ਪਾਤੜਾਂ ਵਿਖੇ ਅੱਜ ਐਸ.ਡੀ.ਐਮ. ਦਫਤਰ ਤੱਕ ਸੰਗਤਾਂ ਵੱਲੋਂ ਫਿਲਮ ਵਿਰੁੱਧ ਰੋਸ ਪ੍ਰਦਰਸ਼ਨ ਅੱਜ : ਜਥੇ. ਭੁੱਲਰ

ਪਾਤੜਾਂ, 9 ਅਪ੍ਰੈਲ (ਪ੍ਰੇਮ ਵਧਵਾ)- ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਵਿੱਚ ਜਥੇਦਾਰ ਸਿੰਘ ਸਾਹਿਬ ਭਾਈ ਬਲਜੀਤ ਸਿੰਘ ਦਾਦੂਵਾਲ, ਭਾਈ ਗੁਰਸੇਵਕ ਸਿੰਘ, ਭਾਈ ਜਗਮੀਤ ਸਿੰਘ ਅਤੇ ਭਾਈ ਹਰਵਿੰਦਰ ਸਿੰਘ ਵੱਲੋਂ ਪੰਚ ਪ੍ਰਧਾਨੀ ਪ੍ਰਥਾ ਤਹਿਤ ਸੰਦੇਸ਼ ਦਿੱਤਾ ਗਿਆ ਕਿ ਨਾਨਕ ਸ਼ਾਹ ਫਕੀਰ ਫਿਲਮ ਉਤੇ ਪੂਰਨ ਪਾਬੰਦੀ ਦਾ ਹੁਕਮ ਜਾਰੀ ਕਰਦਿਆਂ ਕਿਹਾ ਸੀ ਕਿ ਇਸ ਫਿਲਮ ਵਿੱਚ ਸਿੱਖ ਧਰਮ ਦੇ ਮੋਢੀ ਗੁਰੂ ਨਾਨਕ ਦੇਵ ਵੀ ਅਤੇ ਪਰਿਵਾਰਕ ਮੈਂਬਰਾਂ ਦੇ ਕਿਰਦਾਰ ਆਮ ਮਨੁੱਖਾਂ ਵੱਲੋਂ ਨਿਭਾਏ ਗਏ ਹਨ, ਜੋ ਸਿੱਖ ਸਿਧਾਂਤ ਦੇ ਬਿਲਕੁਲ ਉਲਟ ਹੈ। ਉਨ੍ਹਾਂ ਨੇ ਸਿੱਖ ਸੰਗਤ ਨੂੰ ਸੰਦੇਸ਼ ਦੇਂਦਿਆਂ ਕਿ ਫਿਲਮ ਦੇ ਨਿਰਦੇਸ਼ਕ ਹਰਿੰਦਰ ਸਿੰਘ ਸਿੱਕਾ ਖਿਲਾਫ ਸਿੱਖ ਭਾਵਨਾਵਾਂ ਨਾਲ ਖਿਲਵਾੜ ਕਰਨ ਵਿਰੁਧੀ ਕਾਰਵਾਈ ਵਾਸਤੇ ਚਾਰਾਜੋਈ ਕੀਤੀ ਜਾਵੇ। ਇਸ ਤੋਂ ਇਲਾਵਾ ਕੁਝ ਵਿਦਵਾਨ ਸਿੱਖਾਂ ਦਾ ਇਕ ਸੈਂਸਰ ਬੋਰਡ ਬਣਾਇਆ ਜਾਵੇ, ਜੋ ਸਿੱਖਾਂ ਨਾਲ ਸਬੰਧਿਤ ਹਰ ਫਿਲਮ ਨੂੰ ਸਿੱਖ ਸਿਧਾਂਤ ਦੀ ਰੋਸ਼ਨੀ ਪਰਖਣ ਮਗਰੋਂ ਮਨਜੂਰੀ ਦੇਣ। ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸੰਦੇਸ਼ ਅਨੁਸਾਰ ਸਿੱਖ ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲੀ ਫਿਲਮ ਨਾਨਕ ਸ਼ਾਹ ਫਕੀਰ ਨੂੰ ਕਿਸੇ ਹਾਲਤ ਵਿੱਚ ਵੀ ਸਿਨੇਮਾਂ ਘਰਾਂ ਵਿੱਚ ਚੱਲਣ ਨਹੀਂ ਦਿੱਤਾ ਜਾਵੇਗਾ, ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਵਰਕਿੰਗ ਕਮੇਟੀ ਮੈਂਬਰ ਜਥੇਦਾਰ ਬਲਕਾਰ ਸਿੰਘ ਭੁੱਲਰ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਕੱਲ 10 ਅਪ੍ਰੈਲ 2018 ਨੂੰ ਸਵੇਰ 10 ਵਜੇ ਗੁਰਦੁਆਰਾ ਸਾਹਿਬ ਨੇੜੇ ਪੁਰਾਣਾ ਬੱਸ ਸਟੈਂਡ ਤੋਂ ਐਸ. ਡੀ. ਐਮ. ਦਫਤਰ ਤੱਕ ਮੈਮੋਰੇਂਡਮ ਦੇਣ ਲਈ ਫਿਲਮ ਵਿਰੁਧ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ, ਇਸ ਵਿੱਚ ਸਮੂਹ ਇਲਾਕੇ ਦੀਆਂ ਸੰਗਤਾਂ ਸਮੇਂ ਸਿਰ ਪਹੁੰਚਣ। ਉਨ੍ਹਾਂ ਕਿਹਾ ਕਿ ਫਿਲਮ ਦੀ ਰਿਲੀਜ਼ ਦਾ ਮਕਸਦ ਹਰ ਸਿੱਖ ਸਮਝ ਚੁੱਕਾ ਹੈ ਕਿ ਬੁੱਤ ਪ੍ਰਸਤ ਤਾਕਤਾਂ ਪਿਛਲੇ ਕਈ ਦਹਾਕਿਆਂ ਤੋਂ ਖਾਲਸਾ ਸਾਜਨਾ ਦਿਵਸ ਸਮਾਗਮ ਨੂੰ ਤਹਿਸ ਨਹਿਸ ਕਰਨ ਲਈ ਯਤਨਸ਼ੀਲ ਹਨ। ਜਥੇ ਭੁੱਲਰ ਨੇ ਕਿਹਾ ਕਿ 1978 ਵਿੱਚ ਅੰਮ੍ਰਿਤਸਰ ਦੀ ਪਾਵਨ ਧਰਤੀ ਨੂੰ ਚੁਣਿਆ ਗਿਆ ਸੀ, ਜਿਸਦਾ ਮੂੰਹ ਤੋੜਵਾਂ ਜਵਾਬ 13 ਸਿੰਘਾਂ ਨੇ ਆਪਣਾ ਖੂਨ ਵਹਾ ਕੇ ਦਿੱਤਾ ਸੀ। ਉਨ੍ਹਾਂ ਕਿਹਾ ਕਿ ਖਾਲਸਾ ਸਾਜਨਾ ਦਿਵਸ ਹੀ ਹੈ ਜੋ ਮਜਲੂਮ ਦੀ ਵਰਣ ਵੰਡ ਪ੍ਰਣਾਲੀ ਨੂੰ ਜੜੋਂ ਪੁੱਟਣ ਦਾ ਸੰਕਲਪ ਦਰਸਾਉਂਦੀ ਹੈ, ਸਮਾਜਿਕ ਬਰਾਬਰਤਾ ਦਾ ਸੰਦੇਸ਼ ਦਿੱਤਾ ਹੈ ਜੋ ਮੰਨੂਵਾਦੀ ਤਾਕਤਾਂ ਨੂੰ ਚੁਭਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ 80 ਫੀਸਦੀ ਸਿਨੇਮਾ ਘਰ ਬ੍ਰਾਹਮਣਵਾਦੀ ਤਾਕਤਾਂ ਦੇ ਕੋਲ ਹਨ, ਬਲਦੀ ਤੇ ਤੇਲ ਪਾਉਣ ਵਾਲੇ ਲੋਕ ਪਿਛਲੇ 3 ਸਾਲਾਂ ਤੋਂ ਫੈਸਲਾ ਨਹੀਂ ਕਰ ਸਕੇ ਕਿ ਫਿਲਮ ਦਾ ਕਰਨਾ ਕੀ ਹੈ। ਆਗੂਆਂ ਨੇ ਕਿਹਾ ਕਿ ਇਹ ਤਾਂ ਹਰਗਿਜ਼ ਨਹੀਂ ਹੋਣ ਦਿੱਤਾ ਜਾਵੇਗਾ ਜੇ ਕੋਈ ਵੀ ਸਿੱਖਾਂ ਦੀ ਗੈਰਤ ਨੂੰ ਚੁਣੋਤੀ ਕਰੇ ਤੇ ਫਿਰ ਐਲਾਨੀਆ ਕਹੇ ਕਿ ਉਸਦਾ ਹੁਕਮ ਚੱਲਣਾ ਹੈ ਅਜਿਹਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਅਤੇ ਵਰਕਰਜ਼ ਕਦੇ ਵੀ ਨਹੀਂ ਹੋਣ ਦੇਣਗੇ, ਇਸ ਕਰਕੇ ਇਸ ਫਿਲਮ ਤੇ ਤੁਰੰਤ ਪਾਬੰਦੀ ਲਾਈ ਜਾਵੇ। ਇਸ ਮੌਕੇ ਉਨ੍ਹਾਂ ਨਾਲ ਇਸ ਮੌਕੇ ਜਥੇ: ਭੁੱਲਰ ਦੇ ਨਾਲ ਹਰਦੀਪ ਸਿੰਘ ਸਹਿਜਪੁਰਾ, ਰਾਜਪਾਲ ਸਿੰਘ ਭਿੰਡਰ, ਵਧਾਵਾ ਸਿੰਘ ਸਰਪੰਚ, ਅਮਰੀਕ ਸਿੰਘ ਭਾਨਪੁਰੀਆ, ਜੈਂਮਲ ਸਿੰਘ ਸ਼ੁਤਰਾਣਾ, ਸੇਵਾ ਸਿੰਘ, ਸਤਨਾਮ ਸਿੰਘ ਮੁਹਾਰ, ਅਤਰ ਸਿੰਘ ਅਟਾਲ ਵਾਲਾ, ਕੁਲਦੀਪ ਸਿੰਘ ਢੈਂਠਲ, ਪਿਆਰਾ ਸਿੰਘ ਬਾਈ, ਸਤਪਾਲ ਸਿੰਘ ਗਰੇਵਾਲ, ਲਖਵਿੰਦਰ ਸਿੰਘ ਚੀਮਾ, ਕੁਲਦੀਪ ਸਿੰਘ ਗੁਰਾਇਆ, ਕੁਲਵੰਤ ਸਿੰਘ ਦੁਗਾਲ ਆਦਿ ਆਗੂ ਹਾਜਿਰ ਸਨ।

Send this to a friend