ਪੰਜਾਬ ਪੁਲਿਸ ਦੇ 37 ਉਚ ਅਧਿਕਾਰੀਆਂ ਦਾ ਤਬਾਦਲਾ

ਚੰਡੀਗੜ੍ਹ, 7 ਅਪ੍ਰੈਲ (ਪੀ.ਟੀ.)- ਪੰਜਾਬ ਸਰਕਾਰ ਨੇ ਪੁਲਿਸ ਪ੍ਰਸ਼ਾਸਨ ਵਿੱਚ ਵੱਡਾ ਫੇਰਬਦਲ ਕੀਤਾ ਹੈ। 37 ਆਈਪੀਐਸ ਅਤੇ ਪੀਪੀਐਸ ਅਫਸਰਾਂ ਨੂੰ ਫੌਰੀ ਤੌਰ ’ਤੇ ਬਦਲ ਦਿੱਤਾ ਗਿਆ ਹੈ। ਆਈਪੀਐਸ ਸ੍ਰੀ ਸ਼ਰਦ ਸੱਤਿਆ ਚੌਹਾਨ ਨੂੰ ਏਡੀਜੀਪੀ ਟਰੈਫਿਕ ਲਾਇਆ ਗਿਆ ਹੈ। ਹਰਪ੍ਰੀਤ ਸਿੰਘ ਸਿੱਧੂ ਹੁਣ ਏਡੀਜੀਪੀ ਸਿਟ ਹੋਣਗੇ। ਗੌਰਵ ਯਾਦਵ ਨੂੰ ਏਡੀਜੀਪੀ ਪ੍ਰਸ਼ਾਸਨ ਬਨਾਇਆ ਗਿਆ ਹੈ। ਸ੍ਰੀ ਨਰੇਸ਼ ਅਰੋੜਾ ਆਈਜੀ ਇੰਟੈਲੀਜੈਂਸੀ ਬਣਾਏ ਗਏ ਹਨ। ਸ੍ਰੀ ਐਮਐਫ ਫਰੂਕੀ ਬਠਿੰਡਾ ਰੇਂਜ ਦੇ ਆਈ.ਜੀ. ਹੋਣਗੇ। ਵਰਿੰਦਰ ਸਿੰਘ ਢਿੱਲੋਂ ਆਈ.ਜੀ. ਫਿਰੋਜ਼ਪੁਰ ਲਗਾਏ ਗਏ ਹਨ।

Send this to a friend