8 ਸੂਬਿਆਂ ’ਚ ਆਈ ਨਕਦੀ ਦੀ ਕਿੱਲਤ ਜੇਟਲੀ ਨੇ ਕਿਹਾ ਜਲਦ ਹੋਵੇਗਾ ਹੱਲ

ਨਵੀਂ ਦਿੱਲੀ, 17 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਦਿੱਲੀ ਐਂਨਸੀਆਰ, ਉਤਰ ਪ੍ਰਦੇਸ਼, ਗੁਜਰਾਤ, ਬਿਹਾਰ, ਤੇਲੰਗਾਨਾ, ਝਾਰਖੰਡ, ਮਹਾਰਾਸ਼ਟਰ ਅਤੇ ਮਧ ਪ੍ਰਦੇਸ਼ ’ਚ ਮੰਗਲਵਾਰ ਨੂੰ ਨਕਦੀ ਦਾ ਸੰਕਟ ਪੈਦਾ ਹੋ ਗਿਆ। ਇਥੇ ਏਟੀਐਮ ’ਚ ਕੇਸ਼ ਨਹੀਂ ਹੋਣ ਦੀ ਸ਼ਿਕਾਇਤ ਮਿਲ ਰਹੀ ਹੈ।ਵਿੱਤ ਮੰਤਰੀ ਅਰੁਣ ਜੇਟਲੀ ਨੇ ਕਿਹਾ ਕਿ ਕੁਝ ਸਥਾਨਾਂ ’ਤੇ ਮੰਗ ਵਧਣ ਕਾਰਨ ਦਿਕਤ ਹੋਈ ਹੈ, ਪਰ ਇਸ ਨੂੰ ਜਲਦੀ ਹੀ ਦੂਰ ਕਰ ਦਿਤਾ ਜਾਵੇਗਾ।ਇਸ ਦੇ ਵਿਚ ਹੀ ਵਿੱਤ ਮਾਮਲਿਆਂ ਦੇ ਸਚਿਵ ਐਸਸੀ ਗਰਗ ਨੇ ਪ੍ਰੈਸ ਕਾਨਫਰੰਸ ਕੀਤੀ ਅਤੇ ਕਿਹਾ ਦੇਸ਼ ’ਚ 18 ਲੱਖ ਕਰੋੜ ਦੀ ਕਰੰਸੀ ਸਰਕੂਲੇਸ਼ਨ ’ਚ ਸੀ ਅਤੇ ਜਿਥੇ ਜਿਸ ਤਰਾਂ ਦੀ ਡਿਮਾਂਡ ਹੈ ਸਪਲਾਈ ਕੀਤੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਅਸੀਂ ਨੋਟਾਂ ਦੀ ਪ੍ਰਿੰਟਿੰਗ ਨੂੰ ਵਧਾ ਦਿਤਾ ਹੈ।

Send this to a friend