ਬਠਿੰਡਾ,14 ਫਰਵਰੀ (ਅਵਤਾਰ ਸਿੰਘ ਕੈਂਥ/ਵੀਰ ਸਿੰਘ ਕਾਲਾ)- ਸ੍ਰ: ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ. ਜਿਲਾ ਪੁਲਿਸ ਮੁਖੀ ਬਠਿੰਡਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਬੀਤੀ 7 ਫਰਵਰੀ ਨੂੰ ਅਰੁਣ ਕੁਮਾਰ ਪੁੱਤਰ ਗੋਬਿੰਦ ਰਾਮ ਵਾਸੀ ਵਾਰਡ ਨੰਬਰ 1 ਮੰਡੀ ਡੱਬਵਾਲੀ, ਜਿਸ ਦਾ ਡੂੰਮਵਾਲੀ ਥਾਣਾ ਸੰਗਤ ਵਿਖੇ ਇੱਟਾਂ ਦਾ ਭੱਠਾ ਹੈ, ਨੂੰ ਪਿੰਡ ਡੂੰਮਵਾਲੀ ਤੋਂ ਇਸ ਦੀ ਕਾਰ ਨੰਬਰੀ ਐਚ.ਆਰ. 20 ਟੀ – 6729 ਮਾਡਲ ਬੀਟ ਪਰ ਇਸ ਨੂੰ ਮੋਬਾਇਲ ਫੋਨ ਪਰ ਕਾਲ ਕਰਕੇ ਇੱਟਾਂ ਲੈਣ ਦਾ ਬਹਾਣੇ ਪੰਜ ਅਣਪਛਾਤੇ ਵਿਅਕਤੀਆਂ ਨੇ ਇਸ ਪਾਸੋਂ ਫਿਰੌਤੀ ਲੈਣ ਦੀ ਨੀਅਤ ਨਾਲ ਅਗਵਾ ਕਰ ਲਿਆ ਸੀ ਅਤੇ ਇਸ ਨੂੰ ਰਿਫਾਇਨਰੀ ਰੋਡ ਨੇੜੇ ਪਿੰਡ ਪੱਕਾ ਹੱਦ ਨਹਿਰ ਦੀ ਪਟੜੀ ਪਰ ਜਾ ਕੇ ਇਸ ਪਾਸੋਂ ਮੋਬਾਇਲ ਫੋਨ ਮਾਰਕਾ
ਸੈਮਸੰਗ ਸਮੇਤ ਸਿੰਮ ਅਤੇ 1,18,500/- ਰੁਪਏ ਦੀ ਨਕਦੀ ਇਸ ਦੀ ਕੁੱਟਮਾਰ ਕਰਕੇ ਪਿਸਟਲ ਅਤੇ ਚਾਕੂ ਦੀ ਨੋਕ ਤੇ ਡਰਾ-ਧਮਕਾ ਕੇ ਖੋਹ ਕੇ ਲੈ ਗਏ ਸਨ ਅਤੇ ਜਾਂਦੇ ਹੋਏ ਅਰੁਣ ਕੁਮਾਰ ਨੂੰ ਇਹ ਵੀ ਧਮਕੀ ਦੇ ਗਏ ਕਿ ਜੇ ਪੁਲਿਸ ਪਾਸ ਇਸ ਸੰਬੰਧੀ ਕੁੱਝ ਦੱਸਿਆ ਤਾਂ ਜਾਨੋ ਮਾਰ ਦਿੱਤਾ ਜਾਵੇਗਾ । ਜੋ ਅਰੁਣ ਕੁਮਾਰ ਵੱਲੋ ਇਤਲਾਹ ਮਿਲਣ ਤੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮੁਕੱਦਮਾ ਨੰਬਰ 13 ਮਿਤੀ 07/02/14 ਅ/ਧ 365,394,34 ਆਈ ਪੀ ਸੀ ਥਾਣਾ ਸੰਗਤ ਦਰਜ਼ ਰਜਿਸਟਰ ਕੀਤਾ ਗਿਆ। ਜੋ ਇਸ ਮਾਮਲੇ ਦੀ ਗੁੱਥੀ ਨੂੰ ਸੁਲਝਾਉਣ ਲਈ ਜੇਰ ਨਿਗਰਾਨੀ ਸਵਰਨ ਸਿੰਘ ਖੰਨਾ ਸ਼ਸ਼ਛ ਐਸ.ਪੀ. (ਡੀ) ਬਠਿੰਡਾ, ਰਣਜੀਤ ਸਿੰਘ ਪੀ ਪੀ ਐਸ ਉਪ ਕਪਤਾਨ ਪੁਲਿਸ (ਡੀ) ਬਠਿੰਡਾ ਅਤੇ ਐਸ ਆਈ ਜਗਦੀਸ਼ ਕੁਮਾਰ ਸ਼ਰਮਾ ਇੰਚਾਰਜ ਸੀ.ਆਈ.ਏ. ਸਟਾਫ ਬਠਿੰਡਾ ਦੀ ਗਠਿਤ ਟੀਮ ਵੱਲੋ ਵੱਖ-2 ਥਿਊਰੀਆਂ ਤੇ ਕੰਮ ਕਰਦੇ ਹੋਏ ਇਸ ਟੀਮ ਵੱਲੋ ਕੁਲਦੀਪ ਸਿੰਘ ਪੁੱਤਰ ਮਹਿੰਦਰ ਸਿਘ ਵਾਸੀ ਗੱਗੜ ਥਾਣਾ ਲੰਬੀ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਹਾਲ ਅਬਾਦ ਬਸਤੀ ਨੰਬਰ 6 ਬੀੜ ਤਲਾਬ ਬਠਿੰਡਾ ਨੂੰ ਜੈ ਸਿੰਘ ਵਾਲਾ ਪਿੰਡ ਤੋ ਕਾਬੂ ਕਰਕੇ ਇਸ ਦੇ ਕਬਜ਼ਾ ਵਿੱਚੋਂ ਉਕਤ ਮੁਕੱਦਮਾ ਵਿੱਚ ਵਰਤੇ ਹਥਿਆਰ ਇੱਕ ਪਿਸਟਲ 32 ਬੋਰ ਸਮੇਤ 3 ਰੌਂਦ 32 ਬੋਰ ਜਿੰਦਾ ਅਤੇ ਇੱਕ ਕਮਾਨੀਦਾਰ ਚਾਕੂ ਅਤੇ ਇੰਡੀਕਾ ਕਾਰ ਨੰਬਰੀ ਡੀ.ਐਲ. 4ਸੀ.ਐਮ-9910 ਰੰਗ ਸਿਲਵਰ ਬ੍ਰਾਮਦ ਕਰਵਾ ਕੇ ਕੁਲਦੀਪ ਸਿੰਘ ਉਕਤ ਦੇ ਖਿਲਾਫ ਵੱਖ ਮੁਕੱਦਮਾ ਨੰਬਰ 15 ਮਿਤੀ 13/02/14 ਅ/ਧ 25/54/59 ਅਸਲਾ ਐਕਟ ਥਾਣਾ ਸੰਗਤ ਵਿਖੇ ਦਰਜ਼ ਰਜਿਸਟਰ ਕੀਤਾ ਗਿਆ ਹੈ। ਮੁਢਲੀ ਪੁੱਛਗਿੱਛ ਦੌਰਾਨ ਕੁਲਦੀਪ ਸਿੰਘ ਨੇ ਮੰਨਿਆ ਹੈ ਕਿ ਉਹ ਪਹਿਲਾ ਪੁਨੀਤ ਗਰਗ ਨਾਲ ਬਤੌਰ ਡਰਾਈਵਰ ਨੌਕਰੀ ਕਰਦਾ ਸੀ ਜੋ ਪੁਨੀਤ ਗਰਗ ਦੀ ਉਸ ਨਾਲ ਜਾਣ ਪਹਿਚਾਣ ਸੀ । ਜੋ ਪੁਨੀਤ ਗਰਗ ਉਰਫ ਮੋਨੂੰ ਪੁੱਤਰ ਸੁਭਾਸ਼ ਗਰਗ ਵਾਸੀ ਮੰਡੀ ਡੱਬਵਾਲੀ ਜੋ ਕਿ ਪਹਿਲਾਂ ਮੁੱਦਈ ਅਰੁਣ ਕੁਮਾਰ ਉਕਤ ਨਾਲ ਇੱਟਾਂ ਦੇ ਭੱਠੇ ਦੇ ਪਾਰਟਨਰ ਸਨ, ਨੇ ਉਨ੍ਹਾਂ ਨਾਲ 10 ਲੱਖ ਰੁਪਏ ਵਿੱਚ ਗੱਲ ਤਹਿ ਕੀਤੀ ਸੀ ਕਿ ਅਰੁਣ ਕੁਮਾਰ ਨੂੰ ਅਗਵਾ ਕਰਕੇ ਇਸ ਦੀਆਂ ਲੱਤਾ-ਬਾਹਾਂ ਤੋੜਣੀਆਂ ਸਨ ਕਿਉਂਕਿ ਪੁਨੀਤ ਕੁਮਾਰ ਅਤੇ ਅਰੁਣ ਕੁਮਾਰ ਦਾ ਭੱਠੇ ਸਬੰਧੀ ਝੱਗੜਾ ਚਲਦਾ ਹੈ । ਕੁਲਦੀਪ ਸਿੰਘ ਉਕਤ ਨੇ ਇਸ ਸਾਰੀ ਵਾਰਦਾਤ ਨੂੰ ਜਸਵਿੰਦਰ ਸਿੰਘ ਉਰਫ ਰਾਜੂ ਅਤੇ ਹਰਪ੍ਰੀਤ ਸਿੰਘ ਉਰਫ ਕਾਜੂ ਪੁਤਰਾਨ ਕੁਲਵੰਤ ਸਿੰਘ ਵਾਸੀਆਨ ਕਰਤਾਰ ਬਸਤੀ ਬਠਿੰਡਾ ਜਿਸ ਨਾਲ ਉਹ ਪਹਿਲਾ ਪਲਾਟ ਦੇ ਕਬਜਿਆ ਸੰਬੰਧੀ ਨਾਲ ਜਾਦਾ ਸੀ ਦੇ ਦੋਸਤ ਸਨ ਅਤੇ ਅਸਲਮ ਖਾਨ ਜੋ ਜਸਵਿੰਦਰ ਅਤੇ ਹਰਪ੍ਰੀਤ ਦਾ ਦੋਸ਼ਿਤ ਹੈ ਨਾਲ ਮਿਲਕੇ ਅੰਜਾਮ ਦਿੱਤਾ ਹੈ । ਜੋ ਕੁਲਦੀਪ ਸਿੰਘ ਦੀ ਪੁਛਗਿੱਛ ਦੇ ਅਧਾਰ ਤੇ ਮੁਕੱਦਮਾ ਵਿਚ ਪੁਨੀਤ ਗਰਗ ਉਰਫ ਮੋਨੂ ਵਾਸੀ ਮੰਡੀ ਡੱਬਵਾਲੀ ਨੂੰ ਵੀ ਮੁਕੱਦਮਾ ਵਿਚ ਦੋਸ਼ੀ ਨਾਮਜਦ ਕਰਕੇ ਜੁਰਮ 120 ਬੀ ਹਿ:ਡ: ਦਾ ਵਾਧਾ ਕੀਤਾ ਗਿਆ ਹੈ । ਦੋਸ਼ੀ ਕੁਲਦੀਪ ਸਿੰਘ ਜੋ 9 ਜਮਾਤਾਂ ਪਾਸ ਹੈ ਜਿਸਦੀ ਉਮਰ ਕਰੀਬ 29 ਸਾਲ ਹੈ ਅਤੇ ਸ਼ਾਦੀ ਸੁਦਾ ਹੈ ਅਤੇ ਹੁਣ ਪੰਮਾ ਵਧਵਾ (ਕੱਪੜੇ ਦੀ ਦੁਕਾਨ ਵਾਲਾ) ਵਾਸੀ ਮੰਡੀ ਡੱਬਵਾਲੀ ਨਾਲ ਡਰਾਈਵਰ ਲੱਗਾ ਹੋਇਆ ਹੈ । ਦੋਸ਼ੀ ਜਸਵਿੰਦਰ ਸਿੰਘ ਉਕਤ ਦੇ ਖਿਲਾਫ ਚਾਰ ਅਤੇ ਹਰਪ੍ਰੀਤ ਸਿੰਘ ਉਕਤ ਦੇ ਖਿਲਾਫ ਦੋ ਮੁਕੱਦਮੇ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਵਾਰਦਾਤਾਂ, ਲੁੱਟਾ-ਖੋਹਾਂ ਅਤੇ ਚੋਰੀ ਕਰਨ ਸਬੰਧੀ ਜਿਲ੍ਹਾ ਬਠਿੰਡਾ ਦੇ ਥਾਣਿਆ ਵਿਚ ਨਿਮਨਲਿਖਤ ਅੁਨਸਾਰ ਵੱਖ-ਵੱਖ ਥਾਣਿਆਂ ਵਿੱਚ ਦਰਜ਼ ਹਨ । ਕੁਲਦੀਪ ਸਿੰਘ ਉਕਤ ਪਾਸੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ, ਜੋ ਹੋਰ ਖੁਲਾਸੇ ਹੋਣ੍ਯ ਦੀ ਸੰਭਾਵਨਾ ਹੈ। ਬਾਕੀ ਦੋਸ਼ੀਆਨ ਅਸਲਮ ਖਾਨ, ਜਸਵਿੰਦਰ ਸਿੰਘ ਉਰਫ ਰਾਜੂ , ਹਰਪ੍ਰੀਤ ਸਿੰਘ ਉਰਫ ਕਾਜੂ ਅਤੇ ਪੁਨੀਤ ਗਰਗ ਉਰਫ ਮੋਨੂ ਨੂੰ ਗ੍ਰਿਫਤਾਰ ਕਰਨ ਲਈ ਵਿਸੇ ਟੀਮ ਗਠਿਤ ਕੀਤੀ ਗਈ ਹੈ ।
ਦੋਸ਼ੀਆਂਖਿਲਾਫ਼ ਵੁੰਖ ਵੱਖ ਧਾਰਾਵਾਂ ਤਹਿਤ ਮੁਕੱਦਮੇ ਦਰਜ ਹਨ ਜਿਵੇਂ ਕਿ ਜਸਵਿੰਦਰ ਸਿੰਘ ਉਰਫ ਰਾਜੂ ਖਿਲਾਫ ਦਰਜ਼ ਮੁਕੱਦਮੇ 1. ਮੁ:ਨੰ:503 ਮਿਤੀ 20/09/2011 ਅ/ਧ 452,323,149 9ਫ3 ਥਾਣਾ ਕੋਤਵਾਲੀ ਬਠਿੰਡਾ,2. ਮੁ:ਨੰ:681 ਮਿਤੀ 17/12/2004 ਅ/ਧ 341,323,34 9ਫ3 ਥਾਣਾ ਕੋਤਵਾਲੀ ਬਠਿੰਡਾ,3. ਮੁ:ਨੰ:09 ਮਿਤੀ 11/01/2013 ਅ/ਧ 379 9ਫ3 ਥਾਣਾ ਕੋਤਵਾਲੀ ਬਠਿੰਡਾ,4. ਮੁ:ਨੰ:12 ਮਿਤੀ 28/01/2013 ਅ/ਧ 379,411,413,420,467,468,471,473,120ਬੀ 9ਫ3 ਥਾਣਾ ਥਰਮਲ ਬਠਿੰਡਾ, ਦੋਸ਼ੀ ਹਰਪ੍ਰੀਤ ਸਿੰਘ ਉਰਫ ਕਾਜੂ ਖਿਲਾਫ ਦਰਜ਼ ਮੁਕੱਦਮੇ1. ਮੁ:ਨੰ:6 ਮਿਤੀ 10/01/2005 ਅ/ਧ 307,398,34,411,457,148,149 9ਫ3 25/54/59 ਅਸਲਾ ਐਕਟ ਥਾਣਾ ਸਦਰ ਬਠਿੰਡਾ,2. ਮੁ:ਨੰ:503 ਮਿਤੀ 20/09/2011 ਅ/ਧ 452,323,149 9ਫ3 ਥਾਣਾ ਕੋਤਵਾਲੀ ਬਠਿੰਡਾ ਅਤੇ ਗ੍ਰਿਫਤਾਰ ਦੋਸ਼ੀ ਕੁਲਦੀਪ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਗੱਗੜ ਥਾਣਾ ਲੰਬੀ ਜਿਲਾ ਮੁਕਤਸਰ ਹਾਲ ਅਬਾਦ ਬਸਤੀ ਨੰਬਰ 6 ਬੀੜ ਤਲਾਬ ਥਾਣਾ ਸਦਰ ਬਠਿੰਡਾ ।