ਬੀਬੀ ਭੱਟੀ ਦੀ ਅਗਵਾਈ ਹੇਠ ਸੈਂਕੜੇ ਕਾਂਗਰਸੀ ਵਰਕਰਾਂ ਦਾ ਕਾਫਲਾ ਦਿੱਲੀ ਪਹੁੰਚਿਆ

ਬੋਹਾ, 29 ਅਪ੍ਰੈਲ (ਸੰਤੋਖ ਸਾਗਰ)- ਕਾਂਗਰਸ ਦੀ ਜਨਰਲ ਸਕੱਤਰ ਅਤੇ ਹਲਕਾ ਬੁਢਲਾਡਾ ਤੋਂ ਮੁੱਖ ਸੇਵਾਦਾਰ ਬੀਬੀ ਰਣਜੀਤ ਕੌਰ ਭੱਟੀ ਦੀ ਅਗਵਾਈ ਹੇਠ ਸੈਂਕੜੇ ਕਾਂਗਰਸੀ ਵਰਕਰਾਂ ਦਾ ਕਾਫਲਾ ਦਿੱਲੀ ਦੀ ਜਨ ਅਕਰੋਸ਼ ਰੈਲੀ ਲਈ ਦੇਰ ਰਾਤ ਬੋਹਾ ਤੋਂ ਰਵਾਨਾ ਹੋਇਆ।ਇਸ ਮੌਕੇ ਬੀਬੀ ਭੱਟੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਖਿਆ ਕਿ ਸੂਬੇ ਦੇ ਲੋਕਾਂ ਵਿੱਚ ਦਿੱਲੀ ਦੀ ਮੋਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖਿਲਾਫ ਜਬਰਦਸਤ ਰੋਸ ਹੈ ਅਤੇ ਲੋਕ ਕੇਂਦਰ ਦੀ ਸਰਕਾਰ ਨੂੰ ਚਲਦਾ ਕਰਨ ਲਈ ਉਤਾਵਲੇ ਹਨ।ਇਸੇ ਕਰਕੇ ਕਾਂਗਰਸ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਜੀ ਵੱਲੋਂ ਕੀਤੀ ਜਾ ਰਹੀ ਜਨ ਅਕਰੋਸ਼ ਰੈਲੀ ੱਚ ਸ਼ਾਮਲ ਹੋਣਂ ਲੋਕ ਆਪ ਮੁਹਾਰੇ ਦਿੱਲੀ ਵੱਲ ਵਹੀਰਾਂ ਘੱਤ ਰਹੇ ਹਨ। ਉਹਨਾਂ ਆਖਿਆ ਕਿ ਹਲਕੇ ਬੁਢਲਾਡੇ ਵਿੱਚੋਂ ਕਾਂਗਰਸੀ ਵਰਕਰਾਂ ਦਾ ਇਹ ਵੱਡਾ ਕਾਫਲਾ ਇਹ ਸਿੱਧ ਕਰਦਾ ਹੈ ਕਿ ਇੱਥੋਂ ਦੇ ਲੋਕ ਕਾਂਗਰਸ ਪਾਰਟੀ ਨਾਲ ਮੋਢੇ ਨਾਲ ਮੋਢਾ ਜੋੜਕੇ ਚੱਲ ਰਹੇ ਹਨ ਅਤੇ 2019 ਦੀਆਂ ਲੋਕ ਸਭਾ ਚੋਣਾਂ ਵੇਲੇ ਕਾਂਗਰਸ ਨੂੰ ਹਲਕਾ ਬੁਢਲਾਡਾ ਅੰਦਰ ਵੱਡੀ ਲੀਡ ਮਿਲੇਗੀ।

Send this to a friend