ਬੀਜਿੰਗ, 14 ਫਰਵਰੀ () – ਖੇਤਰੀ ਤਣਾਅ ਦੇ ‘ਚ ਅਮਰੀਕੀ ਵਿਦੇਸ਼ ਮੰਤਰੀ ਜਾਨ ਕੇਰੀ ਨੇ ਅ¤ਜ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਕੀਤੀ। ਕੇਰੀ ਨੇ ‘ਗਰੇਟ ਹਾਲ ਆਫ ਦਾ ਪੀਪਲ‘ ‘ਚ ਸ਼ੀ ਨਾਲ ਮੁਲਾਕਾਤ ਕੀਤੀ ਤੇ ਪ੍ਰਧਾਨ ਮੰਤਰੀ ਲੀ ਕਵਿੰਗ, ਵਿਦੇਸ਼ ਮੰਤਰੀ ਵਾਂਗ ਯਿਆ ਤੇ ਹੋਰ ਉ¤ਚ ਚੀਨੀ ਅਧਿਕਾਰੀਆਂ ਨਾਲ ਮੁਲਾਕਾਤ ਹੋਣ ਵਾਲੀ ਹੈ। ਕੇਰੀ ਦਾ ਦੌਰਾ ਅਜਿਹੇ ਸਮੇਂ ‘ਚ ਹੋ ਰਿਹਾ ਹੈ ਜਦੋਂ ਦ¤ਖਣੀ ਚੀਨ ਸਾਗਰ ਵਿਵਾਦ ਦੇ ਨਾਲ ਹੀ ਪੂਰਬੀ ਚੀਨ ਸਾਗਰ ‘ਚ ਟਾਪੂ ਸਮੂਹਾਂ ਨੂੰ ਲੈ ਕੇ ਚੀਨ ਤੇ ਜਾਪਾਨ ਦੇ ‘ਚ ਤਣਾਵ ਵ¤ਧ ਰਿਹਾ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਹੁਆ ਚੁਨਾਇੰਗ ਨੇ ਕ¤ਲ੍ਹ ਪ¤ਤਰਕਾਰਾਂ ਨੂੰ ਦ¤ਸਿਆ ਕਿ ਕੇਰੀ ਦੇ ਦੌਰੇ ਦੇ ਦੌਰਾਨ ਦੋਵਾਂ ਪ¤ਖਾਂ ਦੇ ‘ਚ ਦੋਪ¤ਖੀ ਕਰਾਰ ਤੇ ਆਪਸੀ ਹਿਤਾਂ ਦੇ ਮੁ¤ਦਿਆਂ ‘ਤੇ ਗ¤ਲਬਾਤ ਹੋਣ ਦੀ ਉਂਮੀਦ ਹੈ।