ਰਾਣਾ ਸੋਢੀ ਦੇ ਮੰਤਰੀ ਬਣਨ ’ਤੇ ਵਧਾਈ ਦੇਣ ਪਹੁੰਚੇ ਫਿਰੋਜ਼ਪੁਰ ਤੋਂ ਸੈਂਕੜੇ ਕਾਂਗਰਸੀ : ਅਮਨ, ਸੀਮੂ

ਫਿਰੋਜਪੁਰ, ਗੁਰੂਹਰਸਹਾਏ, 23 ਅਪ੍ਰੈਲ (ਸੰਦੀਪ ਕੰਬੋਜ ਜਈਆ)- ਹਲਕਾ ਗੂਰੁਹਰਸਹਾਏ ਤੋਂ ਲਗਾਤਾਰ ਚੋਥੀ ਵਾਰ ਵਿਧਾਇਕ ਬਣੇ ਹਰਮਨ ਪਿਆਰੇ ਨੇਤਾ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਮੰਤਰੀ ਮੰਡਲ ਵਿਚ ਸ਼ਾਮਲ ਕੀਤੇ ਜਾਣ ਦੇ ਚਲਦੇ ਜਿਥੇ ਪੂਰੇ ਜਿਲ੍ਹਾ ਫਿਰੋਜਪੁਰ ਅਤੇ ਗੂਰੁਹਰਸਹਾਏ ਦੇ ਹਰ ਵਰਗ ਦੇ ਲੋਕਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਹਰ ਪਿੰਡਾ ਦੇ ਲੋਕਾਂ ਵਲੋਂ ਰਾਣਾ ਗੁਰਮੀਤ ਸਿੰਘ ਸੋਢੀ ਦੇ ਪਰਿਵਾਰ ਬੇਟੇ ਅਨੁਮੀਤ ਹੀਰਾ ਸੋਢੀ, ਰਘੂਮੀਤ ਸੋਢੀ, ਨਿਜੀ ਸਕਤਰ ਨਸੀਬ ਸੰਧੂ ਨੂੰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲਗ ਗਿਆ ਹੈ ਉਥੇ ਹੀ ਹਲਕਾ ਗੂਰੁਹਰਸਹਾਏ ਦੇ ਸੀਨੀਅਰ ਕਾਂਗਰਸੀ ਆਗੂਆਂ ਨੇ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਵਿਸ਼ੇਸ਼ ਤੌਰ ਤੇ ਵਧਾਈ ਦਿੰਦਿਆ ਖੁਸ਼ੀ ਜਾਹਿਰ ਕੀਤੀ।ਜਿਕਰਯੋਗ ਹੈ ਕਿ ਰਾਣਾ ਸੋਢੀ ਦੇ ਮੰਤਰੀ ਬਣਨ ਦੀ ਖੁਸ਼ੀ ਵਿਚ ਹਲਕੇ ਭਰ ਦੇ ਪਿੰਡਾਂ ਵਿਚ ਪਾਰਟੀ ਵਰਕਰਾਂ ਨੂੰ ਲੈ ਕੇ ਲਡੂ ਵੰਡੇ ਜਾਰ ਰਹੇ ਹਨ।ਉਹਨਾਂ ਦੇ ਨਿਜੀ ਸਕਤਰ ਨਸੀਬ ਸੰਧੂ ਨੂੰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲਗਾ ਹੋਇਆ ਹੈ।ਸੀਨੀਅਰ ਕਾਂਗਰਸੀ ਆਗੂ ਅਮਨ ਦੁਗਲ, ਸੋਨੂੰ ਮੋਂਗਾ, ਸੀਮੂ ਪਾਸੀ, ਆਤਮਜੀਤ ਡੇਵਿਡ, ਸੁਭਾਸ਼ ਪਿੰਡੀ, (ਇਕਬਾਲ ਚੰਦ ਪਾਲਾ ਬਟੀ ਸੀਨੀਅਰ ਨੇਤਾ) (ਸੀਨੀਅਰ ਕਾਂਗਰਸੀ ਆਗੂ ਰਾਕੇਸ਼ ਮੁਟਨੇਜਾ ਪੰਜੇ ਕੇ ਉਤਾੜ), ਤਿਲਕ ਰਾਜ ਨੰਬਰਦਾਰ ਗੋਲੂਕਾ, (ਬਲਵਿੰਦਰ ਸਿੰਘ ਮਤੜ ਯੂਥ ਆਗੂ) ਚਾਂਦ ਢੀਂਗਰਾ ਯੂਥ ਆਗੂ, ਅਦਰਸ਼ ਕੁਮਾਰ ਕੁਕੜ ਪੰਜੇ ਕੇ ਉਤਾੜ, ਸੰਦੀਪ ਮਾਹਮੂਜੋਈਆ ਸੀਨੀਅਰ ਆਗੂ, ਬਲਦੇਵ ਕੰਬੋਜ ਗੋਲੂਕਾ ਯੂਥ ਆਗੂ, ਨਨੂ ਕਕੜ ਯੂਥ ਆਗੂ ਗੁਰੂਹਰਸਹਾਏ ਵਲੌਂ ਲਡੂ ਵੰਡ ਕੇ ਖੁਸ਼ੀ ਮਨਾਈ ਗਈ।ਜਿਕਰਯੋਗ ਹੈ ਕਿ ਹਲਕਾ ਗੁਰੂਹਰਸਹਾਏ ਦੀ ਸਮੂਹ ਜਨਤਾਂ ਖਾਸਕਰ ਕਾਂਗਰਸੀ ਵਰਕਰਾਂ ਵਲੋਂ ਜਿੰਨਾ ਨੇ ਚੋਣਾਂ ਦੌਰਾਨ ਹਲਕੇ ਭਰ ਦੇ ਪਿੰਡਾਂ ਵਿਚ ਲੋਕਾਂ ਨੂੰ ਲਾਮਬੰਦ ਕਰਨ ਲਈ ਪੂਰਜੋਰ ਮਿਹਨਤ ਕੀਤੀ ਸੀ ਰਾਣਾ ਸੋਢੀ ਦੇ ਮੰਤਰੀ ਬਣਨ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ।ਜਿਕਰਯੋਗ ਹੈ ਕਿ ਰਾਕੇਸ਼ ਮੁਟਨੇਜਾ ਪੰਜੇ ਕੇ ਉਤਾੜ, ਅਮਨ ਦੁਗਲ, ਸੀਮੂ ਪਾਸੀ, ਆਤਮਜੀਤ ਡੇਵਿਡ, ਬਲਵਿੰਦਰ ਮਤੜ, ਤਿਲਕ ਰਾਜ ਨੰਬਰਦਾਰ ਗੋਲੂਕਾ, ਸੁਭਾਸ਼ ਪਿੰਡੀ, ਜਸਬੀਰ ਸਿੰਘ ਸੇਖੋਂ ਸੀਨੀਅਰ ਕਾਂਗਰਸੀ ਆਗੂ ਮਹੰਤਾਂ ਵਾਲਾ, ਮਲਕੀਤ ਹੀਰਾ ਸੀਨੀਅਰ ਨੇਤਾ ਜਲਾਲਾਬਾਦ, ਅੰਗਰੇਜ਼ ਸਵਾਇਆ ਰਾਏ ਅਤੇ ਹੋਰ ਅਨੇਕਾਂ ਆਗੂ ਰਾਣਾ ਸੋਢੀ ਨੂੰ ਵਧਾਈ ਦੇਣ ਲਈ ਵਿਸ਼ੇਸ਼ ਤੌਰ ਤੇ ਪਹੁੰਚੇ।ਰਾਣਾ ਗੁਰਮੀਤ ਸਿੰਘ ਸੋਢੀ ਨੇ ਸਾਡੇ ਨਾਲ ਫੋਨ ਵਾਰਤਾਲਾਪ ਦੌਰਾਨ ਹਲਕੇ ਦੀ ਸਮੂਹ ਜਨਤਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈਂ ਅਤੇ ਮੇਰਾ ਪਰਿਵਾਰ ਹਮੇਸ਼ਾ ਦੀ ਤਰ੍ਹਾਂ ਜਨਤਾ ਦੀ ਸੇਵਾ ਵਿਚ ਹਾਜ਼ਰ ਰਹੇਗਾ ਅਤੇ ਗੁਰੂਹਰਸਹਾਏ ਦੀ ਨੁਹਾਰ ਬਦਲਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।

Send this to a friend