ਮਾਨਸਾ, 20 ਅਪ੍ਰੈਲ (ਨਛੱਤਰ ਕਾਹਨਗੜ੍ਹ, ਵਕੀਲ ਬਾਂਸਲ)-ਸਿਖੀ ਦੇ ਪ੍ਰਚਾਰ ਤੇ ਪਸਾਰ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸਾਂ ਤਤਪਰ ਹੈ । ਇਨਾਂ ਸਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਗੋਵਾਲ ਨੇ ਸਰਦਾਰ ਇੰਡਸਟੀਰੀਜ ਮਾਨਸਾ ਵਿਖੇ ਪਤਰਕਾਰਾਂ ਨਾਲ ਗਲਬਾਤ ਕਰਦਿਆਂ ਕੀਤਾ । ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਦਸਿਆ ਕਿ ਧਰਮ ਪ੍ਰਚਾਰ ਲਹਿਰ ਦੀ ਲੜੀ ਤਹਿਤ ਖਾਲਸਾ ਸਾਜਨਾ ਦਿਵਸ ਵੈਸਾਖੀ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ 10000 ਤੋਂ ਜਿਆਦਾ ਪ੍ਰਾਣੀ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੇ । ਜਿਹੜੇ ਗ੍ਰੰਥੀ ਸਿੰਘ ਪਿੰਡਾਂ ਵਿਚ ਗੁਰਦੁਆਰਾ ਸਹਿਬਾਨਾਂ ਵਿਚ ਸ਼ਾਮ ਵੇਲੇ ਸੂਰਜ ਪ੍ਰਕਾਸ ਦੀ ਕਥਾ ਕਰਕੇ ਸੰਗਤ ਨੂੰ ਇਤਿਹਾਸ ਤੋਂ ਜਾਣੂ ਕਰਵਾ ਰਹੇ ਹਨ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਹਰ ਮਹੀਨੇ ਸਨਮਾਨਿਤ ਕਰੇਗੀ । ਗ੍ਰੰਥੀ ਸਿੰਘਾਂ ਲਈ ਤਖ਼ਤ ਸੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਮਾਣਯੋਗ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਅਗਵਾਈ ਵਿਚ ਪਾਠ ਬੋਧ ਸਮਾਗਮ ਕਰਵਾਇਆ ਜਾ ਰਿਹਾ ਹੈ ਨਾਲ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਤਖ਼ਤ ਸ੍ਰੀ ਕੇਸ਼ਗੜ੍ਹ ਸਾਹਿਬ ਵਿਖੇ ਵੀ ਪਾਠ ਬੋਧ ਸਮਾਗਮ ਕਰਵਾਏ ਜਾਣਗੇ । ਆਉਣ ਵਾਲੇ ਸਮੇਂ ਵਿਚ ਵਖ-ਵਖ ਜਿਲਿਆਂ ਦੇ ਵਿਚ ਵੀ ਪਾਠ ਬੋਧ ਸਮਾਗਮ ਕਰਵਾਏ ਜਾਣਗੇ ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿਖਿਆ ਦੇ ਖੇਤਰ ਵਿਚ ਬਹੁਤ ਵਧੀਆ ਰੋਲ ਨਿਭਾ ਰਹੀ ਹੈ, ਮਾਨਸਾ ਜਿਲ੍ਹੇ ਵਿਚ ਗੁਰੂ ਨਾਨਕ ਕਾਲਜ ਬੁਢਲਾਡਾ ਬਹੁਤ ਹੀ ਵਧੀਆ ਨਾਮਣਾ ਖਟ ਰਿਹਾ ਹੈ। ਆਉਣ ਵਾਲੇ ਵਿਚ ਜਿਸ ਤਰਾਂ ਧਰਮ ਪ੍ਰਚਾਰ ਦੇ ਕਾਰਜਾਂ ਵਿਚ ਅਹਿਮ ਰੋਲ ਅਦਾ ਕਰਕੇ ਵਡੀ ਪਧਰ ਤੇ ਸਮਾਗਮ ਕੀਤੇ ਜਾ ਰਹੇ ਹਨ ਉਸੇ ਤਰਾਂ ਸਿਖਿਆ ਦੇ ਖੇਤਰ ਵਿਚ ਵੀ ਚੰਗੇ ਕਾਰਜ ਕਰਵਾਏ ਜਾਣਗੇ ਜਿਵੇਂ ਸਕੂਲਾਂ ਕਾਲਜਾਂ ਵਿਚ ਹਰ ਇਕ ਕਲਾਸ ਵਿਚ ਇਕ ਪੀਰੀਅਡ ਗੁਰਮਤਿ ਸਿਖਿਆ ਦਾ ਲਾਜਮੀ ਕੀਤਾ ਗਿਆ ਹੈ । ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਪਤਰਕਾਰਾਂ ਨੂੰ ਦਸਿਆ ਕਿ ਸੰਗਤਾਂ ਲਈ ਸ਼੍ਰੀ ਦਰਬਾਰ ਸਾਹਿਬ ਵਿਖੇ ਰਿਹਾਇਸੀ ਕਮਰਿਆਂ ਦੀ ਦਿਕਤ ਨੂੰ ਜਲਦੀ ਦੂਰ ਕੀਤਾ ਜਾਵੇਗਾ ਤਾਂ ਜੋ ਸੰਗਤਾਂ ਨੂੰ ਕੋਈ ਪੇਰਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ।