ਤੰਗੀਆ ਥੁੜਾਂ ਨਾਲ ਘੁਲਦੇ ਕਿਸਾਨਾਂ ਦੇ ਸੁਪਨੇ ਸੜੀ ਕਣਕ ਨਾਲ ਹੋਏ ਸੁਆਹ

ਪਿਛਲੇ ਸਾਲਾ ਦੇ ਮੁਕਾਬਲੇ ਇਸ ਵਾਰ ਹਾੜੀ ਦੇ ਸੀਜਨ ਵਿੱਚ ਪੱਕੀ ਕਣਕ ਨੂੰ ਕੁਝ ਜਿਆਦਾ ਕੁਦਰਤ ਦੀ ਕਰੋਪੀ ਦਾ ਸਿਕਾਰ ਹੋਣਾ ਪਿਆ, ਇਸ ਵਾਰ ਪਹਿਲਾ ਨਾਲੋ ਜਿਆਦਾ ਕਿਸਾਨਾਂ ਦੀ ਪੱਕੀ ਕਣਕ ਅੱਗ ਦੀ ਭੇਟ ਚੜ ਗਈ ਜਿਸ ਵਿੱਚ ਕੁਦਰਤ ਨਾਲੋ ਮਨੁੱਖ ਨੂੰ ਜਿਆਦਾ ਕਸੂਰਵਾਰ ਸਮਝਿਆ ਜਾਣਾ ਚਾਹੀਦਾ ਹੈ। ਬਿਜਲੀ ਦੀਆ ਤਾਰਾਂ ਦੇ ਸਪਾਰਿਕ ਜਾਂ ਚੱਲ ਰਹੀ ਮਸ਼ੀਨਰੀ ਦੀ ਰਗੜ ਨਾਲ ਇਸ ਤਰਾਂ ਦੀਆਂ ਮੰਦਭਾਗੀ ਘਟਨਾਵਾਂ ਘਟ ਰਹੀਆਂ ਹਨ,ਜਿਸ ਨਾਲ ਧਰਤੀ ਦਾ ਤਾਪਮਾਨ ਦਿਨੋ-ਦਿਨ ਵੱਧ ਰਿਹਾ ਹੈ,ਇਸ ਦਾ ਮੁੱਖ ਕਾਰਨ ਜੰਗਲਾਂ ਦਾ ਖਤਮ ਹੋਣਾ ਵੀ ਮੰਨਿਆ ਜਾਦਾ ਹੈ, ਅਸੀਂ ਆਪਣੇ ਲਾਲਚ ਵੱਸ ਪੈ ਕੇ ਸਾਰੇ ਪੇੜ-ਪੌਦੇ ਪੁੱਟ ਸੁੱਟੇ ਹਨ। ਵਾਤਾਵਰਨ ਬਚਾਉਣ ਦੇ ਨਾਂ ਤੇ ਹਰੇਕ ਸਾਲ ਅਖਬਾਰਾਂ ਦੀਆਂ ਸੁਰਖੀਆਂ ਬਣਨ ਲਈ ਸਾਡੇ ਪੱਤਵੰਤੇ ਸੱਜਣ ਪਤਾ ਨਹੀ ਕਿੰਨੇ ਕੁ ਬੂਟੇ ਲਗਾਉਦੇ ਹਨ,ਬਾਅਦ ਵਿੱਚ ਕੋਈ ਵੀ ਸੱਜਣ ਇਹਨਾ ਲਾਏ ਬੂਟਿਆਂ ਨੂੰ ਪਾਣੀ ਪਾਉਣ ਦੀ ਕੋਸ਼ਿਸ ਨਹੀ ਕਰਦਾ। ਸਾਡੀਆਂ ਸਰਕਾਰਾਂ ਸਿਰਫ ਸ਼ਹਿਰਾ ਵਿੱਚ ਵਸਦੇ ਲੋਕਾਂ ਨੂੰ ਅਸਲੀ ਇਨਸਾਨ ਸਮਝਦੀਆਂ ਹਨ।
ਹਰੇਕ ਸ਼ਹਿਰ ਵਿੱਚ ਫਾਇਅਰ ਬ੍ਰਗੇਡ ਦੀਆ ਗੱਡੀਆ ਹਰ ਟਾਇਮ ਤਿਆਰ ਵਰ ਤਿਆਰ ਮਿਲਦੀਆ ਹਨ,ਪਰ ਜਦੋ ਕਿਸੇ ਕਿਸਾਨ ਦੀ ਪੁੱਤਾਂ ਵਾਗੂੰ ਪੋਹ-ਮਾਘ ਦੀਆ ਕਾਲੀਆ ਬੋਲੀਆ ਠਰਦੀਆਂ ਰਾਤਾਂ ਵਿੱਚ ਜਾਗ ਕੇ ਪਾਲੀ ਕਣਕ ਨੂੰ ਅੱਗ ਲੱਗਦੀ ਹੈ ਤਾ ਫਾਇਰ ਬਰਗੇਡ ਦੀ ਗੱਡੀ ਪਹੁੰਚਣ ਤੋ ਪਹਿਲਾ ਹੀ ਸੋਨੇ ਰੰਗ ਦਾ ਖੇਤ ਕਾਲੀ ਸੁਆਹ ਵਿੱਚ ਬਦਲ ਜਾਦਾ ਹੈ ਅਤੇ ਕਿਸਾਨਾਂ ਦੇ ਫਸਲ ਦੇ ਸਿਰ ਤੇ ਪਾਲੇ ਸੁਪਨੇ ਸੜੀ ਕਣਕ ਵਾਂਗ ਸੜ ਕੇ ਸੁਆਹ ਹੋ ਜਾਦੇ ਹਨ, ਸਰਕਾਰ ਨੂੰ ਚਾਹੀਦਾ ਹੈ ਹਾੜੀ ਦੀ ਫਸਲ ਨੂੰ ਧਿਆਨ ਵਿੱਚ ਰੱਖ ਕੇ ਪੰਜ ਪਿੰਡਾਂ ਵਾਸਤੇ ਇੱਕ ਅੱਗ ਬਜਾਉ ਗੱਡੀ ਲਾ ਦਿੱਤੀ ਜਾਵੇ ਜੋ ਅਜਿਹੀ ਮੰਦਭਾਗੀ ਘਟਨਾਂ ਨੂੰ ਸਮਾਂ ਰਹਿੰਦੇ ਕਾਬੂ ਕਰ ਸਕੇ,ਪਰ ਸਰਕਾਰਾਂ ਦੇ ਆਪਣੇ ਖਜਾਨੇ ਖਾਲੀ ਦੱਸੇ ਜਾਦੇ ਹਨ।
ਅਜਿਹੇ ਮਾਮਲੇ ਵਿੱਚ ਪਿੰਡਾਂ ਦੀਆਂ ਪੰਚਾਇਤਾ, ਕਲੱਬਾ ਐਨ, ਆਰ, ਆਈ ਭਰਾਵਾ ਦੀ ਮਦਦ ਨਾਲ ਅੱਗ ਬਜਾਊ ਯੰਤਰ ਖ੍ਰੀਦ ਲੈਣੇ ਚਾਹੀਦੇ ਹਨ,ਸਭ ਤੋ ਵੱਡੀ ਗੱਲ ਕਿਸਾਨ ਮਜਦੂਰਾਂ ਦਾ ਏਕਾ ਹੋਣਾ ਬਹੁਤ ਜਰੂਰੀ ਹੈ, ਪਾਰਟੀਬਾਜੀ ਤੋ ਉ¤ਪਰ ਉ¤ਠ ਕੇ ਜਿੰਨ੍ਹਾ ਚਿਰ ਅਸੀ ਆਪਣੇ ਹਿੱਤਾ ਦੀ ਰਾਖੀ ਨਹੀ ਕਰਾਗੇ ਉਹਨਾ ਚਿਰ ਸਾਡੇ ਘਰਾਂ ਵਿੱਚ ਖੁਸਹਾਲੀ ਆਉਣ ਦੀ ਸੰਭਾਵਨਾਂ ਨਹੀ।
ਬਾਕੀ ਹਰੇਕ ਪਿੰਡ ਵਿੱਚ ਚੰਗੀਆ ਜਮੀਨਾਂ ਵਾਲੇ ਧਾਰਮਿਕ ਸਥਾਨ ਵੀ ਹਨ ਉਹ ਅੱਗ ਬਜਾਊ ਯੰਤਰ ਲੈਣ ਵਿੱਚ ਪੰਚਾਇਤਾ ਦੀ ਮਦਦ ਕਰ ਸਕਦੇ ਹਨ।

Send this to a friend