‘ਮਨ ਕੀ ਬਾਤ’ ’ਚ ਪੈਗੰਬਰ ਮੁਹੰਮਦ ਸਾਹਿਬ ਦੀ ਸਿੱਖਿਆ ਦਾ ਜ਼ਿਕਰ

ਸਰਕਾਰ ਪਾਣੀ ਦੀ ਸੰਭਾਲ ਲਈ ਹਰ ਸੰਭਵ ਯਤਨ ਕਰੇਗੀ : ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ

ਨਵੀਂ ਦਿਲੀ, 29 ਅਪ੍ਰੈਲ- ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ 43ਵੇਂ ‘ਮਨ ਕੀ ਬਾਤ‘ ਪ੍ਰੋਗਰਾਮ ‘ਚ ਪੈਗੰਬਰ ਮੁਹੰਮਦ ਸਾਹਿਬ ਦੇ ਉਪਦੇਸ਼ਾਂ ਦਾ ਖਾਸ ਤੌਰ ’ਤੇ ਜਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ‘ਰਮਜਾਨ ਦਾ ਪਵਿਤਰ ਮਹੀਨਾ ਸ਼ੁਰੂ ਹੋਣ ਵਾਲਾ ਹੈ। ਦੇਸ਼ਭਰ ‘ਚ ਰਮਜਾਨ ਦਾ ਮਹੀਨਾ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਰੋਜੇ ਦਾ ਸਮੂਹਿਕ ਪਹਿਲੂ ਇਹ ਹੈ ਕਿ ਜਦੋਂ ਇਨਸਾਨ ਖੁਦ ਭੁਖਾ ਹੁੰਦਾ ਹੈ ਤਾਂ ਉਸ ਨੂੰ ਦੂਜਿਆਂ ਦੀ ਭੁਖ ਦਾ ਅਹਿਸਾਸ ਹੁੰਦਾ ਹੈ।ਸ੍ਰੀ ਮੋਦੀ ਨੇ ਰਮਜਾਨ ਦੀਆਂ ਸ਼ੁਭਕਾਮਨਾਵਾਂ ਵੀ ਦਿਤੀਆਂ। ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਅਜ ‘ਮਨ ਕੀ ਬਾਤ‘ ‘ਚ 2018 ਸੀ.ਡਬਲਯੂ.ਜੀ.‘ਚ ਜਿਤ ਕੇ ਆਏ ਖਿਡਾਰੀਆਂ ਨੂੰ ਵਧਾਈ ਦਿਤੀ। ਉਨ੍ਹਾਂ ਨੇ ਕਿਹਾ ਕਿ ਉਹ ਇਕ ਅਜਿਹਾ ਸਮਾਂ ਸੀ ਜਦੋਂ ਦੇਸ਼ਭਰ ‘ਚ ਲੋਕ ਸੋਚਦੇ ਸਨ ਕਿ ਅਜ ਕਿਹੜੇ ਖਿਡਾਰੀ ਪ੍ਰਦਰਸ਼ਨ ਕਰਨਗੇ। ਮੋਦੀ ਨੇ ਕਿਹਾ ਕਿ ਸਾਡੇ ਖਿਡਾਰੀਆਂ ਨੇ ਵੀ ਦੇਸ਼ ਵਾਸੀਆਂ ਦੀਆਂ ਉਮੀਦਾਂ ਨੂੰ ਪੂਰਾ ਕਰਦੇ ਹੋਏ ਵਧੀਆ ਪ੍ਰਦਰਸ਼ਨ ਕੀਤਾ ਹੈ।ਹਰ ਭਾਰਤੀ ਨੂੰ ਇਸ ਸਫਲਤਾ ‘ਤੇ ਮਾਣ ਹੈ। ਮੈਡਲ ਜਿਤਣਾ ਖਿਡਾਰੀਆਂ ਲਈ ਮਾਣ ਅਤੇ ਖੁਸ਼ੀ ਦੀ ਗਲ ਹੁੰਦੀ ਹੈ।‘ਮਨ ਕੀ ਬਾਤ‘ ਪ੍ਰੋਗਰਾਮ ‘ਚ ਕਾਮਨਵੈਲਥ ਗੇਮਜ਼ ‘ਚ ਮੈਡਲ ਜਿਤਣ ਵਾਲੀ ਮਾਣਿਕਾ ਬਤਰਾ ਨੇ ਆਪਣੇ ਸੰਦੇਸ਼ ‘ਚ ਕਿਹਾ, ਸ੍ਰੀ ਮੋਦੀ ਨੇ ਵਿਸ਼ੇਸ਼ ਇੰਟਰਨਸ਼ਿਪ ਲਈ ਨੌਜਵਾਨਾਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਦਸਿਆ ਭਾਰਤ ਸਰਕਾਰ ਦੇ ਤਿੰਨ ਮੰਤਰਾਲਿਆਂ ਨੇ ਨੌਜਵਾਨਾਂ ਲਈ 3ਲੲੳਨ 9ਨਦੳਿ ਸ਼ੁਮਮੲਰ 9ਨਟੲਰਨਸਹਪਿ ਸ਼ੁਰੂ ਕੀਤੀਆਂ ਹਨ। ਜਿਸ ‘ਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀ-ਵਿਦਿਆਰਥਣਾਂ ਨੂੰ ਰਾਸ਼ਟਰੀ ਪਧਰ ‘ਚੇ ਸੰਨਮਾਨਤ ਕੀਤਾ ਜਾਵੇਗਾ।

Send this to a friend