500 ਸੀਟਾਂ ’ਤੇ ਲੋਕ ਸਭਾ ਚੋਣ ਲੜੇਗੀ ਬਸਪਾ

ਲਖਨਊ, 16 ਫਰਵਰੀ (ਪੀ.ਟੀ.)- 16ਵੀਂ ਲੋਕ ਸਭਾ ਦੀ ਅਗਲੀ ਚੋਣ ’ਚ ਬਹੁਜਨ ਸਮਾਜ ਪਾਰਟੀ ਸਭ ਤੋਂ ਜ਼ਿਆਦਾ 500 ਤੋਂ ਜ਼ਿਆਦਾ ਸੀਟਾਂ ‘ਤੇ ਆਪਣੇ ਉਮੀਦਵਾਰ ਮੈਦਾਨ ‘ਚ ਉਤਾਰਨ ਵਾਲੀ ਰਾਸ਼ਟਰੀ ਰਾਜਨੀਤਿਕ ਪਾਰਟੀ ਹੋਵੇਗੀ। 2009 ਦੇ ਲੋਕ ਸਭਾ ਚੋਣ ਵਿੱਚ ਵੀ ਬਸਪਾ ਨੇ ਦੇਸ਼ ਦੇ 25 ਰਾਜਾਂ ਤੇ ਕੇਂਦਰ ਸ਼ਾਸਤ ਰਾਜਾਂ ’ਚ ਆਪਣੇ 500 ਤੋਂ ਜ਼ਿਆਦਾ ਉਮੀਦਵਾਰ ਮੈਦਾਨ ਵਿੱਚ ਉਤਾਰੇ ਸਨ। ਇਨ੍ਹਾਂ ’ਚੋਂ 21 ਉਮੀਦਵਾਰ ਚੋਣ ’ਚ ਜੇਤੂ ਰਹਿਣ ਵਿੱਚ ਕਾਮਯਾਬ ਹੋਏ ਸਨ। 15ਵੀ ਲੋਕਸਭਾ ਦੇ ਚੋਣ ’ਚ ਗੱਠਜੋੜ ਤੇ ਚੋਣਾਵੀ ਤਾਲਮੇਲ ਦੇ ਚੱਲਦੇ ਕਾਂਗਰਸ ਨੇ ਲੋਕ ਸਭਾ ਦੀਆਂ ਕੁਲ 543 ’ਚੋਂ 440 ਸੀਟਾਂ ’ਤੇ ਤੇ ਭਾਰਤੀ ਜਨਤਾ ਪਾਰਟੀ ਨੇ 433 ਸੀਟਾਂ ’ਤੇ ਹੀ ਆਪਣੇ ਉਮੀਦਵਾਰ ਮੈਦਾਨ ’ਚ ਉਤਾਰੇ ਸਨ।  2007 ’ਚ ਉ¤ਤਰ ਪ੍ਰਦੇਸ਼ ਰਾਜ ਵਿਧਾਨਸਭਾ ਚੋਣ ਵਿੱਚ ਵੱਡਾ ਬਹੁਮਤ ਹਾਸਲ ਕਰਕੇ ਰਾਜ ਦੀ ਸੱਤਾ ’ਤੇ ਕਾਬਜ ਹੋਣ ਵਾਲੀ ਬਸਪਾ 2012 ਦੇ ਰਾਜ ਵਿਧਾਨਸਭਾ ਚੋਣ ’ਚ

ਮਿਲੀ ਹਾਰ ਦੀ ਕਸਕ ਤੋਂ ਉ¤ਭਰ ਕੇ ਅਗਲੀ ਲੋਕ ਸਭਾ ਚੋਣ ਦੀ ਤਿਆਰੀ ’ਚ ਲੱਗੀ ਹੋਈ ਹੈ। ਉ¤ਤਰ ਪ੍ਰਦੇਸ਼ ਤੋਂ ਲੋਕ ਸਭਾ ਦੀ 80 ’ਚੋਂ ਜ਼ਿਆਦਾਤਰ ਸੀਟਾਂ ਲਈ ਬਸਪਾ ਨੇ ਇੱਕ ਸਾਲ ਪਹਿਲਾਂ ਫਰਵਰੀ 2013 ਵਿੱਚ ਹੀ ਆਪਣੇ ਉਮੀਦਵਾਰਾਂ ਦੀ ਲਿਸਟ ਜਾਰੀ ਕਰ ਦਿੱਤੀ ਸੀ।

Send this to a friend