ਚੰਡੀਗੜ੍ਹ, 3 ਅਪ੍ਰੈਲ (ਹ.ਸ. ਨਾਗਪਾਲ)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ 23 ਕਰੋੜ 5 ਲੱਖ 53 ਹਜਾਰ ਰੁਪਏ ਲਾਗਤ ਦੀ ਵੱਖ-ਵੱਖ ਵਿਕਾਸ ਪਰਿਯੋਜਨਾਵਾਂ ਦਾ ਨੀਂਹ ਪੱਥਰ ਤੇ ਉਦਘਾਟਨ ਕੀਤੇ। ਮੋਤੀਲਾਲ ਨਹਿਰੂ ਸਕੂਲ ਆਫ਼ ਸਪੋਰਟਸ, ਰਾਈ ਵਿਚ ਆਯੋਜਿਤ ਸਮਾਰੋਹ ਵਿਚ ਮੁੱਖ ਮੰਤਰੀ ਨੇ ਕੁੱਲ 14 ਕਰੋੜ 82 ਲੱਖ 53 ਹਜਾਰ ਰੁਪਏ ਲਾਗਤ ਦੀ ਵੱਖ-ਵੱਖ ਤਿੰਨ ਵਿਕਾਸ ਪਰਿਯੋਜਨਾਵਾਂ ਦਾ ਨੀਂਹ ਪੱਥਰ ਰੱਖਿਆ।