ਸਮਰਾਲਾ, 20 ਅਪ੍ਰੈਲ (ਕਮਲਜੀਤ)-ਸਰਕਾਰੀ ਹਾਈ ਸਕੂਲ ਪਿੰਡ ਸਲੌਦੀ ਸਿੰਘਾਂ ਦੀ ਵਿਖੇ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ।ਜਿਸ ਵਿਚ ਸ.ਅਵਤਾਰ ਸਿੰਘ ਸਮਾਜ ਸੇਵੀ ਨੇ ਮੁਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ।ਪ੍ਰੋਗਰਾਮ ਤੋਂ ਪਹਿਲਾ ਸਕੂਲ ਦੇ ਨਵੇਂ ਬਣੇ ਗੇਟ ਦਾ ਰਸਮੀ ਤੌਰ ਤੇ ਉਦਘਾਟਨ ਸ. ਅਵਤਾਰ ਸਿੰਘ ਮਾਨ ਅਤੇ ਪਿੰਡ ਦੀ ਸਰਪੰਚ ਬੀਬੀ ਹਰਜਿੰਦਰ ਕੌਰ ਨੇ ਸਾਂਝੇ ਤੌਰ ਤੇ ਕੀਤਾ।ਉਸ ਤੋਂ ਬਾਅਦ ਪ੍ਰੋਗਰਾਮ ਦਾ ਅਗਾਜ ਬਚਿਆਂ ਵਲੋਂ ਜੋ ਮਾਂਗੇ ਠਾਕੁਰ ਆਪਨੇ ਸੇ ਸ਼ਬਦ ਗਾਇਨ ਨਾਲ ਕੀਤਾ ਗਿਆ।ਉਸ ਤੋਂ ਬਾਅਦ ਵਿਦਿਆਰਥੀਆਂ ਵਲੋਂ ਰੰਗਾਂ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਅਤੇ ਬਚਿਆਂ ਵਲੋਂ ਲੈਕਚਰ ਅਤੇ ਕਵਿਤਾਵਾਂ ਗਾ ਕੇ ਸਰੋਤਿਆਂ ਨੂੰ ਕੀਲ ਕੇ ਰਖ ਦਿਤਾ।ਸਟੇਜ ਸਕਤਰ ਦੀ ਭੂਮਿਕਾ ਮਾਸਟਰ ਹਰਿੰਦਰ ਸਿੰਘ ਨੇ ਬਾਖੂਬੀ ਨਿਭਾਈ ਅਤੇ ਸਕੂਲ ਦੀ ਪਿਛਲੇ ਸਾਲ ਕਾਰਜਗੁਜਾਰੀ ਤੇ ਚਾਨਣਾ ਪਾਇਆ।ਪ੍ਰਿੰਸੀਪਲ ਭਾਗ ਕੌਰ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ।ਉਸ ਤੋਂ ਬਾਅਦ ਪਿਛਲੇ ਸਾਲ ਜੋ ਬਚੇ ਚੰਗੇ ਨੰਬਰ ਲੈ ਕੇ ਪਹਿਲੇ ਦੂਜੇ ਅਤੇ ਤੀਸਰੇ ਸਥਾਨ ਤੇ ਆਏ ਸਨ।ਉਹਨਾਂ ਨੂੰ ਪਿੰਡ ਦੀਆਂ ਮਹਾਨ ਸ਼ਖਸ਼ੀਅਤਾਂ ਨੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ।ਇਸ ਮੌਕੇ ਅਵਤਾਰ ਸਿੰਘ ਮਾਨ ਸਮਾਜ ਸੇਵੀ, ਬੀਬੀ ਹਰਜਿੰਦਰ ਕੌਰ ਸਰਪੰਚ, ਪ੍ਰਿੰਸੀਪਲ ਭਾਗ ਕੌਰ ਅਧਿਆਪਕਾ ਪ੍ਰਭਲੀਨ ਚਢਾ, ਕਮਲਜੀਤ ਕੌਰ, ਮਾਸਟਰ ਹਰਿੰਦਰ ਸਿੰਘ, ਸੁਖਬੀਰ ਸਿੰਘ, ਰਸ਼ਮੀ ਖੁਲਰ, ਅਮਰਜੀਤ ਕੌਰ, ਜਗਤਿੰਦਰ ਕੌਰ, ਦਵਿੰਦਰ ਸਿੰਘ, ਮਹਿੰਦਰ ਸਿੰਘ, ਜਗਦੇਵ ਸਿੰਘ ਇੰਗਲੈਡ, ਰਾਜਵੀਰ ਸਿੰਘ ਪੰਚ ਅਤੇ ਪਿੰਡ ਦੀ ਮਹਾਨ ਸ਼ਖਸ਼ੀਅਤਾਂ ਹਾਜਰ ਸਨ।