ਨਵੀਂ ਦਿੱਲੀ, 29 ਅਪ੍ਰੈਲ (ਪੀ.ਟੀ.)- ਰੂਸ ਵਿਖੇ ਸਤੰਬਰ ’ਚ ਹੋਣ ਵਾਲੇ ਬਹੁਕੌਮੀ ਫੌਜੀ ਅਭਿਆਸ ਵਿੱਚ ਪਹਿਲੀ ਵਾਰ ਇੱਕ ਦੂਸਰੇ ਦੇ ਵਿਰੋਧੀ ਭਾਰਤ ਅਤੇ ਪਾਕਿਸਤਾਨ ਵੀ ਹਿੱਸਾ ਲੈਣਗੇ। ਅੱਤਵਾਦੀ ਸਰਗਰਮੀਆਂ ਨੂੰ ਠੱਲ ਪਾਉਣ ਦੇ ਮਕਸਦ ਨਾਲ ਹੋ ਰਹੇ ਇਸ ਫੌਜੀ ਅਭਿਆਸ ਵਿੱਚ ਚੀਨ ਅਤੇ ਕਈ ਹੋਰ ਦੇਸ਼ ਵੀ ਸ਼ਾਮਿਲ ਹੋ ਰਹੇ ਹਨ। ਇਹ ਪ੍ਰੋਗਰਾਮ ਸੰਘੱਈ ਸਹਿਯੋਗ ਸੰਗਠਨ (ਐਸਸੀਓ) ਦੀ ਰੂਪ ਰੇਖਾ ਤਹਿਤ ਕੀਤਾ ਜਾਵੇਗਾ। ਨਾਟੋ ਦੀ ਬਰਾਬਰੀ ਵਾਲਾ ਇਹ ਸੰਗਠਨ ਚੀਨ ਦੀ ਅਗਵਾਈ ਹੇਠ ਕਾਇਮ ਕੀਤਾ ਗਿਆ ਹੈ।