ਹਰਿਆਣਾ ਦੇ ਮੁੱਖ ਮੰਤਰੀ ਅਗਲੇ ਮਹੀਨੇ ਇੰਗਲੈਂਡ ਜਾਣ ਵਾਲੇ ਇਕ ਉਚ ਪੱਧਰੀ ਵਫਦ ਦੀ ਅਗਵਾਈ ਕਰਨਗੇ

ਇੰਗਲੈਂਡ ਵਿਚ ਭਾਰਤੀ ਮੂਲ ਦੇ ਵਾਸੀਆਂ ਨਾਲ ਵੀ ਹੋਵੇਗੀ ਚਰਚਾ

ਚੰਡੀਗੜ੍ਹ 23 ਅਪ੍ਰੈਲ– ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਅਗਲੇ ਮਹੀਨੇ ਸ਼ਹਿਰੀ ਵਿਕਾਸ, ਗਲੋਬਲ ਸਿਟੀ, ਹਵਾਬਾਜੀ ਹੱਬ, ਬੁਨਿਆਦੀ ਢਾਂਚਾ ਅਤੇ ਖੇਤੀਬਾੜੀ ਸਮੇਤ ਆਪਸੀ ਹਿੱਤ ਦੇ ਵੱਖ-ਵੱਖ ਮਾਮਲਿਆਂ ’ਤੇ ਵਿਚਾਰ-ਵਟਾਂਦਰਾ ਕਰਨ ਲਈ ਇੰਗਲੈਂਡ ਜਾਣ ਵਾਲੇ ਇਕ ਉਚ ਪੱਧਰੀ ਵਫਦ ਦੀ ਅਗਵਾਈ ਕਰਨਗੇ। ਉਹ ਇੰਗਲੈਂਡ ਵਿਚ ਭਾਰਤੀ ਮੂਲ ਦੇ ਵਾਸੀਆਂ ਨੂੰ ਵੀ ਸੰਬੋਧਤ ਕਰਨਗੇ। ਸ੍ਰੀ ਮਨੋਹਰ ਲਾਲ ਅੱਜ ਇੱਥੇ ਉਨ੍ਹਾਂ ਨਾਲ ਮੁਲਾਕਾਤ ਕਰਨ ਆਏ ਯੂ.ਕੇ. ਦੇ ਡਿਪਲੋਮੇਟਿਕ ਸਰਵਿਸ ਦੇ ਮੁੱਖੀ, ਸਥਾਈ ਅਵਰ ਸਕੱਤਰ ਸੀਮਨ ਮੈਕਡੋਨਾਲਡ ਦੀ ਅਗਵਾਈ ਹੇਠ ਇੰਗਲੈਂਡ ਦੇ ਇਕ ਵਫਦ ਨਾਲ ਗਲਬਾਤ ਕਰ ਰਹੇ ਸਨ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਸੋਨੀਪਤ ਅਤੇ ਬਹਾਦੁਰਗੜ੍ਹ ਸ਼ਹਿਰਾਂ ਦਾ ਗੁਰੂਗ੍ਰਾਮ ਅਤੇ ਫਰੀਦਾਬਾਦ ਦੀ ਪ੍ਰਣਾਲੀ ’ਤੇ ਵਿਕਾਸ ਕਰ ਰਹੀ ਹੈ। ਇੰਨ੍ਹਾਂ ਸ਼ਹਿਰਾਂ ਦੀ ਕੌਮੀ ਰਾਜਧਾਨੀ ਦਿੱਲੀ ਤੋਂ ਨੇੜਤਾ ਹੋਣ ਦੇ ਮੱਦੇਨਜ਼ਰ ਇੰਨ੍ਹਾਂ ਸ਼ਹਿਰਾਂ ਵਿਚ ਉਦਯੋਗਿਕ ਵਿਕਾਸ ਦੀ ਕਾਫੀ ਸੰਭਾਵਨਾਵਾਂ ਹਨ। ਉਨ੍ਹਾਂ ਦਸਿਆ ਕਿ ਹਰਿਆਣਾ ਇਕ ਖੇਤੀਬਹਾੜੀ ਪ੍ਰਧਾਨ ਸੂਬਾ ਹੈ, ਫਿਰ ਵੀ ਇਸ ਨੇ ਪਿਛਲੇ ਕੁਝ ਸਾਲਾਂ ਦੌਰਾਨ ਉਦਯੋਗਿਕਰਣ ਵੱਲੋਂ ਕਦਮ ਵਧਾਏ ਹਨ। ਉਨ੍ਹਾਂ ਕਿਹਾ ਕਿ ਸੂਬੇ ਦੀ 65 ਫੀਸਦੀ ਆਬਾਦੀ ਖੇਤੀਬਾੜੀ ਅਤੇ ਸਬੰਧਤ ਖੇਤਰ ਵਿਚ ਲਗਾਈ ਹੋਈ ਹੈ।

Send this to a friend