ਚੰਡੀਗੜ – ਹਰਿਆਣਾ ਦੇ ਸੈਰ ਸਪਾਟਾ ਮੰਤਰੀ ਰਾਮ ਬਿਲਾਸ ਸ਼ਰਮਾ ਨੇ ਦਸਿਆ ਕਿ ਕੁਰੂਕਸ਼ੇਤਰ ਜਿਲਾ ਦੇ ਪ੍ਰਸਿੱਧ ਤੀਰਥ ਸਥਾਨ ਜਯੋਤੀਸਰ ਵਿਚ ਧਾਰਮਿਕ ਸੈਰ ਸਪਾਟੇ ਨੂੰ ਹੋਰ ਵੱਧ ਪ੍ਰੋਤਸਾਹਨ ਦੇਣ ਲਈ ‘ਮਹਾਭਾਰਤ-ਥੀਮ ਬਿਲਡਿੰਗ’ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਜਿਸ ‘ਤੇ ਕਰੀਬ 31 ਕਰੋੜ ਰੁਪਏ ਖਰਚ ਕੀਤੇ ਜਾਣਗੇ। ਉਨਾ ਨੇ ਰਾਜ ਵਿਚ ਸੈਰ ਸਪਾਟੇ ਨੂੰ ਪ੍ਰੋਤਸਾਹਿਤ ਕਰਨ ਦੀ ਆਪਣੀ ਪ੍ਰਤੀਬੱਧਤਾ ਦੋਹਰਾÀਂਦੇ ਹੋਏ ਦਸਿਆ ਕਿ ਗੀਤਾ-ਸੰਦੇਸ਼ ਦੀ ਗਵਾਹ ਕੁਰੂਕਸ਼ੇਤਰ ਦਾ ਸੈਰ ਸਪਾਟੇ ਦੇ ਖੇਤਰ ਵਿਚ ਪੂਰੇ ਵਿਸ਼ਵ ਵਿਚ ਪਛਾਣ ਹੈ। ਕੁਰੂਕਸ਼ੇਤਰ ਦੇ ਨਾਲ ਲਗਦੇ ਜਯੋਤੀਸਰ ਨੂੰ ਵੀ ਧਾਰਮਿਕ ਤੌਰ ‘ਤੇ ਵਿਕਸਿਤ ਕੀਤਾ ਜਾ ਰਿਹਾ ਹੈ। ਜਯੋਤੀਸਰ ਵਿਚ ‘ਮਹਾਭਾਰਤ-ਥੀਮ’ ਨੂੰ ਕਲਾਕਾਰੀ ਰਾਹੀਂ ਦਰਸ਼ਾਉਣ ਲਈ ਇਕ ਬਿਲਡਿੰਗ ਬਣਾਈ ਜਾ ਰਹੀ ਹੈ ਜਿਸ ਦੇ ਪਹਿਲੇ ਪੜਾਅ ਵਿਚ ਕਰੀਬ 31 ਕਰੋੜ ਰੁਪਏ ਖਰਚ ਹੋਣਗੇ। ਉਨਾ ਨੇ ਦਸਿਆ ਕਿ ਕਰੀਬ 1.50 ਕਰੋੜ ਰੁਪਏ ਦਾ ਕੰਮ ਪੂਰਾ ਹੋ ਚੁੱਕਾ ਹੈ ਅਤੇ 6.30 ਕਰੋੜ ਰੁਪਏ ਦਾ ਕੰਮ ਪ੍ਰਗਤੀ ‘ਤੇ ਹੈ। ਇਸ ਤੋਂ ਇਲਾਵਾ, 9.90 ਕਰੋੜ ਰੁਪਏ ਦੇ ਕੰਮ ਦੇ ਟੈਂਡਰ ਹੋ ਚੁੱਕੇ ਹਨ ਜਲਦੀ ਹੀ ਕੰਮ ਸ਼ੁਰ ਹੋ ਜਾਵੇਗਾ ਅਤੇ 5.70 ਕਰੋੜ ਰੁਪਏ ਦੇ ਕੰਮ ਦੀ ਆਨਲਾਇਨ ਬੋਲੀ ਖੋਲ ਦਿੱਤੀ ਗਈ ਹੈ, ਬਾਕੀ ਕੰਮ ਵੀ ਜਲਦੀ ਪੂਰੇ ਕਰਵਾ ਦਿੱਤੇ ਜਾਣਗੇ। ਸ੍ਰੀ ਸ਼ਰਮਾ ਨੇ ਦਸਿਆ ਕਿ ਜਯੋਤੀਸਰ ਵਿਚ ‘ਮਹਾਭਾਰਤ-ਥੀਮ ਬਿਲਡਿੰਗ’ ਵਿਚ ਮਹਾਭਾਰਤ ਨਾਲ ਜੁੜੇ ਵਿਸ਼ੇਸ਼ ਪ੍ਰਸੰਗਾਂ ਨੂੰ ਕਲਾਕਾਰੀ ਰਾਹੀਂ ਤਸਵੀਰਾਂ ਬਣਾਈਆਂ ਜਾਣਗੀਆਂ ਤਾਂ ਜੋ ਯਾਤਰੀਆਂ ਦਾ ਮਹਾਭਾਰਤ ਦੇ ਵਿਚ ਗਿਆਨ ਹੋਰ ਵੱਧ ਸਕੇ। ਉਨਾ ਨੇ ਕਿਹਾ ਕਿ ਰਾਜ ਸਰਕਾਰ ਸੂਬੇ ਵਿਚ ਸੈਰ ਸਪਾਟੇ ਨੂੰ ਪ੍ਰੋਤਸਾਹਨ ਦੇਣ ਲਈ ਯਤਨਸ਼ੀਲ ਹਨ। ਇਸ ਨਾਲ ਜਿੱਥੇ ਰਾਜ ਤੋਂ ਬਾਹਰ ਦੇ ਲੋਕਾਂ ਨੂੰ ਹਰਿਆਣਾ ਦੇ ਸਭਿਆਚਾਰ ਦੇ ਬਾਰੇ ਵਿਚ ਜਾਣਕਾਰੀ ਮਿਲੇਗੀ ਉੱਥੇ ਹੀ ਸੂਬੇ ਵਿਚ ਰੁਜਗਾਰ ਦੇ ਮੌਕੇ ਵੱਧਣਗੇ।