ਕਮਿਸ਼ਨਰ ਰੂਪਨਗਰ ਮੰਡਲ ਵੱਲੋਂ ਰੂਪਨਗਰ ਮੰਡੀ ‘ਚ ਖਰੀਦ ਪ੍ਰਬੰਧਾਂ ਦਾ ਜਾਇਜ਼ਾ

ਕਿਸਾਨਾਂ ਨੂੰ ਸੁੱਕੀ ਤੇ ਸਾਫ ਕਣਕ ਮੰਡੀਆਂ ‘ਚ ਲਿਆਉਣ ਦੀ ਅਪੀਲ
ਰੂਪਨਗਰ – ਸੀ੍ਰ ਰਾਹੁਲ ਤਿਵਾੜੀ ਕਮਿਸ਼ਨਰ ਰੂਪਨਗਰ ਮੰਡਲ ਨੇ ਅੱਜ ਇੱਥੇ ਰੂਪਨਗਰ ਅਨਾਜ ਮੰਡੀ ਵਿੱਚ ਪਹੁੰਚ ਕੇ ਕਣਕ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਸ੍ਰੀ ਰਾਹੁਲ ਤਿਵਾੜੀ ਕਮਿਸ਼ਨਰ ਰੂਪਨਗਰ ਮੰਡਲ ਨੇ ਮਾਰਕੀਟ ਕਮੇਟੀ ਦਫ਼ਤਰ ਰੂਪਨਗਰ ਵਿਖੇ ਸਮੂਹ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਖਰੀਦ, ਲਿਫਟਿੰਗ ਅਤੇ ਅਦਾਇਗੀ ਬਾਰੇ ਸਮੀਖਿਆ ਕੀਤੀ ਅਤੇ ਸਮੂਹ ਅਧਿਕਾਰੀਆਂ ਨੂੰ ਮੰਡੀਆਂ ਵਿੱਚ ਆਉਣ ਵਾਲੀ ਕਣਕ ਨੂੰ ਸਮੇਂ ਨਿਯਮਾਂ ਅਨੁਸਾਰ ਬੋਲੀ ਕਰਵਾ ਕੇ ਖਰੀਦ ਕਰਨ ਦੇ ਆਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਖਰੀਦ ਪ੍ਰਕਿਰਿਆ ਵਿੱਚ ਕਿਸੇ ਕਿਸਮ ਦੀ ਅਣਗਹਿਲੀ ਨੂੰ ਬਰਦਾਸ਼ਤ ਨਹੀ ਕੀਤਾ ਜਾਵੇਗਾ।ਇਸ ਮੌਕੇ ਉਨ੍ਹਾਂ ਅੜਾਤੀਆਂ ਅਤੇ ਕਿਸਾਨ ਆਗੂਆਂ ਨਾਲ ਵੀ ਮੀਟਿੰਗ ਕੀਤੀ ਇਸ ਉਪਰੰਤ ਉਨ੍ਹਾਂ ਮੰਡੀ ਵਿੱਚ ਜਾ ਕੇ ਪਏ ਭੰਡਾਰ ਦਾ ਜ਼ਾਇਜ਼ਾ ਵੀ ਲਿਆ । ਮੀਟਿੰਗ ਦੌਰਾਨ ਸ਼੍ਰੀ ਤਿਵਾੜੀ ਨੇ ਸਮੂਹ ਖਰੀਦ ਏਜੰਸੀਆਂ ਨੂੰ ਹਦਾਇਤ ਕੀਤੀ ਕਿ ਮੰਡੀਆਂ ਵਿੱਚ ਪਏ ਸਟਾਕ ਦੀ ਲਿਫਟਿੰਗ ਵਿੱਚ ਤੇਜੀ ਲਿਆਂਦੀ ਜਾਵੇ ਤਾਂ ਜੋ ਆਉਣ ਵਾਲੇ ਦਿਨਾਂ ਦੌਰਾਨ ਮੰਡੀਆਂ ਵਿੱਚ ਕਿਸਾਨਾਂ ਵੱਲੋਂ ਲਿਆਉਣ ਵਾਲੀ ਫਸਲ ਨੂੰ ਰੱਖਣ ਲਈ ਕਿਸੇ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ । ਉਨ੍ਹਾਂ ਵੱਖ ਵੱਖ ਖਰੀਦ ਏਜੰਸੀਆਂ ਦੇ ਡੀ.ਐਮਜ਼ ਨੂੰ ਹਦਾਇਤ ਕੀਤੀ ਕਿ ਕਾਰਡ ਰੋਜ਼ਾਨਾਂ ਸਵਾਇਪ ਕੀਤੇ ਜਾਣ ਤਾਂ ਜੋ ਅਦਾਇਗੀ ਵਿੱਚ ਕਿਸੇ ਕਿਸਮ ਦੀ ਦੇਰੀ ਨਾ ਹੋਵੇ । ਉਨ੍ਹਾਂ ਸਮੂਹ ਐਸ.ਡੀ.ਐਮ. ਨੂੰ ਹਦਾਇਤ ਕੀਤੀ ਕਿ ਟਰੱਕਾਂ ਦੀ ਪੁਕਾਰ ਸਮੇਂ ਕਣਕ ਦੀ ਲਿਫਟਿੰਗ ਲਈ ਵੱਧ ਤੋਂ ਵੱਧ ਟਰੱਕ ਲੈ ਲਏ ਜਾਣ ਤਾਂ ਜੋ ਮੰਡੀਆ ਵਿੱਚ ਪਏ ਮਾਲ ਦੀ ਲਿਫਟਿੰਗ ਹੋ ਸਕੇ।ਉਨ੍ਹਾਂ ਆੜਤੀਆਂ ਦੇ ਕਾਰਡਾਂ ਦੀ ਵੇਰੀਫਿਕੇਸ਼ਨ ਸਬੰਧੀ ਵੀ ਜਾਣਕਾਰੀ ਲਈ। ਉਨ੍ਹਾਂ ਕਿਹਾ ਕਿ ਉਹ ਖੁਦ ਦੁਬਾਰਾ ਆ ਕੇ ਖਰੀਦ ਦੇ ਪ੍ਰਬੰਧਾਂ ਦਾ ਜ਼ਾਇਜ਼ਾ ਲੈਣਗੇ। ਮੀਟਿੰਗ ਦੌਰਾਨ ਸਮੂਹ ਖਰੀਦ ਏਜੰਸੀਆਂ ਨੇ ਸ੍ਰੀ ਤਿਵਾੜੀ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਵੱਲੋਂ ਖਰੀਦ ਪ੍ਰਕਿਰਿਆ ਨਿਰਵਿਘਨ ਜਾਰੀ ਰਹੇਗੀ ਅਤੇ ਖਰੀਦ ਨੂੰ ਸੁਚੱਜੇ ਤਰੀਕੇ ਨਾਲ ਸਿਰੇ ਚਾੜਿਆ ਜਾਵੇਗਾ। ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਲਖਮੀਰ ਸਿੰਘ ਨੇ ਜ਼ਿਲ੍ਹੇ ਦੇ ਸਮੂਹ ਕਿਸਾਨਾਂ ਨੂੰ ਸੁੱਕੀ ‘ਤੇ ਸਾਫ਼ ਕਣਕ ਮੰਡੀਆਂ ਵਿੱਚ ਲਿਆਉਣ ਦੀ ਅਪੀਲ ਕੀਤੀ। ਉਨ੍ਹਾਂ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਨੂੰ ਮੰਡੀਆਂ ਵਿੱਚ ਰੁੱਲਣ ਨਹੀ ਦਿੱਤਾ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਕੋਈ ਕੰਬਾਇਨ ਰਾਤ ਵੇਲੇ ਜਾਂ ਗਿੱਲੀ ਕਣਕ ਕੱਟਣ ਦੀ ਕੋਸ਼ਿਸ ਕਰੇਗੀ ਤਾਂ ਕੰਬਾਇਨ ਮਾਲਕ ਤੇ ਕਿਸਾਨ ਖ਼ਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਕੰਬਾਇਨ ਨੂੰ ਜ਼ਬਤ ਕਰ ਲਿਆ ਜਾਵੇਗਾ। ਇਸ ਮੌਕੇ ਸ਼੍ਰੀਮਤੀ ਮਧੂ ਜ਼ਿਲ੍ਹਾ ਖੁਰਾਕ ਤੇ ਸਪਲਾਈਜ਼ ਕੰਟਰੋਲਰ ਨੇ ਦਸਿਆ ਕਿ ਰੂਪਨਗਰ ਦੀਆਂ ਵੱਖ ਵੱਖ ਮੰਡੀਆਂ ਵਿੱਚ ਹੁਣ ਤੱਕ 54070 ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ ਜਿਸ ਵਿੱਚੋਂ ਪਨਗ੍ਰੇਨ ਨੇ 9964 ਮੀਟਰਕ ਟਨ, ਮਾਰਕਫੈਡ ਵੱਲੋਂ 11960 ਮੀਟਰਕ ਟਨ, ਪਨਸਪ 13244 ਟਨ, ਵੇਅਰ ਹਾਊਸ ਵੱਲੋਂ 6217 ਟਨ, ਪੰਜਾਬ ਐਗਰੋ ਵੱਲੋਂ 8105 ਮੀਟਰਕ ਟਨ ਅਤੇ ਐਫ ਸੀ ਆਈ ਵੱਲੋਂ 4580 ਟਨ ਟਨ ਕਣਕ ਦੀ ਖਰੀਦ ਕੀਤੀ ਗਈ ਹੈ,ਖਰੀਦ ਕੀਤੀ ਕਣਕ ਦੀ 45.79 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁਕੀ ਹੈ ।ਕੀਤੀ ਗਈ ਅਦਾਇਗੀ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਉਨਾਂ ਦਸਿਆ ਕਿ ਪਨਗ੍ਰੇਨ ਨੇ 10 ਕਰੌੜ 46 ਲੱਖ ,ਮਾਰਕਫੈਡ ਨੇ 09 ਕਰੋੜ 51 ਲੱਖ,ਪਨਸਪ ਨੇ 11 ਕਰੌੜ 88 ਲੱਖ, ਵੇਅਰ ਹਾਊਸ ਨੇ 04 ਕਰੌੜ 87 ਲੱਖ ,ਪੰਜਾਬ ਐਗਰੋ ਨੇ 07 ਕਰੌੜ 37 ਲੱਖ ਅਤੇ ਐਫ. ਸੀ. ਆਈ.ਨੇ 1 ਕਰੋੜ 70 ਲੱਖ ਦੀ ਅਦਾਇਗੀ ਵੀ ਕੀਤੀ ਜਾ ਚੁਕੀ ਹੈ ਅਤੇ 18056 ਟਨ ਕਣਕ ਦੀ ਲਿਫਟਿੰਗ ਵੀ ਕੀਤੀ ਜਾ ਚੁਕੀ ਹੈ । ਮੌਕੇ ਸ਼੍ਰੀ ਲਖਮੀਰ ਸਿੰਘ ਵਧੀਕ ਡਿਪਟੀ ਕਮਿਸ਼ਨਰ(ਜਨਰਲ),ਸ਼੍ਰੀਮਤੀ ਹਰਜੋਤ ਕੋਰ ਐਸ.ਡੀ.ਐਮ.ਰੂਪਨਗਰ,ਮੈਡਮ ਰੂਹੀ ਦੁਗ ਐਸ.ਡੀ.ਐਮ.ਸ਼੍ਰੀ ਚਮਕੌਰ ਸਾਹਿਬ, ਸ਼੍ਰੀ ਰਾਕੇਸ਼ ਕੁਮਾਰ ਐਸ.ਡੀ.ਐਮ. ਸ਼੍ਰੀ ਅਨੰਦਪੁਰ ਸਾਹਿਬ, ਸ਼੍ਰੀਮਤੀ ਮਧੂ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ, ਸ਼੍ਰੀਮਤੀ ਜਸਬੀਰ ਕੌਰ ਜ਼ਿਲ੍ਹਾ ਮੰਡੀ ਅਫਸਰ, ਸ਼੍ਰੀ ਕਮਲਦੀਪ ਸਿੰਘ ਡੀ.ਐਮ. ਮਾਰਕਫੈਡ, ਸ਼੍ਰੀ ਅਨਿਲ ਅਰੋੜਾ ਸਕੱਤਰ ਮਾਰਕੀਟ ਕਮੇਟੀ ਡਾਕਟਰ ਕੇਸਰ ਰਾਮ ਬੰਗਾ ਮੁਖ ਖੇਤੀਬਾੜੀ ਅਫਸਰ ਅਤੇ ਹੋਰ ਵੱਖ ਵੱਖ ੲੈਜੰਸੀਆਂ ਦੇ ਅਧਿਕਾਰੀ ਮੌਜੂਦ ਸਨ।

Send this to a friend