ਪੰਜਾਬ ਅੰਦਰ ਸਦੀਆਂ ਤੋ ਅਜਿਹੇ ਕਰਮਕਾਂਡ ਅਤੇ ਅੰਧਵਿਸ਼ਵਾਸ ਚੱਲ ਰਹੇ ਜਿਨ੍ਹਾ ਨੂੰ ਲਗਾਤਾਰ ਨਿਭਾਉਦੇ ਰਹਿਣ ਨਾਲ ਇਨਸਾਨ ਨੂੰ ਜਿੱਥੇ ਮਾਨਸਿਕ ਗੁਲਾਮ ਦਾ ਅਹਿਸਾਸ ਹੁੰਦਾ ਹੈ, ਉਥੇ ਹੀ ਬਹੁਤ ਸਾਰੇ ਸਮੇਂ ਦੀ ਬਰਬਾਦੀ ਹੁੰਦੀ ਹੈ ਜਿਹੜੇ ਬਾਬਿਆਂ, ਮਾਈਆਂ ਘਰਾਂ ਵਿੱਚ ਇੰਟਾ ਅਤੇ ਮਿੱਟੀ ਦੇ ਦੀਵੇ ਰੱਖਕੇ ਪੂਜਾ ਕਰਦੇ ਹਾਂ ਜਦੋ ਆਪਣੇ ਮਾਤਾ ਪਿਤਾ ਨੂੰ ਪੁੱਛਦੇ ਹਾਂ ਇਹ ਬਾਬਾ ਕੌਣ ਸੀ ਤਾਂ ਇੱਕੋ ਜਵਾਬ ਮਿਲਦਾ ਹੈ ਇਹ ਤਾਂ ਪਤਾ ਨਹੀ ਤੇਰੀ ਦਾਦੀ ਜੀ ਨੇ ਇਨ੍ਹਾਂ ਆਪਣੇ ਬਾਬਿਆਂ ਦੀ ਪੂਜਾ ਕਰਨ ਲਈ ਕਿਹਾ ਸੀ ਅਤੇ ਉਹ ਖੁਦ ਵੀ ਪੂਜਾ ਕਰਦੇ ਸਨ ਦੂਜੀ ਗੱਲ ਜਦੋ ਸਾਡੇ ਘਰ ਧੀ ਪੈਦਾ ਹੁੰਦੀ ਹੈ ਤਾਂ ਬਹੁਤ ਖੁਸ਼ੀ ਨਹੀ ਮਨਾਉਦੇ ਕਿਉਕਿ ਉਨ੍ਹਾਂ ਲੋਕਾਂ ਅੰਦਰ ਇੱਕੋ ਗੱਲ ਕੁੱਟਕੁਟ ਭਰੀ ਗਈ ਹੈ ਕਿ ਧੀ ਬੇਗਾਨਾ ਧਨ ਹੈ। ਜਿਨ੍ਹੀ ਦੇਰ ਲੜਕੀ ਦਾ ਵਿਆਹ ਨਹੀ ਹੁੰਦਾ ਉਨ੍ਹਾਂ ਚਿਰ ਮਾਪੇ ਬੇਗਾਨੇ ਧਨ ਕਹਿੰਦੇ ਹਨ।
ਵਿਆਹ ਤੋ ਬਾਅਦ ਤਾਂ ਬੇਗਾਨੀ ਧੀ ਹੈ ਹੁਣ ਗੱਲ ਕਰਦੇ ਹਾਂ ਜਦੋ ਲੜਕੀ ਦਾ ਵਿਆਹ ਹੋ ਜਾਦਾ ਹੈ ਉਸ ਸਮੇਂ ਖਰਚੇ ਸੁਰੂ ਹੋ ਜਾਦੇ ਹਨ ਸਾਰੇ ਵਰਗਾਂ ਵਿੱਚ ਨਹੀ ਖਾਸ ਕਰ ਦਲਿਤ ਵਰਗ ਵਿੱਚ ਨਹੀ ਖਾਸ ਕਰ ਦਲਿਤ ਵਰਗ ਵਿੱਚ ਜਦੋ ਲੜਕੀ ਦੇ ਪਹਿਲਾ ਬੱਚਾ ਹੋਣ ਵਾਲਾ ਹੁੰਦਾ ਹੈ ਤਾ ਉਸਨੂੰ ਪੇਕੇ ਘਰ ਤੌਰ ਦਿੱਤਾ ਜਾਦਾ ਹੈ, ਲੜਕੀ ਪਰਿਵਾਰ ਜਣੇਪੇ ਉਪਰ ਸਾਰਾ ਖਰਚਾ ਕਰਦਾ ਹੈ ਘਰੇ ਜਣੇਪਾ ਹੋ ਗਿਆ ਠੀਕ ਨਹੀ ਹਸਪਤਾਲਾਂ ਵਿੱਚ ਵੀਹ ਤੀਹ ਹਜ਼ਾਰ ਮਾਮੂਲੀ ਗੱਲ ਹੈ। ਬੱਚਾ ਪੈਦਾ ਹੋਣ ਤੋ ਬਾਅਦ ਲੜਕੀ ਵਾਲੇ ਪੰਜੀਰੀ ਲੈਕੇ ਆਉਦੇ ਹਨ ਲਕੇ ਦੇ ਮਾਤਾ ਪਿਤਾ ਅਤੇ ਰਿਸ਼ਤੇਦਾਰ ਆਉਦੇ ਹਨ ਹਜ਼ਾਰ ਪੰਦਰਾ ਸੌ ਦੀ ਪੰਜੀਰੀ ਲਿਆਉਦੇ ਹਨ ਅਤੇ ਦਰਜਨਾਂ ਲੋਕਾਂ ਦੇ ਖਾਣ ਪੀਣ ਅਤੇ ਸੂਟਾਂ ਖੇਸਾ ਉਪਰ ਪੰਜ ਸੱਤ ਹਜਾਰ ਦਾ ਖਰਚਾ ਫਿਰ ਹੋ ਜਾਦਾ ਹੈ ਜੇ ਰੱਬ ਦੀ ਕਿਰਪਾ ਨਾਲ ਲੜਕਾ ਪੈਦਾ ਹੋ ਜਾਵੇ ਤਾਂ ਲੜਕੀ ਨੂੰ ਸੂਸਕ ਦੇਣਾ ਪੈਦਾ ਹੈ। ਜਿਸ ਵਿੱਚ ਲੜਕੀ ਪਰਿਵਾਰ ਆਪਣੀ ਪਹੁੰਚ ਅਨੁਸਾਰ ਫਰਿੱਜ ਕੂਲਰ ਸੋਨੇ ਦੇ ਗਹਿਣੇ ਜਾਂ ਹੋਰ ਰਸਮਾ ਪੂਰੀਆ ਕਰਨੀਆ ਪੈਦੀਆ ਹਨ। ਇਹ ਖਰਚਾ ਦਿਨੋ ਦਿਨ ਵਧਦਾ ਜਾ ਰਿਹਾ ਹੈ।
ਇਸੇ ਤਰਾਂ ਹਰ ਤਿਉਹਾਰ ਉਪਰ ਲੜਕੀ ਨੂੰ ਸਮਾਨ ਭੇਜਣਾ ਜਰੂਰੀ ਸਮਝਿਆ ਜਾਦਾ ਹੈ, ਉਸਤੋ ਬਾਅਦ ਲੜਕੀ ਦੀ ਸੱਸ ਜਾਂ ਸਹੁਰੇ ਦੀ ਮੌਤ ਹੋ ਜਾਵੇ ਤਾਂ ਲੜਕੀ ਪਰਿਵਾਰ ਵਲੋ ਲੜਕੇ ਲੜਕੀ ਲਈ ਸੋਨੇ ਦੇ ਗਹਿਣੇ ਅਤੇ ਹੋਰ ਸਮਾਨ ਦੇਣਾ ਹੁੰਦਾ ਹੈ। ਜਦੋ ਉਸੇ ਲੜਕੀ ਦੇ ਪਤੀ ਦੀ ਮੌਤ ਹੁੰਦੀ ਹੈ ਫੁੱਲ ਚੁੱਗਣ ਦੀ ਰਸਮ ਹੁੰਦੀ ਹੈ ਜਿਸ ਵਿੱਚ ਆਪਣੀ ਲੜਕੀ ਨੂੰ ਨਵੇਂ ਕੱਪੜੇ, ਚੂੜੀਆਂ, ਡੋਰੀ ਆਦਿ ਸਮਾਨ ਦਿੱਤਾ ਹੈ ਜ਼ੋ ਸਮਾਜ ਦੇ ਲਈ ਬਹੁਤ ਗਲਤ ਰਸਮਾ ਹਨ, ਇਸ ਤੋ ਅਗਲੇ ਦਿਨ ਲੜਕੀ ਦੇ ਸਹੁਰੇ ਪਰਿਵਾਰ ਦੇ ਵੀਹ ਤੀਹ ਬੰਦੇ ਮੋੜਵੀ ਮਕਾਣ ਲੈ ਲੜਕੀ ਦੇ ਘਰ ਜਾਂਦੇ ਹਨ ਫਿਰ ਉਥੇ ਬਿਨ੍ਹਾ ਵਜਾ ਸੱਥਰ ਵਿਛਾ ਦਿੱਤਾ ਹੈ ਅਤੇ ਦੋਵੇਂ ਧਿਰਾਂ ਪਿੱਟ ਸਿਆਪਾ ਕਰਦੀਆ ਹਨ ਅਤੇ ਰੋਣਾਂ ਧੋਣਾਂ ਕਰਦੀਆ ਹਨ। ਜਿਨ੍ਹਾਂ ਖਰਚਾ ਲੜਕੀ ਦੇ ਸਹੁਰਾ ਪਰਿਵਾਰ ਸੰਸਕਾਰ ਤੇ ਕਰਦਾ ਹੈ ਉਸਦਾ ਬਦਲਾ ਮੋੜਵੀ ਕਮਾਣ ਵਿੱਚ ਲੜਕੀ ਪਰਿਵਾਰ ਤੋ ਲਿਆ ਜਾਦਾ ਹੈ। ਕਿਸੇ ਵੀ ਮਰਦ ਜਾਂ ਔਰਤ ਦੀ ਮੌਤ ਤੋ ਬਾਅਦ ਲੋਕ ਫੌਕੀ ਟੌਹਰ ਵਿਖਾਉਣ ਦੇ ਲਈ ਆਪਣੇ ਨਾਲ ਵੀਹ ਵੀਹ ਬੰਦੇ ਲੈ ਜਾਦੇ ਹਨ ਕਈ ਪਰਿਵਾਰ ਅਜਿਹੀ ਹਾਲਤ ਵਿੱਚ ਨਹੀ ਹੁੰਦੇ ਕਿ ਸੈਕੜੇ ਲੋਕਾਂ ਨੂੰ ਰੋਟੀ ਖਵਾ ਸਕਣ ਚਾਦੀਾ ਇਹ ਹੈ ਕਿਸੇ ਵੀ ਰਿਸਤੇਦਾਰ ਦੇ ਭੋਗ ਸਮੇਂ ਸਿਰਫ ਆਪਣਾ ਪਰਿਵਾਰ ਜਾ ਕੋਈ ਰਿਸਤੇਦਾਰਾ ਨੂੰ ਲਿਜਾਇਆ ਜਾਵੇ ਪਿੰਡ ਵਿੱਚ ਇਕੱਠ ਕਰਕੇ ਲਿਜਾਦਾ ਠੀਕ ਨਹੀ ਹੁੰਦਾ ਸਦੀਆ ਤੋ ਚੱਲਦੇ ਅਜਿਹੇ ਰਿਵਾਜਾ ਨੂੰ ਬੰਦ ਕਰਨਾ ਬਹੁਤ ਜਰੂਰੀ ਹੈ, ਜਿਉ ਹੀ ਕਿਸੇ ਲੜਕੀ ਦਾ ਵਿਆਹ ਕਰ ਦਿੱਤਾ। ਉਸਦੀ ਸਾਰੀ ਜਿੰਮੇਦਾਰੀ ਸਹੁਰਾ ਪਰਿਵਾਰ ਲਈ ਜਿਸ ਨਾਲ ਕੁੜੀ ਵਿਆਹੀ ਉਹ ਮੁੰਡਾ ਸਾਰੀ ਜਿੰਮੇਵਾਰੀ ਖੁਦ ਚੁੱਕੇ ਬੇਸੱਕ ਉਹ ਜਣੇਪੇ ਹੋਵੇ ਕੋਈ ਬੀਮਾਰੀ ਹੋਵੇ ਹਰ ਤਰਾਂ ਦਾ ਖਰਚਾ ਸਾਰੀ ਉਮਰ ਸਹੁਰਾ ਪਰਿਵਾਰ ਨੂੰ ਕਰਨਾ ਚਾਹੀਦਾ ਹੈ।
ਇੱਕ ਪਿਤਾ ਨੇ ਪਾਲ ਪਲੋਸ, ਪੜਾ ਲਿਖਾਕੇ ਅਤੇ ਲੱਖਾਂ ਰੁਪਏ ਖਰਚ ਕਰਨ ਤੋ ਬਾਅਦ ਵਿਆਹ ਉਪਰ ਖਰਚਕੇ ਵਿਆਹ ਕੀਤੀ ਫਿਰ ਕਿਉ ਸਾਰੀ ਉਮਰ ਲੜਕੀ ਦੀ ਪਰਵਰਿਸ਼ ਉਹ ਕਰੇ ਕੰਮ ਸਹੁਰਾ ਘਰ ਕਰਦੀ ਰਹੇ ਆਮ ਧਾਰਨਾ ਹੈ ਕਿ ਲੜਕੀ ਵਾਲੇ ਨੀਵੇਂ ਹੁੰਦੇ ਹਨ ਜੋ ਸਰਾਸਰ ਗਲਤ ਹੈ ਦਾਨ ਦੇਣ ਵਾਲਾ ਕਦੇ ਵੀ ਨੀਵਾਂ ਨਹੀ ਹੁੰਦਾ।ਸਗੋ ਦਾਨ ਲੈਣ ਵਾਲਾ ਗਰੀਬ ਮੰਨਿਆ ਜਾਵੇ ਵੀ ਸਾਲ ਧੀ ਦਾ ਪਾਲਣ ਪੋਸ਼ਣ ਕਰਕੇ ਲੱਖਾ ਰੁਪਏ ਦਾ ਦਾਜ ਦੇਣ ਵਾਲੇ ਪਰਿਵਾਰ ਨੀਵਾਂ ਕਿਉ ਉਨ੍ਹਾਂ ਕੁੱਝ ਲਿਆ ਨਹੀ ਦਿੱਤਾ ਹੈ। ਜੇਕਰ ਲੜਕੇ ਕੋਲ ਸਰਕਾਰੀ ਨੌਕਰੀ ਘਰ ਬਾਰ ਜਾ ਵੱਡੀ ਜਾਇਦਾਦ ਹੈ ਉਹ ਉਸਨੇ ਅਤੇ ਉਸਦੇ ਪਰਿਵਾਰ ਨੇ ਖੁਦ ਵਰਤਣੀ ਹੈ ਲੜਕੀ ਪਰਿਵਾਰ ਨੂੰ ਉਸ ਵਿੱਚ ਕੋਈ ਹਿੱਸਾ ਨਹੀ ਮਿਲੇਗਾ। ਉਸਦੇ ਮਾਲਿਕ ਉਹ ਖੁਦ ਰਹਿਣਗੇ ਉਨ੍ਹਾਂ ਦੀ ਜਮੀਨ ਜਾਇਦਾਦ ਲੜਕੀ ਦੇ ਨਾਮ ਨਹੀ ਲਗਵਾਈ ਜਾਵੇਗੀ ਉਸ ਉਪਰ ਵੀ ਉਨ੍ਹਾਂ ਦੇ ਪੋਤੇ ਦਾ ਹੱਕ ਹੋਵੇਗਾ। ਲੜਕੀ ਤਾ ਸਾਰੀ ਉਮਰ ਜ਼ੋ ਰੋਟੀ ਮਾਪਿਆ ਘਰ ਖਾਦੀ ਸੀ ਉਹ ਖਾਵੇਗੀ। ਜ਼ਦੋ ਸਾਨੂੰ ਇਹ ਸਾਰਾ ਕੁਝ ਪਤਾ ਹੈ ਫਿਰ ਅਸੀ ਲੜਕੀਆਂ ਵਾਲੇ ਕਿਉ ਨੀਵੇ ਹੋਏ, ਅਸੀ ਤਾਂ ਮਾਣ ਨਾਲ ਕਰਾਂਗੇ ਕਿ ਅਸੀ ਤਾਂ ਬਹੁਤ ਉਚੇ ਹਾਂ ਹੁਣ ਸਮਾ ਆ ਗਿਆ ਪਖੰਡਵਾਦ ਪੂਜਾ ਪਾਠ ਆਦਿ ਰੀਤਾਂ ਦਾ ਤਿਆਗ ਕਰੀਏ। ਧੀਆਂ ਨੂੰ ਨਾ ਦਾਜ ਦੇਈਏ ਨਾ ਆਪਣੇ ਪੁੱਤਰਾਂ ਦੇ ਵਿਆਹ ਸਮੇਂ ਦਾਜ ਨਾ ਲਈਏ ਵੇਖਾ ਵੇਖ ਅੰਨ੍ਹੇ ਖਰਚੇ ਨਾ ਕਰੀਏ। ਸਾਦੇ ਵਿਆਹ ਵਾਲੀ ਦੁਬਾਰਾ ਪਿਰਤ ਧੀਆਂ ਨੂੰ ਪੜ੍ਹਾਈਏ ਵੱਡਾ ਮਾਣ ਸਨਮਾਨ ਦੇਈਏ। ਧੀਆਂ ਕਿਸੇ ਗੱਲੋ ਪੁੱਤਰਾਂ ਤੋ ਘੱਟ ਨਹੀ ਪਰ ਸਦੀਆ ਤੋ ਚਲਦੀਆ ਗਲਤ ਰੀਤਾਂ ਕਾਰਨ ਲੋਕ ਧੀਆਂ ਜੰਮਣ ਤੋ ਡਰਦੇ ਹਨ। ਇਹ ਕੋਈ ਬਾਹਰੋ ਆਕੇ ਨਹੀ ਕਰੇਗਾ ਇਸ ਲਈ ਸਾਨੂੰ ਆਪਣੇ ਘਰ ਤੋ ਹੰਭਲਾ ਮਾਰਨਾ ਪਵੇਗਾ।