ਸਿਵਿਲ ਹਸਪਤਾਲ ਦੇ ਡਾਕਟਰ ਨੂੰ ਕੀਤਾ ਸਨਮਾਨਿਤ

ਫਰੀਦਕੋਟ, 11 ਅਪ੍ਰੈਲ (ਗੁਰਜੀਤ ਰੋਮਾਣਾ, ਪਰਵਿੰਦਰ ਸਿੰਘ ਕੰਧਾਰੀ)- ਫਰੀਦਕੋਟ ਜਿਲ੍ਹੇ ਦੇ ਪਿੰਡ ਮੋਰਾਂਵਾਲੀ ਵਿਖੇ ਕਰਵਾਏ ਗਏ 18 ਵੇ ਟੂਰਨਾਮੈਂਟ ਵਿਚ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਪੁਹੰਚੇ ਵਿਧਾਇਕ ਕੁਸ਼ਲਦੀਪ ਸਿੰਘ ਢਿਲੋ ਨੇ ਸਿਵਿਲ ਹਸਪਤਾਲ ਦੇ ਸੀਨੀਅਰ ਡਾਕਟਰ ਮਨਜੀਤ ਸਿੰਘ ਨੂੰ ਆਪਣੀਆਂ ਵਧੀਆ ਸੇਵਾਵਾਂ ਲਈ ਸਨਾਮਿਨਤ ਕੀਤਾ ਗਿਆ। ਇਸ ਮੌਕੇ ਤੇ ਡਾ ਮਨਜੀਤ ਸਿੰਘ ਵਲੋਂ ਮਾਈ ਭੀਖਾ ਸਹੀਦਣੀ ਸਪੋਰਟਸ ਕਲਬ (ਰਜਿ) ਅਤੇ ਵਿਧਾਇਕ ਕੁਸ਼ਲਦੀਪ ਸਿੰਘ ਢਿਲੋਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਤੇ ਡਾ ਮਨਜੀਤ ਸਿੰਘ ਨੂੰ ਸਨਾਮਿਨਤ ਕਰਨ ਵਾਲਿਆਂ ਵਿਚ ਸੁਖਦੇਵ ਸਿੰਘ, ਮਨਦੀਪ ਸਿੰਘ ਆਦਿ ਮੈਂਬਰ ਹਾਜ਼ਰ ਸਨ।

Send this to a friend