰਡੀਆਂ ਵਿੱਚੋਂ ਕਣਕ ਦੀ ਲਿਫਟਿੰਗ ਵਿੱਚ ਦੇਰੀ ਨਹੀਂ ਹੋਣ ਦਿੱਤੀ ਜਾਵੇਗੀ ਪਰ ਸਰਹੱਦੀ ਦਾਣਾ ਮੰਡੀ ਸਰਾਏ ਅਮਾਨਤ ਖਾਂ ਵਿੱਚ ਲਿਫਟਿੰਗ ਦਾ ਕੰਮ ਬੜੀ ਹੌਲੀ ਗਤੀ ਨਾਲ ਚੱਲ ਰਿਹਾ ਹੈ।ਅਤੇ ਠੇਕੇਦਾਰ ਵਲੋਂ ਗੱਡੀਆਂ ਘੱਟ ਹੋਣ ਕਾਰਨ ਆੜਤੀਆਂ ਨੂੰ ਆਪਣੇ ਸਾਧਨਾਂ ਰਾਹੀਂ ਬੋਰੀਆ ਲੱਦ ਕੇ ਭੇਜੀਆਂ ਜਾ ਰਹੀਆਂ ਹਨ। ਜਿਸ ਕਾਰਨ ਆੜ੍ਹਤੀਆਂ ਨੂੰ ਲੇਬਰ ਵੀ ਡਬਲ ਦੇ ਕੇ ਆਪਣੀ ਖਰੀਦੀ ਹੋਈ ਕਣਕ ਗੁਦਾਮਾਂ ਵਿੱਚ ਭੇਜਣੀ ਪੈ ਰਹੀ ਹੈ।
ਜਿਸ ਕਾਰਨ ਮੰਡੀ ਵਿੱਚ ਜਿਣਸ ਦੀਆਂ ਬੋਰੀਆਂ ਦੇ ਵੱਡੇ ਵੱਡੇ ਅੰਬਰ ਲੱਗੇ ਨਜ਼ਰ ਆ ਰਹੇ ਹਨ।ਆੜ੍ਹਤੀਆਂ ਨੇ ਦੱਸਿਆ ਕਿ ਠੇਕੇਦਾਰ ਕੋਲ ਗੱਡੀਆਂ ਦਾ ਪ੍ਰਬੰਧ ਘੱਟ ਹੋਣ ਕਾਰਨ ਸਾਰੇ ਆੜ੍ਹਤੀਆਂ ਨੂੰ ਆਪਣੇ ਘਰਾਂ ਦੇ ਟਰੈਕਟਰ ਟਰਾਲੀਆਂ ਲਗਾ ਕੇ ਮਾਲ ਚੁੱਕਣਾ ਪੈ ਰਿਹਾ ਹੈ।ਉਹਨਾਂ ਕਿਹਾ ਕਿ ਸਾਨੂੰ ਅਜੇ ਪਿਛਲੇ ਸਾਲ ਦੇ ਝੋਨੇ ਦਾ ਕਰਾਇਆ ਨਹੀਂ ਮਿਲਿਆ ਹੁਣ ਕਣਕ ਦਾ ਕਰਾਇਆ ਸਾਨੂੰ ਪਤਾ ਨਹੀਂ ਕਦੋਂ ਮਿਲਣਾ ਹੈ ਮੰਡੀ ਵਿੱਚ ਪਈ ਹੋਈ ਕਣਕ ਦੀ ਸਾਨੂੰ ਆਪ ਰਾਖੀ ਕਰਨੀ ਪੈ ਰਹੀ ਕਿਉਂਕਿ ਕਿ ਰੋਜ ਰਾਤ ਨੂੰ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਮੰਡੀ ਵਿਚੋਂ ਚੋਰੀ ਬੋਰੀਆਾਂ ਚੁੱਕ ਲਈਆਂ ਜਾਂਦੀਆਂ ਹਨ ਬੀਤੀ ਰਾਤ ਹੀ ਤਿੰਨ ਵਿਅਕਤੀਆਂ ਵੱਲੋਂ ਬੋਰੀਆਂ ਚੁੱਕਣ ਦੀ ਘਟਨਾ ਵਾਪਰੀ ਜੋ ਰੌਲਾ ਪੈਣ ਮਗਰੋਂ ਸ਼ਰਾਰਤੀ ਅਨਸਰ ਆਪਣਾ ਮੋਟਰਸਾਈਕਲ ਇਥੇ ਛੱਡ ਕੇ ਭੱਜ ਗਏ ਜੋ ਹੁਣ ਉਹ ਮੋਟਰਸਾਈਕਲ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ।ਇਸ ਮੌਕੇ ਆੜ੍ਹਤੀਆਂ ਨੇ ਡੀ.ਸੀ ਸਾਹਿਬ ਤੋਂ ਪੂਰਜ਼ੋਰ ਮੰਗ ਕੀਤੀ ਕਿ ਮੰਡੀ ਵਿੱਚ ਆਈ ਕਣਕ ਦੀ ਛੇਤੀ ਤੋਂ ਛੇਤੀ ਲਿਫਟਿੰਗ ਕਰਵਾਈ ਜਾਵੇ ਤਾਂ ਜੋ ਆੜ੍ਹਤੀਆਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਨਾਂ ਕਰਨਾ ਪਵੇ। ਇਸ ਮੌਕੇ ਆੜ੍ਹਤੀ ਗੁਰਬਿੰਦਰ ਸਿੰਘ, ਜੰਗਸ਼ੇਰ ਸਿੰਘ, ਬਗੀਚਾ ਸਿੰਘ, ਸਰਵਨ ਸਿੰਘ ਪ੍ਰਸ਼ੌਤਮ ਸਿੰਘ, ਦਵਿੰਦਰ ਸਿੰਘ ਬੁਰਜ, ਅਮਨਪ੍ਰੀਤ ਸਿੰਘ, ਗੁਰਦੇਵ ਸਿੰਘ ਆਦਿ ਹਾਜਰ ਸਨ। ਇਸ ਸਬੰਧ ਵਿੱਚ ਜਦੋਂ ਠੇਕੇਦਾਰ ਰਤਨ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਗੁਦਾਮਾਂ ਵਿੱਚ ਗੱਡੀਆਂ ਦੀ ਅਣਲੋਡਿੰਗ ਬੁਹਤ ਘੱਟ ਹੋਣ ਕਾਰਨ ਇੱਕ ਗੱਡੀ ਨੂੰ ਦੋ ਦੋ ਦਿਨ ਲੱਗ ਜਾਂਦੇ ਹਨ। ਇਸ ਕਾਰਨ ਸਾਰੇ ਆੜ੍ਹਤੀਆ ਨੂੰ ਮੁਸ਼ਕਿਲ ਪੇਸ਼ ਆ ਰਹੀ ਹੈ।