ਮੋਰਿੰਡਾ, 20 ਅਪ੍ਰੈਲ (ਹਰਜਿੰਦਰ ਸਿੰਘ ਛਿੱਬਰ)-ਸਥਾਨਕ ਤਾਜ ਪੈਲੇਸ ਦੇ ਸਾਹਮਣ੍ਹੇ ਮੋਰਿੰਡਾ-ਸਮਰਾਲਾ ਬਾਈਪਾਸ ’ਤੇ ਬੀਤੀ ਰਾਤ ਕਰੀਬ 10 ਵਜੇ ਇੱਕ ਸਵਿਫਟ ਕਾਰ ਦੇ ਬੇਕਾਬੂ ਹੋਣ ਜਾਣ ਤੋਂ ਬਾਅਦ ਵਾਪਰੇ ਭਿਆਨਕ ਹਾਦਸੇ ’ਚ ਦੋ ਵਿਅਕਤੀਆਂ ਦੀ ਮੌਕੇ ’ਤੇ ਹੀ ਮੋਤ ਜਦਕਿ ਦੋ ਦੇ ਗੰਭੀਰ ਰੂਪ ’ਚ ਜਖ਼ਮੀ ਹੋ ਜਾਣ ਦਾ ਸਮਾਚਾਰ ਹੈ। ਪਿੰਡ ਡਡਿਆਣਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਨਿਵਾਸੀ ਹਰਮੀਤ ਸਿੰਘ ਨੇ ਦੱਸਿਆ ਕਿ ਉਸ ਦਾ ਭਤੀਜਾ ਅੰਮ੍ਰਿਤਪਾਲ ਸਿੰਘ ਅਤੇ ਪਰਵਾਸੀ ਮਜਦੂਰ ਸੋਨੂੰ, ਜਗਮੀਤ ਸਿੰਘ ਅਤੇ ਅਜੀਤ ਸਿੰਘ ਵਾਸੀ ਪਨੈਚਾ ਮਾਰੂਤੀ ਸਵਿਫਟ ਕਾਰ ਰਜਿਸਟ੍ਰੇਸ਼ਨ ਨੰਬਰ ਪੀ.ਬੀ.65 ਐਮ 3232 ਵਿੱਚ ਸਵਾਰ ਹੋ ਕੇ ਪਿੰਡ ਦੁੱਗਰੀ ਤੋਂ ਰਿਸ਼ਤੇਦਾਰ ਨੂੰ ਮਿਲਕੇ ਵਾਪਿਸ ਪਿੰਡ ਡਡਿਆਣੇ ਵੱਲ ਨੂੰ ਆ ਹੀ ਰਹੇ ਸੀ ਕਿ ਤਾਜ ਪੈਲੇਸ ਨਜ਼ਦੀਕ ਆ ਕੇ ਕਾਰ ਬੇਕਾਬੂ ਹੋ ਗਈ ਅਤੇ ਸੜ੍ਹਕ ਦੇ ਕੰਢੇ ਖੜ੍ਹੇ ਸਫੈਦੇ ਦੇ ਦਰੱਖਤ ਨਾਲ ਟਕਰਾ ਗਈ। ਇਸ ਭਿਆਨਕ ਹਾਦਸੇ ਦੌਰਾਨ ਕਾਰ ਦੇ ਪਰਖੱਚੇ ੳੁੱਡ ਗਏ ਅਤੇ ਪਰਵਾਸੀ ਮਜਦੂਰ ਸੋਨੂੰ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦ੍ਯਕਿ ਅੰਿਮ੍ਰਤਪਾਲ ਸਿੰਘ ਸਮੇਤ ਤਿੰਨ ਵਿਅਕਤੀ ਜੋ ਕਾਰ ਵਿੱਚ ਬੁਰੇ ਤਰੀਕੇ ਨਾਲ ਫਸ ਗਏ ਸਨ ਜਿਨ੍ਹਾਂ ਨੂੰ ਮੌਕੇ ’ਤੇ ਹਾਜ਼ਰ ਲੋਕਾਂ ਨੇ ਇੱਕ ਦੁਕਾਨਦਾਰ ਦੀ ਮੱਦਦ ਨਾਲ ਲੋਹੇ ਵਾਲੇ ਕਟਰ ਨਾਲ ਕਾਰ ਦੀ ਛੱਤ ਨੂੰ ਕੱਟਕੇ ਬੜੀ ਮੁਸ਼ਕਿਲ ਨਾਲ ਬਹਾਰ ਕੱਢਿਆ। ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਏ.ਐਸ.ਆਈ ਮਨਜੀਤ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚ ਗਏ ਅਤੇ ਜ਼ਖਮੀਆਂ ਨੂੰ ਇਲਾਜ਼ ਲਈ ਹਸਪਤਾਲ ਵਿੱਚ ਲੈ ਕੇ ਗੲ।, ਪ੍ਰੰਤੂ ਹਸਪਤਾਲ ਲੈ ਕੇ ਜਾਣ ਸਮੇਂ ਰਸਤੇ ਵਿੱਚ ਹੀ ਅੰਮ੍ਰਿਤਪਾਲ ਸਿੰਘ ਨੇ ਵੀ ਜ਼ਖਮਾਂ ਦੀ ਤਾਬ ਨਾ ਸਹਾਰਦੇ ਹੋਏ ਦਮ ਤੋੜ ਦਿੱਤਾ। ਅੰਮ੍ਰਿਤਪਾਲ ਸਿੰਘ ਦੀ ਮੌਤ ਦੀ ਖਬਰ ਮਿਲਣ ਸਾਰੇ ਹੀ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ।