ਭਾਰਤ ਤੇ ਨੇਪਾਲ ਵੱਲੋਂ ਕਾਠਮੰਡੂ-ਦਿੱਲੀ ਨੂੰ ਰੇਲਵੇ ਲਾਈਨ ਨਾਲ ਜੋੜਣ ਦਾ ਫੈਸਲਾ

ਭਾਰਤੀ ਤੇ ਨੇਪਾਲੀ ਪ੍ਰਧਾਨ ਮੰਤਰੀ ਵੱਲੋਂ ਸਾਂਝੀ ਪ੍ਰੈਸ ਕਾਨਫਰੰਸ

ਨਵੀਂ ਦਿੱਲੀ, 7 ਅਪ੍ਰੈਲ- ਨੇਪਾਲ ਦੇ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਤਿੰਨ ਦਿਨਾਂ ਦੌਰੇ ‘ਤੇ ਭਾਰਤ ਆਏ ਹੋਏ ਹਨ।ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਕੇ.ਪੀ. ਸ਼ਰਮਾ ਓਲੀ ਨੇ ਇਕ ਸੰਯੁਕਤ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਸ੍ਰੀ ਮੋਦੀ ਨੇ ਕਿਹਾ ਕਿ ਭਾਰਤ-ਨੇਪਾਲ ਦਾ ਸਹਿਯੋਗੀ ਕਰਦਾ ਰਿਹਾ ਹੈ ਅਤੇ ਅਗੇ ਵੀ ਕਰਦਾ ਰਹੇਗਾ। ਉਨ੍ਹਾਂ ਨੇ ਕਿਹਾ ਹੈ ਕਿ ਨੇਪਾਲ ਦੇ ਵਿਕਾਸ ‘ਚ ਭਾਰਤ ਦੇ ਯੋਗਦਾਨ ਦਾ ਲੰਬਾ ਇਤਿਹਾਸ ਰਿਹਾ ਹੈ ਅਤੇ ਮੈਂ ਪ੍ਰਧਾਨਮੰਤਰੀ ਓਲੀ ਨੂੰ ਭਰੋਸਾ ਦਿਤਾ ਹੈ ਕਿ ਉਹ ਭਵਿਖ ‘ਚ ਵੀ ਇਹ ਯੋਗਦਾਨ ਜਾਰੀ ਰਹੇਗਾ। ਇਸ ਮੌਕੇ ‘ਤੇ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਕਿਹਾ ਹੈ ਕਿ ਅਸੀਂ ਨੇਪਾਲ ਨਾਲ ਜਲਮਾਰਗ ਅਤੇ ਰੇਲਵੇ ‘ਚ ਸੁਧਾਰ ਕਰਾਂਗੇ। ਇਸ ਲਈ ਅਜ ਵਖ-ਵਖ ਕਨੈਕਟੀਵਿਟੀ ਪਰਿਯੋਜਨਾਵਾਂ ਦੀ ਸਮੀਖਿਆ ਕੀਤੀ ਗਈ। ਉਨ੍ਹਾਂ ਨੇ ਕਿਹਾ ਹੈ ਕਿ ਸਾਡੇ ਮਜਬੂਤ ਸੰਬੰਧ ਹਨ, ਇਸ ਲਈ ਜਦੋਂ ਸੁਰਖਿਆ ਦੀ ਪਹਿਲ ਦੀ ਗਲ ਆਉਂਦੀ ਹੈ ਤਾਂ ਸਾਡੀਆਂ ਖੁਲੀਆਂ ਸਰਹਦਾਂ ਦੇ ਗਲਤ ਪ੍ਰਯੋਗ ਨੂੰ ਰੋਕਣ ਲਈ ਵਚਨਬਧ ਹਨ।ਸ੍ਰੀ ਮੋਦੀ ਨੇ ਕਿਹਾ ਹੈ ਕਿ ਕਾਠਮੰਡੂ (ਨੇਪਾਲ) ਨੂੰ ਭਾਰਤ ਨਾਲ ਇਕ ਨਵੀਂ ਲਾਈਨ ਦੀ ਦਿਸ਼ਾ ‘ਚ ਕੰਮ ਕਰਨ ਲਈ ਸਹਿਮਤ ਹੋਏ ਹਨ।ਨੇਪਾਲੀ ਪ੍ਰਧਾਨਮੰਤਰੀ ਕੇ.ਪੀ. ਸ਼ਰਮਾ ਓਲੀ ਨੇ ਮੰਗਲਵਾਰ ਨੂੰ ਕਿਹੈ ਹੈ ਕਿ ਉਹ ਭਾਰਤ ਨਾਲ ਅਜਿਹੇ ਕਿਸੇ ਸਮਝੌਤੇ ‘ਤੇ ਦਸਤਖ਼ਤ ਨਹੀਂ ਕਰਨਗੇ।

Send this to a friend