ਬਰਨਾਲਾ ਬੱਸ ਅੱਡੇ ਨੂੰ ਬਦਲਣ ਦੀ ਕੀ ਲੋੜ

ਬਰਨਾਲਾ, 3 ਅਪ੍ਰੈਲ (ਬਾਜ਼ ਸਿੰਘ ਰਟੌਲ, ਲਾਭ ਸਿੰਘ ਉਗੋਕੇ)- ਬਰਨਾਲਾ ਪੰਜਾਬ ਦਾ ਇਤਿਹਾਸਿਕ ਸ਼ਹਿਰ ਹੈ, ਬਾਬਾ ਆਲਾ ਸਿੰਘ ਜੀ ਦਾ ਵਸਾਇਆ ਇਹ ਸ਼ਹਿਰ ਇਕ ਬਹੁਤ ਵਧੀਆ ਇੰਡਸਟਰੀਅਲ ਏਰੀਏ ਹੈ। ਪਿਛਲੇ ਦਿਨੀਂ ਬਜਟ ਸੈਸ਼ਨ ਦੌਰਾਨ ਬਰਨਾਲਾ ਵਾਸੀਆਂ ਨੂੰ ਠਾਹ ਸੋਟਾ ਮਾਰਿਆ, ਬਰਨਾਲਾ ਦੇ ਬਿਜਨੈਸਮੈਨ ਤੇ ਕਾਂਗਰਸ ਸਾਬਕਾ ਵਿਧਾਇਕ ਕੇਵਲ ਸਿੰਘ ਢਿਲੋਂ ਵਲੋਂ ਬਰਨਾਲਾ ਵਾਸੀਆਂ ਨੂੰ ਦਿਤਾ ਗਿਆ ਤੋਹਫ਼ਾ ਕਿਹਾ ਜਾ ਸਕਦਾ ਹੈ, ਅਰਬ ਰੁਪਏ ਖਰਚ ਕੇ ਕੁਝ ਸਾਲ ਪਹਿਲਾਂ ਬਣਾਇਆ ਬਸ ਅਡਾ ਬਦਲਣ ਦੀ ਗਲ ਨੇ ਲਖਾਂ ਲੋਕਾਂ ਨੂੰ ਸੋਚਣ ਲਈ ਮਜਬੂਰ ਕਰ ਦਿਤਾ ਹੈ। ਪਤਾ ਨਹੀਂ ਸਰਕਾਰ ਨੂੰ ਕੀ ਵਿਪਤਾ ਪੈ ਗਈ ਬਸ ਅਡੇ ਨੂੰ ਬਦਲਣ ਦੀ, ਇਸ ਵਕਤ ਮੌਜੂਦਾ ਬਸ ਅਡੇ ਦੀ ਇਮਾਰਤ ਬੇਹਦ ਸ਼ਾਨਦਾਰ ਹੈ। ਲਗਭਗ ਦੋ ਦਹਾਕਿਆਂ ਤਕ ਹਾਲੇ ਇਸ ਇਮਾਰਤ ਨੂੰ ਰਿਪੇਅਰ ਤਕ ਦੀ ਵੀ ਲੋੜ ਨਹੀਂ ਪੈਣੀ, ਪਰ ਪਤਾ ਨਹੀਂ ਕਾਂਗਰਸ ਸਰਕਾਰ ਕਿਉ ਚਲਾਉਣਾ ਚਾਹੁੰਦੀ ਹੈ ਇਸ ਬਸ ਅਡੇ ਤੇ ਛੈਣੀ, ਕਰੋੜਾਂ ਰੁਪਏ ਦੀ ਬਿਲਡਿੰਗ ਨੂੰ ਸਰਕਾਰ ਕਬਾੜ ਬਣਾਉਣ ਤੇ ਕਿਉ ਤੁਲੀ ਹੈ। ਇਸ ਨਾਲ ਸਰਕਾਰੀ ਖਜ਼ਾਨੇ ਦੇ ਨਾਲ਼ ਨਾਲ਼ ਲੋਕਾਂ ਦੀ ਜ਼ੇਬ ਤੇ ਬਹੁਤ ਮਾੜਾ ਅਸਰ ਪਵੇਗਾ। ਪੈਸੇ ਦੀ ਫ਼ਜ਼ੂਲ ਖਰਚੀ ਤਾਂ ਹੋਵੇਗੀ ਹੀ ਤੇ ਬਸ ਅਡੇ ਤੋਂ ਬਰਨਾਲੇ ਸ਼ਹਿਰ ਆਉਣ ਜਾਣ ਵਿਚ ਸਮਾਂ ਵੀ ਖ਼ਰਾਬ ਹੋਣਾ ਹੈ। ਬਰਨਾਲੇ ਦਾ ਬਸ ਅਡਾ ਬਦਲੇ ਜਾਣ ਦੇ ਕੀ ਫਾਇਦੇ ਕੀ ਨੁਕਸਾਨ। ਵੈਸੇ ਤਾਂ ਆਮ ਆਦਮੀ ਪਾਰਟੀ ਦੇ ਬਰਨਾਲਾ ਤੋਂ ਵਿਧਾਇਕ ਗੁਰਮੀਤ ਸਿੰਘ ਮੀਤ ਨੇ ਕਿਹਾ ਕਿ ਕਿਸੇ ਵੀ ਕੀਮਤ ਤੇ ਬਸ ਅਡਾ ਨਵੀਂ ਜਗ੍ਹਾ ਤੇ ਨਹੀਂ ਬਣਨ ਦਿਤਾ ਜਾਵੇਗਾ। ਪਰ ਜੇ ਬਦਲਿਆ ਜਾਂਦਾ ਤਾਂ ਇਸਦੇ ਕੀ ਫਾਇਦੇ ਕੀ ਨੁਕਸਾਨ ਹੋਣਗੇ।
ਫਾਈਦੇ- ਨਵੀਂ ਜਗ੍ਹਾ ਤੇ ਬਸ ਅਡਾ ਬਣਨ ਨਾਲ ਸ਼ਹਿਰ ਤੋਂ 5-7 ਕਿਲੋਮੀਟਰ ਦੀ ਦੂਰੀ ਤੇ ਬਣਾਉਣ ਦਾ ਮਸ਼ਵਰਾ ਦਿਤਾ ਗਿਅ। ਪ੍ਰੋਪਰਟੀ ਡੀਲਰਾਂ ਵਲੋਂ ਪਹਿਲਾਂ ਕੌੜੀਆਂ ਦੇ ਭਾਅ ਖਰੀਦੀ ਗਈ ਜ਼ਮੀਨ ਦੇ ਭਾਅ ਇਸੇ ਖ਼ਬਰ ਨਾਲ ਹੀ ਅਸਮਾਨ ਛੂਹਣ ਲਗੇ। ਇਸ ਪਿਛੇ ਕੁਝ ਲੀਡਰਾਂ ਦੁਆਰਾ ਆਪਣੇ ਨਜ਼ਦੀਕੀਆਂ ਨੂੰ ਫਾਇਦਾ ਪਹੁੰਚਾਏ ਜਾਣ ਦੀ ਵੀ ਗਲ ਆ ਰਹੀ ਹੈ। ਬਸ ਅਡਾ ਬਦਲਣ ਨਾਲ ਫਾਇਦਾ ਸਿਰਫ਼ ਕਾਰਪੋਰੇਟ ਘਰਾਣਿਆਂ ਨੂੰ ਹੀ ਹੋਵੇਗਾ। ਨੁਕਸਾਨ- ਬਰਨਾਲਾ ਬਸ ਅਡੇ ਦੀ ਬਦਲੀ ਨਾਲ ਆਮ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ। ਇਸਦਾ ਨੁਕਸਾਨ ਆਮ ਲੋਕਾਂ ਨੂੰ ਹੀ ਝਲਣਾ ਪਵੇਗਾ। ਪਹਿਲਾਂ ਨੁਕਸਾਨ ਨੇੜੇ ਤੇੜੇ ਦੇ ਦੁਕਾਨਦਾਰਾਂ ਨੂੰ ਜਿਹੜੇ ਕਈ ਦਹਾਕਿਆਂ ਤੋਂ ਇਥੇ ਅਪਣਾ ਕਾਰੋਬਾਰ ਕਰ ਰਹੇ ਹਨ ,ਨਵੇਂ ਥਾਂ ਤੇ ਉਹਨਾਂ ਮਹਿੰਗੇ ਭਾਅ ਦੀ ਜ਼ਮੀਨ ਖਰੀਦਣੀ ਪਵੇਗੀ। ਦੂਜਾ ਨੁਕਸਾਨ ਟ੍ਰਰਾਸਪੋਟਰਾਂ ਨੂੰ ਝਲਣਾ ਪਵੇਗਾ ਲਖਾਂ ਰੁਪਏ ਖਰਚ ਕੇ ਬਣਾਏ ਦਫ਼ਤਰ ਫਿਰ ਤੋਂ ਨਵੀਂ ਜਗ੍ਹਾ ਤੇ ਲਖਾਂ ਰੁਪਏ ਖਰਚ ਕੇ ਫਿਰ ਤੋਂ ਨਵੀਂ ਜਗ੍ਹਾ ਖ਼ਰੀਦਣੀ ਪੈਣੀਂ ਹੈ। ਸਰਕਾਰੀ ਬਸਾਂ ਦੀ ਰਿਪੇਅਰ ਲਈ ਬਣੀ ਵਰਕਸ਼ਾਪ ਵੀ ਬਦਲਣੀ ਪੈ ਸਕਦੀ ਹੈ। ਇਸਦਾ ਨੁਕਸਾਨ ਸਰਕਾਰੀ ਖ਼ਜ਼ਾਨੇ ਤੇ ਪਵੇਗਾ, ਦੂਰੋਂ ਨੇੜਿਓਂ ਬਰਨਾਲੇ ਪੁੰਹਚਣ ਵਾਲੀਆਂ ਸਵਾਰੀਆਂ ਦੀ ਜੇਬ ਤੇ ਬਹੁਤ ਅਸਰ ਪਵੇਗਾ, 10-12 ਕਿਲੋਮੀਟਰ ਆਉਣ ਜਾਣ ਤੇ ਸਵਾਰੀਆਂ ਦੇ ਪੈਸੇ ਦਾ ਨੁਕਸਾਨ ਨਾਲ ਨਾਲ ਸਮਾਂ ਵੀ ਖ਼ਰਾਬ ਹੋਵੇਗਾ। ਬਸ ਅਡੇ ਦੇ ਕੋਲ ਬਣੇ ਆਈਲੈਟਸ ਇੰਸਟੀਚਿਊਟ, ਕੰਮਪਿਊਟਰ ਇੰਸਟੀਚਿਊਟਾਂ ਵਿਚ ਪੜ੍ਹਨ ਵਾਲੇ ਹਰ ਰੋਜ ਆਉਂਦੇ ਹਜ਼ਾਰਾਂ ਵਿਦਿਆਰਥੀਆਂ ਨੂੰ ਬੇਹਦ ਖਜਲ ਖ਼ੁਆਰੀ ਦਾ ਸਾਹਮਣਾ ਕਰਨਾ ਪਵੇਗਾ,ਰੋਜ਼ ਮਰਾ ਦੇ ਕੰਮਾਂ ਲਈ ਬਰਨਾਲਾ ਆਉਂਦੇ ਲੋਕਾਂ ਨੂੰ ਜਿਹਨਾਂ ਨੇ ਬਰਨਾਲਾ ਸ਼ਹਿਰ ਵਿਚ ਆਮ ਜ਼ਰੂਰਤ ਦਾ ਸਮਾਨ ਖ਼ਰੀਦਣਾ ਹੁੰਦਾ ਉਹ ਨੂੰ ਬਿਨਾਂ ਵਜ੍ਹਾ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਆਸ ਪਾਸ ਦੇ ਪਿੰਡਾਂ ਦੇ ਮਰੀਜ਼ ਜਿਹੜੇ ਸਰਕਾਰੀ ਹਸਪਤਾਲ ਬਰਨਾਲਾ ਵਿਚ ਦਵਾਈ ਲੈਣ ਆਉਂਦੇ ਹਨ। ਉਹਨਾਂ ਮਰੀਜ਼ਾਂ ਨੂੰ ਸਮਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ। ਜਿਹੜੇ ਯਾਤਰੀ ਬਰਨਾਲਾ ਬਸ ਅਡੇ ਉਤਰ ਕੇ ਰੇਲਵੇ ਸਟੇਸ਼ਨ ਤੋਂ ਰੇਲ ਯਾਤਰਾ ਕਰਨੀ ਆ ਉਹਨਾਂ ਨੂੰ ਵੀ ਦਿਕਤਾਂ ਪੇਸ ਆਉਣਗੀਆਂ। ਕਚਹਿਰੀਆਂ,ਸਰਕਾਰੀ ਦਫ਼ਤਰ, ਪੁਲਿਸ ਥਾਣੇ,ਆਦਿ ਸਰਕਾਰੀ ਦਫ਼ਤਰਾਂ ਤੋਂ 5-7 ਕਿਲੋਮੀਟਰ ਦੂਰ ਨਵਾਂ ਬਸ ਅਡਾ ਬਣਾ ਕੇ ਸਰਕਾਰ ਬਰਨਾਲਾ ਵਾਸੀਆਂ ਨੂੰ ਤੋਹਫ਼ਾ ਦੇ ਰਹੀ ਹੈ ਜਾਂ ਅਪਣੇ ਨਜ਼ਦੀਕੀਆਂ ਨੂੰ ਫਾਇਦਾ ? ਜੋ ਵੀ ਹੈ ਨਵੇਂ ਬਸ ਅਡੇ ਦਾ ਫਾਇਦਾ ਘਟ ਨੁਕਸਾਨ ਬੇਹਦ ਦਿਖਾਈ ਦੇ ਰਹੇ ਹਨ, ਸਰਕਾਰ ਜੀ ਜਨਤਾ ਦਾ ਖਿਆਲ ਰਖੋ,ਸਿਰਫ ਅਪਣੇ ਨਜ਼ਦੀਕੀਆਂ ਦਾ ਫਾਇਦਾ ਨਾ ਤਕੋ, ਸਰਕਾਰ ਤੇ ਸਰਕਾਰ ਵਿਚ ਬੈਠੇ ਬਰਨਾਲੇ ਦੇ ਕੁਝ ਲੀਡਰਾਂ ਨੂੰ ਬੇਨਤੀ ਆ ਕਿ ਬਸ ਅਡਾ ਬਦਲਣ ਦੀ ਥਾਂ ਤੇ ਬਰਨਾਲੇ ਦੀਆਂ ਸੜਕਾਂ,ਕੂੜਾ ਸੁਟਣ ਲਈ ਜਗ੍ਹਾ, ਸਰਕਾਰੀ ਹਸਪਤਾਲ ਵਿਚ ਸਹੂਲਤਾਂ ਵਿਚ ਵਾਧਾ, ਕੋਈ ਚੰਗੇ ਸਟੇਡੀਅਮ, ਮੈਡੀਕਲ ਕਾਲਜ, ਸਪੋਰਟਸ ਕਾਲਜ, ਜਾਂ ਕੋਈ ਹੋਰ ਕਿਤਾ ਮੁਖੀ ਸਿਖਿਆ ਦਾ ਪ੍ਰਬੰਧ ਕਰੋ,ਜਨਤਾ ਨੂੰ ਪ੍ਰੇਸ਼ਾਨੀਆਂ ਤੋਂ ਛੁਟਕਾਰਾ ਦਬਾਉਣ ਦਾ ਹਲ ਲਭੋ, ਬਿਨਾਂ ਗਲੋਂ ਬਸ ਅਡਾ ਬਦਲਣਾ ਦੀ ਜਿਦ ਕਰਕੇ ਜਨਤਾ ਤੇ ਬੋਝ ਨਾ ਬਣੋ।
ਕੀ ਕਹਿਣਾ ਹੈ ਸੋਸਲ ਮੀਡੀਆਂ ਇੰਚਾਰਜ ਮਹਿਲ ਕਲਾਂ ਦਾ : ਜਦੋਂ ਇਸ ਸਬੰਧੀ ਹਲਕਾ ਮਹਿਲ ਸੋਸਲ ਮੀਡੀਆਂ ਇੰਚਾਰਜ ਕਾਂਗਰਸ ਜਗਤਾਰ ਸਿੰਘ ਪੱਖੋ ਨਾਲ ਗੱਲ ਕੀਤੀ ਤਾਂ ਉਨ੍ਹਾ ਕਿਹਾ ਕਿ ਇਹ ਕੋਰੀਆਂ ਅਫਵਾਹਾ ਹਨ ਕਿ ਜੋ ਇਲਜਾਮ ਕੇਵਲ ਸਿੰਘ ਢਿੱਲੋਂ ਦੇ ਖਿਲਾਫ ਲਗਾਏ ਜਾ ਰਹੇ ਹਨ। ਉਨ੍ਹਾਂ ਦੇ ਕੁਝ ਕਾਂਗਰਸੀ ਪ੍ਰੋਪਟੀ ਡੀਲਰਾਂ ਨੇ ਨਵੀ ਜਗ੍ਹਾ ਜਿੱਥੇ ਨਵਾ ਬੱਸ ਸਟੈਡ ਬਣਾਉਣ ਦੀ ਅਫਵਾਹ ਉਡ ਰਹੀ ਜਿਥੇ ਉਨ੍ਹਾਂ ਦੀ ਜਮੀਨ ਖਦੀਰੀ ਹੋਈ ਹੈ। ਢਿੱਲੋਂ ਸਾਹਿਬ ਲੋਕਾ ਲਈ ਵਧੀਆਂ ਸੋਚਦੇ ਹਨ ਵਿਕਾਸ ਕਰਵਾਉਣ ਵਿੱਚ ਹੀ ਆਪਣਾ ਵਿਸਵਾਸ ਰੱਖਦੇ ਹਨ। ਜੋ ਲੋਕ ਨਵੇ ਬੱਸ ਅੱਡੇ ਦਾ ਵਿਰੋਧ ਕਰਦੇ ਹਨ ਉਨ੍ਹਾਂ ਨੂੰ ਡਰ ਹੈ ਉਨ੍ਹਾਂ ਦੀ ਪ੍ਰੋਪਟੀ ਦਾ ਰੇਟ ਨਾਲ ਘਟ ਜਾਵੇ ਉਹ ਹੀ ਲੋਕ ਰੋਲਾ ਪਾ ਰਹੇ ਹਨ।
ਕੀ ਕਹਿਣਾ ਹੈ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਦਾ: ਜਦੋਂ ਇਸ ਸਬੰਧੀ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਢਿੱਲੋਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਫੈਸਲਾ ਲੋਕ ਹਿੱਤ ਵਿੱਚ ਨਹੀ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਫੈਸਲੇ ਨੂੰ ਦੁਆਰਾ ਵਿਚਾਰਣ ਦੀ ਲੋੜ ਹੈ।

Send this to a friend