ਲੋਕ ਸਭਾ ਚੋਣਾਂ ਲਈ ‘ਆਪ’ ਵੱਲੋਂ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

ਨਵੀਂ ਦਿੱਲੀ, 16 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਲੋਕ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਨੇ ਐਤਵਾਰ ਨੂੰ ਆਪਣੇ 20 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਵਿੱਚ ਦਿੱਲੀ ਦੇ ਚਾਂਦਨੀ ਚੌਕ ਤੋਂ ਕਾਂਗਰਸ ਦੇ ਸੀਨੀਅਰ ਨੇਤਾ ਕਪਿਲ ਸਿੱਬਲ ਦੇ ਵਿਰੁੱਧ ਆਸ਼ੂਤੋਸ਼ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ, ਜਦ ਕਿ ਲੁਧਿਆਣਾ ’ਚ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਦੇ ਵਿਰੁੱਧ ਚੋਣ ਲੜਨ ਲਈ ਸੁਪਰੀਮ ਕੋਰਟ ਦੇ ਸੀਨੀਅਰ ਐਡਵੋਕੇਟ ਸ. ਐ¤ਸ.ਐ¤ਸ. ਫੂਲਕਾ ਦੇ ਨਾਂਅ ਦਾ ਐਲਾਨ ਕੀਤਾ ਗਿਆ ਹੈ।ਅਰਵਿੰਦ ਕੇਜਰੀਵਾਲ ਦੇ ਨਿਵਾਸ ਵਿਖੇ ਆਪ ਦੀ ਸਿਆਸੀ ਮਾਮਲਿਆਂ ਦੀ ਕਮੇਟੀ ਦੀ ਮੀਟਿੰਗ ਸਮਾਪਤ ਹੋਣ ਦੇ ਬਾਅਦ ਪ੍ਰੈ¤ਸ ਕਾਨਫਰੰਸ ਵਿੱਚ ਪਾਰਟੀ ਦੇ ਸੀਨੀਅਰ ਨੇਤਾ ਮਨੀਸ਼ ਸਿਸੋਦੀਆ ਨੇ ਦੱਸਿਆ ਕਿ ਕੁਮਾਰ ਵਿਸ਼ਵਾਸ਼ ਅਮੇਠੀ ਤੋਂ ਲੋਕ ਸਭਾ ਚੋਣ ਲੜਨਗੇ। ਇਸੇ ਤਰ੍ਹਾਂ ਮੁੰਬਈ ਉ¤ਤਰੀ ਪੂਰਬੀ ਤੋਂ ਮੇਧਾ ਪਾਟਕਰ, ਗੁੜਗਾਉਂ ਤੋਂ ਯੋਗਿੰਦਰ ਯਾਦਵ, ਕੇਂਦਰੀ ਮੰਤਰੀ

ਅਜੀਤ ਸਿੰਘ ਦੇ ਵਿਰੁੱਧ ਸੋਮੇਂਦਰ ਢਾਕਾ ਅਤੇ ਸਪਾ ਮੁਖੀ ਮੁਲਾਇਮ ਸਿੰਘ ਦੇ ਵਿਰੁੱਧ ਬਾਬਾ ਹਰਦੇਵ ਅਤੇ ਮੀਰਾ ਸਨਿਆਲ ਦੱਖਣ ਮੁੰਬਈ ਤੋਂ ਚੋਣ ਲੜੇਗੀ। ਪੱਤਰਕਾਰ ਜਰਨੈਲ ਸਿੰਘ ਨੂੰ ਵੀ ਦਿੱਲੀ ਦੇ ਦੱਖਣੀ ਹਲਕੇ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।

Send this to a friend