ਮੀਡਿਆ ਨੂੰ ਵਿਅਕਤੀ ਵਿਸ਼ੇਸ਼ ਦੀ ਨਹੀਂ, ਸਗੋਂ ਇਕ ਸਿਸਟਮ ਦੀ ਗੱਲ ਕਰਨੀ ਚਾਹੀਦੀ ਹੈ : ਮਨੋਹਰ ਲਾਲ

ਚੰਡੀਗੜ੍ਹ 18 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਮੀਡਿਆ ਨੂੰ ਵਿਅਕਤੀ ਵਿਸ਼ੇਸ਼ ਦੀ ਨਹੀਂ, ਸਗੋਂ ਇਕ ਸਿਸਟਮ ਦੀ ਗੱਲ ਕਰਨੀ ਚਾਹੀਦੀ ਹੈ, ਜਿਸ ਨਾਲ ਇਕ ਮੁਕਾਬਲੇ ਵਾਲਾ ਮਾਹੌਲ ਕਾਇਮ ਹੋਵੇਗਾ ਅਤੇ ਹਰ ਸਰਕਾਰ ਵਧੀਆ ਪ੍ਰਣਾਲੀ ਦੇਣ ਲਈ ਪਾਬੰਦ ਹੋਵੇਗੀ। ਇਹ ਗੱਲ ਮੁੱਖ ਮੰਤਰੀ ਨੇ ਅੱਜ ਇਕ ਅਖਬਾਰ ਦੇ ਪ੍ਰੋਗ੍ਰਾਮ ਵਿਚ ਸੰਬੋਧਤ ਕਰਦੇ ਹੋਏ ਕਹੀ। ਉਨ੍ਹਾਂ ਕਿਹਾ ਕਿ ਮੀਡਿਆ ਲੋਕਤੰਤਰ ਦਾ ਚੌਥਾ ਥੰਮ ਹੈ। ਮੀਡਿਆ ਨੂੰ ਖ਼ਬਰਾਂ, ਵਿਚਾਰ ਅਤੇ ਨਵੇਂ ਸੁਧਾਰਾਂ ਨੂੰ ਜਨਤਾ ਤਕ ਪਹੁੰਚਾਉਣਾ ਚਾਹੀਦਾ ਹੈ। ਉਨ੍ਹਾਂ ਨੇ ਮੀਡਿਆ ਦੀ ਭੂਮਿਕਾ ਸਮਝਦੇ ਹੋਏ ਕਿਹਾ ਕਿ ਮੀਡਿਆ ਹਾਂ-ਪੱਖੀ ਖਬਰਾਂ ਅਤੇ ਨਵੇਂ ਸੁਧਾਰ ਨੂੰ ਆਮ ਜਨਤਾ ਤਕ ਪਹੁੰਚਾਏ। ਕਿਸੇ ਵੀ ਰਾਜ ਵੱਲੋਂ ਕੋਈ ਚੰਗਾ ਕੰਮ ਕੀਤਾ ਜਾਂਦਾ ਹੈ ਤਾਂ ਉਸ ਨੂੰ ਲੋਕਾਂ ਦੇ ਸਾਹਮਣੇ ਲਿਆਉਣਾ ਮੀਡਿਆ ਦਾ ਕੰਮ ਹੈ। ਉਨ੍ਹਾਂ ਕਿਹਾ ਕਿ ਕਿਸੇ ਹੋਰ ਰਾਜ ਵੱਲੋਂ ਕੋਈ ਨਵਾਂ ਸੁਧਾਰ ਦੇ ਕੰਮ ਕੀਤੇ ਜਾਂਦੇ ਹਨ ਤਾਂ ਅਸੀਂ ਵੀ ਉਨ੍ਹਾਂ ਨੂੰ ਅਪਨਾਵਾਂਗੇ।

Send this to a friend