ਨਵੀਂ ਦਿੱਲੀ- ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਦੇਸ਼ ਦੇ ਕਈ ਰਾਜਾਂ ‘ਚ ਚਲ ਰਹੇ ਨਕਦੀ ਸੰਕਟ ਨੂੰ ਲੈ ਕੇ ਪੀ.ਐਮ. ਮੋਦੀ ‘ਤੇ ਹਮਲਾ ਬੋਲਿਆ ਹੈ। ਰਾਹੁਲ ਗਾਂਧੀ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੇ ਬੈਂਕਿੰਗ ਸਿਸਟਮ ਨੂੰ ਤਬਾਹ ਕਰ ਕੇ ਰਖ ਦਿਤਾ। ਰਾਹੁਲ ਨੇ ਕਿਹਾ ਹੈ ਕਿ ਪੀ.ਐਮ. ਨੇ ਸਾਡੀ ਜੇਬ ‘ਚੋਂ 500, 1000 ਰੁਪਏ ਦੇ ਨੋਟ ਕਢ ਨੀਰਵ ਮੋਦੀ ਦੀ ਜੇਬ ‘ਚ ਪਾ ਦਿਤੇ। ਰਾਹੁਲ ਨੇ ਬੈਂਕਿੰਗ ਘੁਟਾਲੇ ਤੋਂ ਇਲਾਵਾ ਰਾਫੇਲ ਮਾਮਲੇ ਨੂੰ ਵੀ ਲੈ ਕੇ ਕੇਂਦਰ ‘ਤੇ ਹਮਲਾ ਬੋਲਿਆ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਇਨ੍ਹਾਂ ਦੋਹਾਂ ਮਾਮਲਿਆਂ ‘ਤੇ ਉਨ੍ਹਾਂ ਨੂੰ ਸੰਸਦ ‘ਚ 15 ਮਿੰਟ ਬੋਲਣ ਦਾ ਮੌਕਾ ਦਿਤਾ ਜਾਵੇ, ਪੀ.ਐਮ. ਮੋਦੀ ਸਦਨ ‘ਚ ਖੜ੍ਹੇ ਵੀ ਨਹੀਂ ਹੋ ਸਕਣਗੇ।