ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਸਾਹਮਣੇ ਉਠਾਇਆ ਕਸ਼ਮੀਰ ਮੁੱਦਾ

ਸੰਯੁਕਤ ਰਾਸ਼ਟਰ- ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਦੀ ਸੁਰਖਿਆ ਪਰੀਸ਼ਦ ਦੇ ਮੁਖੀ ਸਾਹਮਣੇ ਕਸ਼ਮੀਰ ਦਾ ਮੁਦਾ ਚੁਕਿਆ।ਪਾਕਿਸਤਾਨ ਨੇ ਕਿਹਾ ਕਿ ਘਾਟੀ ਦੀ ਸਥਿਤੀ ਅਤੇ ਕੰਟਰੋਲ ਰੇਖਾ ’ਤੇ ਤਣਾਅ ’ਚ ਵਾਧੇ ਨਾਲ ਕੌਮਾਂਤਰੀ ਸ਼ਾਂਤੀ ਅਤੇ ਸੁਰਖਿਆ ਲਈ ਖਤਰਾ ਪੈਦਾ ਹੋ ਗਿਆ ਹੈ।ਸੰਯੁਕਤ ਰਾਸ਼ਟਰ ਵਿਚ ਪਾਕਿਸਤਾਨ ਦੀ ਰਾਜਦੂਤ ਮਲੀਹਾ ਲੋਧੀ ਨੇ ਟਵਿਟਰ ‘ਤੇ ਟਵੀਟ ਕੀਤਾ ਕਿ ਉਨ੍ਹਾਂ ਨੇ ਸੁਰਖਿਆ ਪਰੀਸ਼ਦ ਦੇ ਪ੍ਰਧਾਨ, ਸੰਯੁਕਤ ਰਾਸ਼ਟਰ ਵਿਚ ਪੇਰੂ ਦੀ ਸਥਾਈ ਰਾਜਦੂਤ ਦੇ ਸਾਹਮਣੇ ਕਸ਼ਮੀਰ ਦਾ ਮੁਦਾ ਚੁਕਿਆ।ਉਨ੍ਹਾਂ ਨੇ ਇਕ ਹੋਰ ਟਵੀਟ ‘ਚ ਦਸਿਆ ਕਿ ਉਨ੍ਹਾਂ ਨੇ ਕਲ ਭਾਵ ਸ਼ੁਕਰਵਾਰ ਨੂੰ ‘ਕਸ਼ਮੀਰ ਇਕਜੁਟਤਾ ਦਿਵਸ‘ ਦੇ ਮੌਕੇ ‘ਤੇ ਪਾਕਿਸਤਾਨੀ ਅਤੇ ਕਸ਼ਮੀਰੀ ਭਾਈਚਾਰੇ ਦੇ ਮੈਂਬਰਾਂ ਨਾਲ ਕਸ਼ਮੀਰ ਦੇ ਹਾਲਾਤ ‘ਤੇ ਚਰਚਾ ਵੀ ਕੀਤੀ ਸੀ।

Send this to a friend