’84 ਦੰਗੇ ਦੇਸ਼ ਤੇ ਕਾਂਗਰਸ ’ਤੇ ਇਕ ਕਲੰਕ : ਰਮੇਸ਼

ਨਵੀਂ ਦਿੱਲੀ, 16 ਫਰਵਰੀ (ਪੀ.ਟੀ.)- ਕੇਂਦਰੀ ਗ੍ਰਾਮੀਣ ਵਿਕਾਸ ਮੰਤਰੀ ਜੈਰਾਮ ਰਮੇਸ਼ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਨੂੰ ਦੇਸ਼ ਤੇ ਕਾਂਗਰਸ ’ਤੇ ਇਕ ‘ਕਲੰਕ’ ਦੱਸਿਆ ਹੈ ਤੇ ਸਲਾਹ ਦਿੱਤੀ ਕਿ ਪੀੜਤਾਂ ਲਈ ਹਾਲੇ ਹੋਰ ਕੀਤੇ ਜਾਣ ਦੀ ਲੋੜ ਹੈ ਤੇ ਇਸ ਦੇ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ’ਚ ਲਿਆਂਦਾ ਜਾਵੇ। ਉਨ੍ਹਾਂ ਗੁਜਰਾਤ ਦੰਗਿਆਂ ਦੀ ਤੁਲਨਾ ਸਿੱਖ ਵਿਰੋਧੀ ਦੰਗਿਆਂ ਨਾਲ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਗੁਜਰਾਤ ਦੰਗੇ ਨਫਰਤ ਨਾਲ ਫੈਲੇ ਸਨ। ਉਨ੍ਹਾਂ ਇਕ ‘ਨਿਊਜ਼ ਚੈਨਲ’ ’ਤੇ ਕਿਹਾ ਕਿ 1984 ਦੇ ਦੰਗੇ ਸਾਡੇ ਸਾਰਿਆਂ ’ਤੇ ਕਲੰਕ ਹਨ। ਇਹ ਕਾਂਗਰਸ ’ਤੇ ਕਲੰਕ ਹਨ, ਇਹ ਰਾਸ਼ਟਰ ’ਤੇ ਕਲੰਕ ਹਨ।

Send this to a friend