ਤਪਾ ਮੰਡੀ,14 ਫਰਵਰੀ (ਮਨਪ੍ਰੀਤ)- ਜਿਲ੍ਹਾ ਪੁਲਸ ਮੁੱਖੀ ਉਪਿੰਦਰਜੀਤ ਸਿੰਘ ਘੁੰਮਣ ਦੀਆਂ ਹਦਾਇਤਾ ਤੇ ਮਾੜੇ ਅਨਸਰਾਂ ਖਿਲਾਫ਼ ਵਿੱਡੀ ਮੁਹਿੰਮ ਤਹਿਤ ਸ਼ਰਨਜੀਤ ਸਿੰਘ ਐਸ.ਪੀ.ਡੀ ਅਤੇ ਹਰਵਿੰਦਰ ਸਿੋਂਘ ਵਿਰਕ ਡੀ.ਐਸ.ਪੀ.ਤਪਾ ਦੀ ਯੋਗ ਅਗਵਾਈ ਵਿਚ ਸੀ.ਆਈ. ਦੇ ਇੰਚਾਰਜ ਬਲਜੀਤ ਸਿੰਘ ਨੇ ਨੇੜਲੇ ਪਿੰਡ ਰੁੜੇਕੇ ਵਿਖੇ ਨਕਲੀ ਦੁੱਧ ਬਣਾਉਣ ਦਾ ਪਰਦਾਫਾਸ਼ ਕੀਤਾ ਹੈ ਜਾਣਕਾਰੀ ਅਨੁਸਾਰ ਨੈਬ ਸਿੰਘ ਪੁੱਤਰ ਕੋਰ ਸਿੰਘ,ਹਰੀ ਚੰਦ ਪੁੱਤਰ ਜਗਦੀਸ਼ ਚੰਦ,ਗੁਰਦੀਪ ਸਿੰਘ ਪੁੰਤਰ ਸੁਖਦੇਵ ਸਿੰਘ,ਬਿੰਦਰ ਸਿੰਘ,ਵਾਸੀ ਪ੍ਰਿਥਾ ਪੱਤੀ ਧੂਰਕੋਟ ਜੋ ਕਿ ਥੋੜਾ ਦੁੱਧ ਲੈ ਕੇ ਕਈ ਗੁਣਾਂ ਨਕਲੀ ਦੁੱਧ ਤਿਆਰ ਕਰ ਲੈਦੇ ਸਨ
, ਪੁਲਸ ਨੇ ਰੇਡ ਮਾਰਕੇ 680 ਲੀਟਰ ਨਕਲੀ ਦੁੱਧ,590 ਪੈਕਟ ਤੇਲ,48 ਕਿਲੋ ਯੂਰੀਆ,795 ਕਿਲੋ ਪਾਊਡਰ ਆਦਿ ਸਮਾਨ ਬਰਾਮਦ ਕੀਤਾ ਹੈ। ਉਕਤ ਦੋਸ਼ੀਆਂ ਨੂੰ ਕਾਬੂ ਕਰਕੇ ਦੌਸ਼ੀਆਂ ਖਿਲਾਫ਼ ਘਾਰਾ 420,272,273,120 /ਬੀ ਦੌਰਾਨ ਮਾਮਲਾ ਦਰਜ ਕੀਤਾ ਹੈ ।