ਨਵੀਂ ਦਿਲੀ, 29 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- 1783 ’ਚ ਸਿਖ ਜਰਨੈਲਾਂ ਵਲੋਂ ਕੀਤੀ ਗਈ ਦਿਲੀ ਫਤਿਹ ਅਤੇ ਸਰਦਾਰ ਜਸਾ ਸਿੰਘ ਆਹਲੂਵਾਲੀਆ ਦੀ ਤੀਜ਼ੀ ਜਨਮ ਸ਼ਤਾਬਦੀ ਨੂੰ ਸਮਰਪਿਤ ਦਿਲੀ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਲਾਲਕਿਲਾ ਮੈਦਾਨ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ। ਗੁਰਦੁਆਰਾ ਸੀਸਗੰਜ ਸਾਹਿਬ ਤੋਂ ਲਾਲਕਿਲਾ ਮੈਦਾਨ ਤਕ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਨਗਰ ਕੀਰਤਨ ਦੇ ਰੂਪ ‘ਚ ਸ਼ਬਦ ਚੌਂਕੀ ਜਥੇ ਦੇ ਵੀਰਾਂ ਨੇ ਪੰਜ ਪਿਆਰਿਆਂ ਦੀ ਅਗਵਾਹੀ ਹੇਠ ਸ਼ਬਦ ਗਾਇਨ ਕਰਦੇ ਹੋਏ ਬੜੀ ਸ਼ਰਧਾ ਅਤੇ ਭਾਵਨਾ ਨਾਲ ਪੰਡਾਲ ‘ਚ ਸੁਸ਼ੋਭਿਤ ਕਰਾਇਆ।ਪੰਥ ਪ੍ਰਸਿਧ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ, ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵਾਇਸ ਚਾਂਸਲਰ ਡਾ. ਜਸਪਾਲ ਸਿੰਘ ਨੇ ਲੈਕਚਰ ਅਤੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਨੇ ਕਥਾ ਵਿਚਾਰਾਂ ਰਾਹੀਂ ਸਿਖ ਜਰਨੈਲਾਂ ਦੀ ਬਹਾਦਰੀ ਨੂੰ ਯਾਦ ਕਰਦੇ ਹੋਏ ਖਾਲਸਾ ਦੀ ਬਹਾਦਰੀ ਅਤੇ ਕੌਮ ਸੇਵਾ ‘ਤੇ ਚਾਨਣਾ ਪਾਇਆ। ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਸਾਂਸਦ ਬਲਵਿੰਦਰ ਸਿੰਘ ਭੁੰਦੜ ਸਣੇ ਕਈ ਸੰਤਾਂ-ਮਹਾਪੁਰਸ਼ਾ ਨੇ ਇਸ ਮੌਕੇ ਹਾਜ਼ਰੀ ਭਰੀ। ਘਰ ਛਡ ਕੇ ਗੁਸੇ ‘ਚ ਨਿਕਲੀ ਇਕ ਬਚੀ ਨੂੰ ਆਪਣੀ ਸਮਝਦਾਰੀ ਸਦਕਾ ਉਸਦੇ ਪਰਿਵਾਰ ਨੂੰ ਮਿਲਾਉਣ ‘ਚ ਅਹਿਮ ਭੂਮਿਕਾ ਨਿਭਾਉਣ ਵਾਲੇ ਆਟੋ ਰਿਕਸ਼ਾ ਡਰਾਈਵਰ ਜਸਬੀਰ ਸਿੰਘ ਜਸੀ ਦਾ ਦਿਲੀ ਕਮੇਟੀ ਵਲੋਂ ਸਨਮਾਨ ਚਿਨ੍ਹ ਅਤੇ ਨਗਦ ਇਨਾਮ ਰਾਹੀਂ ਸਨਮਾਨ ਕੀਤਾ ਗਿਆ।ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਕਿਹਾ ਕਿ ਮੁਗਲ ਕਾਲ ‘ਚ ਸਿਖ ਜਰਨੈਲਾਂ ਨੇ ਜਿਸ ਤਰੀਕੇ ਨਾਲ ਲੋਕਾਂ ਦੀਆਂ ਬੇਟੀਆਂ ਨੂੰ ਸੁਰਖਿਅਤ ਹਮਲਾਵਰਾਂ ਦੇ ਕਬਜੇ ਤੋਂ ਮੁਕਤ ਕਰਾ ਕੇ ਉਨ੍ਹਾਂ ਦੇ ਘਰਾਂ ਤਕ ਪਹੁੰਚਾਇਆ ਸੀ। ਅਜ ਉਸੇ ਭਾਵਨਾ ਅਤੇ ਕਿਰਦਾਰ ਨੂੰ ਆਟੋ ਡਰਾਈਵਰ ਜਸੀ ਨੇ ਮੁੜ੍ਹ ਸੁਰਜੀਤ ਕੀਤਾ ਹੈ। ਸਿਖ ਕੋਲ ਪਹੁੰਚਣ ਤੋਂ ਬਾਅਦ ਬੇਟੀ ਪਹਿਲੇ ਵੀ ਸੁਰਖਿਅਤ ਸੀ ਤੇ ਹੁਣ ਵੀ ਹੈ। ਜਨਰਲ ਸਕਤਰ ਮਨਜਿੰਦਰ ਸਿੰਘ ਸਿਰਸਾ ਨੇ ਜਸੀ ਵਲੋਂ ਕੀਤੇ ਗਏ ਕੰਮ ਦੀ ਸਲਾਘਾ ਕਰਦੇ ਹੋਏ ਕਿਹਾ ਕਿ ਜਸੀ ਨੂੰ ਸਨਮਾਨਿਤ ਕਰਕੇ ਅਸੀਂ ਆਪ ਮਾਣ ਮਹਿਸੂਸ ਕਰ ਰਹੇ ਹਾਂ। ਡਾ. ਜਸਪਾਲ ਸਿੰਘ ਨੇ ਕਿਹਾ ਕਿ 18ਵੀਂ ਸਦੀ ਸਿਖਾਂ ਦੇ ਪਾਤਸ਼ਾਹੀ ਦਾਅਵੇ ਦੇ ਸੰਘਰਸ਼ ਨੂੰ ਬਚਾਉਣ ਦਾ ਪ੍ਰਤੀਕ ਸੀ।
ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਲੈ ਕੇ ਸਿਖ ਜਰਨੈਲਾ ਵਲੋਂ ਦਿਲੀ ਫਤਿਹ ਤਕ ਲੜੀ ਗਈ ਲੜਾਈ ਸਧਾਰਣ ਨਹੀਂ ਸੀ।ਇਕ ਪਾਸੇ ਸਿਖਾਂ ਦੇ ਮਗਰ ਅਫ਼ਗਾਨੀ ਅਤੇ ਦੂਜੇ ਪਾਸੇ ਬਲੂਚ ਲਗੇ ਹੋਏ ਸਨ। ਇਹੀ ਸਮਾਂ ਸੀ ਜਦੋਂ ਅਹਿਮਦ ਸ਼ਾਹ ਅਬਦਾਲੀ ਦੀ ਫੌਜਾਂ ਨੇ ਸ੍ਰੀ ਹਰਿਮੰਦਰ ਸਾਹਿਬ ‘ਤੇ ਹਮਲਾ ਕਰਕੇ ਸਰੋਵਰ ਨੂੰ ਮਿਟੀ ਨਾਲ ਪੂਰਣ ਦੀ ਕੋਝੀ ਕੋਸ਼ਿਸ਼ ਕੀਤੀ ਸੀ।ਪਰ ਸਿਖ ਜਰਨੈਲਾਂ ਨੇ ਵਿਦੇਸ਼ੀ ਹਮਲਾਵਰਾਂ ਨੂੰ ਲਾਹੌਰ ਤੋਂ ਪਰੇ ਕਢ ਕੇ ਦੇਸ਼ ਅਤੇ ਧਰਮ ਦੋਨਾਂ ਦੀ ਰਖਿਆ ਕੀਤੀ ਸੀ। ਸਟੇਜ਼ ਸਕਤਰ ਦੀ ਸੇਵਾ ਧਰਮ ਪ੍ਰਚਾਰ ਕਮੇਟੀ ਚੇਅਰਮੈਨ ਪਰਮਜੀਤ ਸਿੰਘ ਰਾਣਾ ਨੇ ਨਿਭਾਈ। ਕਮੇਟੀ ਵਲੋਂ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀਆਂ ਦੇ ਨਾਲ ਪ੍ਰਵਾਸੀ ਭਾਰਤੀ ਬਲਬੀਰ ਸਿੰਘ ਕਕੜ, ਗੁਰਦੁਆਰਾ ਗ੍ਰੇਟਰ ਕੈਲਾਸ ਪਾਰਟ-2, ਦੀ ਪ੍ਰਬੰਧਕ ਕਮੇਟੀ ਅਤੇ ਹੋਰ ਪਤਵੰਤਿਆਂ ਦਾ ਵੀ ਸਮਾਗਮ ’ਚ ਸਹਿਯੋਗ ਦੇਣ ਲਈ ਸਨਮਾਨ ਕੀਤਾ ਗਿਆ।