ਚੰਡੀਗੜ, 27 ਅਪ੍ਰੈਲ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਹੇਠ ਇੱਥੇ ਹੋਈ ਹਰਿਆਣਾ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੀ ਮੀਟਿੰਗ ਵਿਚ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿਚ ਪੀਣ ਦੇ ਪਾਣੀ ਦੀ ਸਪਲਾਈ ਸੁਵਿਧਾ ਤੇ ਸੀਵਰੇਜ ਪ੍ਰਣਾਲੀ ਅਤੇ ਸੂਬੇ ਦੇ ਸ਼ਹਿਰੀ ਖੇਤਰਾਂ ਵਿਚ ਬਰਸਾਤੀ ਪਾਣੀ ਦੀ ਨਿਕਾਸੀ ਦੀ ਸੁਵਿਧਾਵਾਂ ਦੇ ਸੁਧਾਰ ਦੇ ਲਈ 1650 ਕਰੋੜ ਰੁਪਏ ਤੋਂ ਵਧ ਦੀ ਰਕਮ ਮੰਜੂਰ ਕੀਤੀ ਗਈ।
ਇਸ ਮੀਟਿੰਗ ਵਿਚ ਸ਼ਹਿਰੀ ਸਥਾਨਕ ਸਰਕਾਰ ਮੰਤਬੀ ਕਵਿਤਾ ਜੈਨ ਅਤੇ ਜਨ ਸਿਹਤ ਇੰਜੀਨਂਅਰਿੰਗ ਰਾਜ ਮੰਤਰੀ ਡਾ. ਬਨਵਾਰੀ ਲਾਲ ਮੌਜੂਦ ਸਨ।
ਮੀਟਿੰਗ ਵਿਚ 2444 ਚਾਲੂ ਯੋਜਨਾਵਾਂ ਅਤੇ 1359 ਨਵੀਂ ਯੋਜਨਾਵਾਂ ਦੇ ਲਈ ਫ਼ੰਡ ਵੀ ਮੰਜੂਰ ਕੀਤਾ ਗਿਆ। ਮੀਟਿੰਗ ਵਿਚ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿਚ 272 ਬਸਤੀਆਂ ਵਿਚ ਪੀਣ ਦਾ ਪਾਣੀ ਦੀ ਸਪਲਾਈ ਸਹੂਲਤਾਂ ਵਿਚ ਸੁਧਾਰ ਕਰਨ ਅਤੇ ਸਾਲ 2018-19 ਦੇ ਦੌਰਾਨ ਸੂਬੇ ਦੇ ਵੱਖ-ਵੱਖ ਸ਼ਹਿਰਾਂ ਵਿਚ 15 ਮੱਲ ਸੋਧ ਪਲਾਂਟਾਂ ਦਾ ਨਿਰਮਾਣ ਕਰ ਚਾਲੂ ਕਰਨ ਅਤੇ ਜਲ ਸਪਲਾਈ, ਸੀਵਰੇਜ ਅਤੇ ਬਰਸਾਤੀ ਪਾਣੀ ਨਿਕਾਸੀ ਦੀ ਪ੍ਰਣਾਲੀ ਵਿਚ ਸੁਧਾਰ ਕਰਨ ਦਾ ਫ਼ੈਸਲਾ ਕੀਤਾ ਹੈ।
ਮੁੱਖ ਮੰਤਰੀ ਨੇ ਜਨ ਸਿਹਤ ਇੰਜੀਨੀਅਰਿੰਗ ਵਿਭਾਗ ਨੂੰ ਪਾਣੀਪਤ ਵਿਚ ਗੰਦੇ ਪਾਣੀ ਦੇ ਇਲਾਜ ਲਈ ਇਕ ਪਾਇਲਟ ਪਰਿਯੋਜਨਾ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ। ਉਨਾ ਨੇ ਕਿਹਾ ਕਿ ਇਸ ਦੇ ਸਫ਼ਲ ਹੋਣ ‘ਤੇ ਇਸ ਮਾਡਲ ਨੂੰ ਸੂਬੇ ਦੇ ਹੋਰ ਜਿਲਿਆਂ ਵਿਚ ਸ਼ੁਰੂ ਕੀਤਾ ਜਾਵੇਗਾ ਅਤੇ ਇਹ ਯਕੀਨੀ ਕਰਨ ਦੇ ਯਤਨ ਵੀ ਕੀਤੇ ਜਾਣ ਕਿ ਯਮੁਨਾ ਨਦੀ ਵਿਚ ਇਕ ਵੀ ਬੂੰਦ ਗੰਦੇ ਪਾਣੀ ਦੀ ਨਾ ਪਏ। ਉਨਾ ਨੇ ਵਿਭਾਗ ਨੂੰ ਇਕ ਤਕਨਾਲੋਜੀ ਲਾਗੂ ਕਰਨ ਦੇ ਲਈ ਕਿਹਾ ਤਾਂ ਜ’ੋ ਉਸ ਰਾਹੀਂ ਜਿਸ ਥਾਂ ‘ਤੇ ਪਾਣੀ ਨੂੰ ਸ਼ੁੱਧ ਕੀਤਾ ਜਾਂਦਾ ਹੈ, ਉਸ ਥਾਂ ‘ਤੇ ਪਾਣੀ ਦਾ ਵਰਤੋਂ ਕੀਤੀ ਜਾ ਸਕੇ ਅਤੇ ਇਸ ਨੂੰ ਸਿੰਚਾਈ ਦੇ ਲਈ ਪਹਿਲ ਦਿੱਤੀ ਜਾਣੀ ਚਾਹੀਦੀ ਹੈ।
ਮਹਾਗ੍ਰਾਮ ਯ’ੋਜਨਾ ਦੀ ਸਮੀਖਿਆ ਕਰਦੇ ਹ’ੋਏ ਮੁੱਖ ਮੰਤਰੀ ਨੈ ਜਨ ਸਿਹਤ ਇੰਜੀਨੀਅਰਿੰਗ ਵਿਭਾਗ ਨੂੰ ਪਹਿਲੇ ਪੜਾਅ ਵਿਚ ਵਿਭਾਗ ਵੱਲੋਂ 20 ਪਿੰਡਾਂ ਵਿਚ ਪ੍ਰਸਤਾਵਿਤ ਪੀਣ ਦੇ ਪਾਣੀ ਅਤੇ ਸਿੰਚਾਈ ਦੇ ਲਈ ਪਾਣੀ ਮਹੁਇਆ ਕਰਾਉਣ ਦੀ ਪ੍ਰਕਿਰਿਆ ਵਿਚ ਤੇਜੀ ਲਿਆਉਣ ਦੇ ਨਿਰਦੇਸ਼ ਦਿੱਤੇ। ਇੰਨਾਂ ਪਿੰਡਾਂ ਵਿਚ ਸ’ੋਲਰ ਅਤੇ ਸੂਖਮ ਸਿੰਚਾਈ ਪਰਿਯ’ੋਜਨਾਵਾਂ ਨੂੰ ਵੀ ਲਾਗੂ ਕੀਤਾ ਜਾਵੇ। ਉਨਾ ਨੇ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਨਿੱਜੀ ਤੌਰ ‘ਤੇ ਇੰਨਾਂ ਪਿੰਡਾਂ ਦਾ ਦ”ੌਰਾ ਕਰਕੇ ਕੰਮ ਪੂਰਾ ਕਰਨ ਦੇ ਲਈ ਸਮੇਂ ਸੀਮਾ ਨਿਰਧਾਰਿਤ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਇਸ ਸਾਲ ਇਸ ਯੋਜਨਾ ਦੇ ਤਹਿਤ 116 ਪਿੰਡਾਂ ਨੂੰ ਕਵਰ ਕਰਨ ਦੇ ਟੀਚੇ ਨੂੰ ਹਾਸਲ ਕੀਤਾ ਜਾ ਸਕੇ। ਮੀਟਿੰਗ ਵਿਚ ਦਸਿਆ ਗਿਆ ਕਿ 20 ਪਿੰਡਾਂ ਵਿੱਚੋਂ 6 ਪਿੰਡਾਂ ਵਿਚ ਕੰਮ ਪਹਿਲਾਂ ਹੀ ਐਲਾਟ ਕਰਕੇ ਸ਼ੁਰੂ ਕੀਤੇ ਜਾ ਚੁੱਕੇ ਹਨ, ਜਦੋ ਕਿ ਬਾਕੀ ਬਚੇ 11 ਪਿੰਡਾਂ ਦੇ ਲਈ ਅਨੁਮਾਨ ਤਿਆਰ ਕੀ²ਤੇ ਜਾ ਰਹੇ ਹਨ।
ਮੀਟਿੰਗ ਵਿਚ ਦਸਿਆ ਗਿਆ ਕਿ ਹਰਿਆਣਾ ਵਿਚ ਘੱਗਰ ਨਦੀ ਦੇ ਕੈਚਮੈਂਟ ਖੇਤਰ ਦੇ ਨਾਲ ਸਥਿਤ 21 ਕਸਬਿਆਂ ਦੇ ਲਈ ਐਸ.ਟੀ.ਪੀ. ਪਹਿਲਾਂ ਹੀ ਸਥਾਪਿਤ ਕੀਤੇ ਜਾ ਚੁੱਕੇ ਹਨ, ਜਦੋ ਕਿ ਅੰਬਾਲਾ ਸਦਰ ਅਤੇ ਥਾਨੇਸਰ ਕਸਬਿਆਂ ਵਿਚ ਦੋ ਸ.ਟੀ .ਪੀ. ਦੀ ਸਥਾਪਨਾ ਪ੍ਰਕਿਰਿਆ ਅਧੀਨ ਹੈ। ਇਸ ਤੋਂ ਲਾਵਾ, ਹਰਿਆਣਾ ਕਮਾਂਡ ਏਰੀਆ ਵਿਕਾਸ ਅਥਾਰਿਟੀ (ਕਾਡਾ) ਦੀ ਮਦਦ ਨਾਲ ਸਿੰਚਾਈ ਦੇ ਲਈ ਬੇਕਾਰ ਪਾਣੀ ਦੀ ਵਰਤੋਂ ਕਰਨ ਦੇ ਲਈ ਤਿੰਨ ਪਰਿਯ’ੋਜਨਾਵਾਂ ਤਿਆਰ ਕੀਤੀ ਗਈਆ ਹਨ। ਇੰਨਾਂ ਪਰਿਯ’ੋਜਨਾਵਾਂ ਦੀ ਸਫ਼ਲਤਾ ਤੋਂ ਬਾਅਦ ਇਸ ਨੂੰ ਹੋਰ ਸ਼ਹਿਰਾਂ ਵਿਚ ਵੀ ਸ਼ੁਰੂ ਕੀਤਾ ਜਾਵੇਗਾ।
ਮੀਟਿੰਗ ਵਿਚ ਇਹ ਵੀ ਦਸਿਆ ਗਿਆ ਕਿ ਜਨ ਸਿਹਤ ਇੰਜੀਨੀਅਰਿੰਗ ਵਿਭਾਗ ਨੇ ਆਪਣੀ ਸੰਪਤੀਆਂ, ਰਿਹਾਇਸ਼ਾਂ ਅਤੇ ਸੀਵਰੇਜ ਨੈਟਵਰਕ ਤਹਿਤ ਜਿਯੋ ਮੈਪਿੰਗ ਨੂੰ ਸ਼ੁਰੂ ਕਰ ਦਿੱਤਾ ਹੈ। ਇਸ ਸਾਲ ਦੇ ਆਖੀਰ ਤਕ, ਸੰਪੂਰਨ ਜਿਯੋ ਮੈਪਿੰਗ ਪੂਰਾ ਹੋ ਜਾਵੇਗਾ ਅਤੇ ਇਸ ਦੇ ਬਾਅਦ ਪਰਿਯੋਜਨਾਵਾਂ ਦੇ ਸਾਰੇ ਅੰਦਾਜੇ ਜਿਯੋ ਮੈਪਿੰਗ ਦੇ ਨਾਲ ਪੇਸ਼ ਕੀਤੇ ਜਾਣਗੇ। ਮੀਟਿੰਗ ਵਿਚ ਇਹ ਵੀ ਦਸਿਆ ਗਿਆ ਕਿ ਵਿਭਾਗ ਨੇ ਰਾਜ ਵਿਚ ਸੀਵਰੇਜ ਦੇ ਕੰਮ ਲੱਗੇ ਲੋਕਾ ਦੇ ਲਈ ਪੰਜ ਤਰਾ ਦੇ ਸਿਖਲਾਈ ਪ’੍ਰੋਗ੍ਰਾਮ ਸ਼ੁਰੂ ਕੀਤੇ ਗਏ ਹਨ। ਇਸ ਪ੍ਰ’ੋਗ੍ਰਾਮ ਦੇ ਤਹਿਤ, ਸੀਵਰੇਜ ਦੇ ਕੰਮਾਂ ਵਿਚ ਲੋਕਾਂ ਨੂੰ ਸੰਵੇਦਨਸ਼ੀਲ ਬਨਾਉਣ ਦੇ ਲਈ ਇਕ ਦਿਨ ਦੀ ਸਿਖਲਾਈ ਪ੍ਰਦਾਨ ਕੀਤੀ ਜਾ ਰਹੀ ਹੈ। ਜੇ ਇਕ ਵਾਰ ਇਹ ਸਿਖਲਾਈ ਪੂਰੀ ਹ’ੋ ਜਾਂਦੀ ਹੈ ਤਾਂ ਹਰਿਆਣਾ ਇਸ ਤਰਾ ਦੇ ਸਿਖਿਲਾਈ ਆਯ’ੋਜਿਤ ਕਰਨ ਵਾਲਾ ਪਹਿਲਾ ਰਾਜ ਹੋਵੇਗਾ।
ਇਸ ਤੋਂ ਹਿਲਾਂ, ਮੀਟਿੰਗ ਵਿਚ ਵੱਖ-ਵੱਖ ਪਰਿਯ’ੋਜਨਾਵਾਂ ਨੂੰ ਮੰਜੂਰੀ ਦਿੱਤੀ ਗਈ ਜਿਨਾਂ ਵਿਚ 475 ਨਵੇਂ ਟਿਊਬਵੈਲ, 22 ਸੁਤੰਤਰ ਨਹਿਰ ਆਧਾਰਿਤ ਪਾਣੀ ਦੇ ਕੰਮ, ਮਤਲਬ ਖਾਨਪੁਰ, ਮਾਧ ਅਤੇ ਹਾਂਸੀ ਵਿਚ ਪੇਟਵਾਰ, ਜੀਂਦ ਵਿਚ ਰੂਪਗੜ, ਬੇਹਬਬਪੁਰ, ਮਾਜਰਾ ਸਿਰਧਨ, ਨੂਰਕਿਆਲੀ ਅਤੇ ਫ਼ਤਿਹਾਬਾਦ ਵਿਚ ਆਹੇਰਵਾਨ, ਟੋਹਾਨਾ ਵਿਚ ਸਿਧਾਨੀ, ਲੌਹਾਰੂ ਵਿਚ ਧੁਲਕੋਟ ਅਤੇ ਬਿਥਨ, ਉਕਲਾਨਾ ਵਿਚ ਕਿਰਾਰਾ, ਨਰਵਾਨਾ ਵਿਚ ਫ਼ੇਨ ਖੁਰਦ ਅਤੇ ਕੋਡਾ ਖੁਰਦ, ਡੱਬਵਾਲੀ ਵਿਚ ਤਾਪੀ, ਨਾਰਨੌਂਦ ਵਿਚ ਮਿਸਾਈ, ਰਤਿਆ ਵਿਚ ਜਲ’’ੋਪੁਰ ਅਤੇ ਬਾਦਲਗੜ, ਝੱਜਰ ਵਿਚ ਬਿਠਲਾ ਅਤੇ ਗ”ੌਹਾਨਾ ਵਿਚ ਨਿਆਤ ਸ਼ਾਮਿਲ ਹਨ। ਇਸ ਤ’ੋਂ ਇਲਾਵਾ, ਪੇਂਡੂ ਖੇਤਰਾਂ ਵਿਚ 45 ਬੂਸਟਿੰਗ ਸਟੇਸ਼ਨ ਅਤੇ ਅਤੇ 126 ਨਵੀਨੀਕਰਣ, ਪੇਂਡੂ ਇਲਾਕਿਆਂ ਵਿਚ ਮੌਜੂਦਾ ਜਲ ਕੰਮਾਂ ਦੀ ਮਰੰਮਤ, ਪੇਂਡੂ ਇਲਾਕਿਆਂ ਵਿਚ 546 ਪਾਇਪਲਾਇਨ ਦੇ ਕੰਮਾਂ ਦੇ ਨਾਲ-ਨਾਲ 50 ਹ’ੋਰ ਪੇਂਡੂ ਖੇਤਰਾਂ ਵਿਚ ਮੌਜੂਦਾ ਜਲ ਕੰਮਾਂ, ਸੁਤੰਤਰ ਫ਼ੀਡਰ, ਸਥਿਰਤਾ ਅਤੇ ਜਲ ਵਿਵਸਥਾ ਦੇ ਵਿਸਥਾਰ ਸਮੇਤ ਹ’ੋਰ ਕੰਮਾਂ ਨੂੰ ਮੀਟਿੰਗ ਵਿਚ ਵੀ ਮੰਜੂਰੀ ਦਿੱਤੀ ਗਈ।
ਮੀਟਿੰਗ ਵਿਚ ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਰਾਜੇਸ਼ ਖੁੱਲਰ, ਵਧੀਕ ਪ੍ਰਧਾਨ ਸਕੱਤਰ ਰਾਕੇਸ਼ ਗੁਪਤਾ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਆਰ.ਐਸ. ਜ’ੋਵਲ, ਜਨ ਸਿਹਤ ਅਤੇ ਇੰਜੀਨੀਰਿੰਗ ਵਿਭਾਗ ਦੇ ਵਧੀਕ ਮੁੱਖ ਸਕੱਤਰ ਰਾਜੀਵ ਅਰੋੜਾ, ਬਿਜਲੀ ਵਿਭਾਗ ਦੇ ਵਧੀਕ ਪ੍ਰਮੁੱਖ ਸਕੱਤਰ ਪੀ.ਕੇ. ਦਾਸ, ਖਜਾਨਾ ਵਿਭਾਗ ਦੇ ਪ੍ਰਧਾਨ ਸਕੱਤਰ ਟੀ.ਵੀ.ਐਸ.ਐਨ. ਪ੍ਰਸਾਦ, ਵਿਕਾਸ ਅਤੇ ਪੰਚਾਇਤ ਵਿਭਾਗ ਦੇ ਪ੍ਰਧਾਨ ਸਕੱਤਰ ਸੁਧੀਰ ਰਾਜਪਾਲ, ਸ਼ਹਿਰੀ ਸਥਾਨਕ ਸਰਕਾਰ ਵਿਭਾਗ ਦੇ ਪ੍ਰਧਾਨ ਸਕੱਤਰ ਆਨਦਮਹਨ ਸ਼ਰਣ ਅਤੇ ਰਾਜ ਸਰਕਾਰ ਦੇ ਹੋਰ ਸੀਨਂਅਰ ਅਧਿਕਾਰੀ ਵੀ ਮੌਜੂਦ ਸਨ।