ਹਰਿਆਣਾ ਦੇ ਮੁੱਖ ਮੰਤਰੀ ਵੱਲੋਂ ਚੌਕੀਦਾਰਾਂ ਦੇ ਭੱਤੇ ਨੂੰ ਦੁਗੱਣਾ ਕਰਨ ਦਾ ਐਲਾਨ ਕੀਤਾ

ਚੰਡੀਗੜ੍ਹ, 2 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਸੂਬੇ ਵਿਚ ਚੌਕੀਦਾਰਾਂ ਨੂੰ ਇਕ ਵੱਡਾ ਤੋਹਫ਼ਾ ਦਿੰਦੇ ਹੋਏ ਅੱਜ ਉਨ੍ਹਾਂ ਦੇ ਮਹੀਨਾ ਭੱਤੇ ਨੂੰ ਵੱਧਾ ਕੇ ਦੁਗੱਣਾ ਕਰਨ ਦਾ ਐਲਾਨ ਕੀਤਾ ਹੈ। ਚੌਕੀਦਾਰਾਂ ਨੂੰ ਮਿਲ ਰਿਹਾ 3500 ਰੁਪਏ ਦਾ ਭੱਤਾ ਹੁਣ ਵੱਧ ਕੇ 7,000 ਰੁਪਏ ਮਹੀਨਾ ਹੋ ਗਿਆ ਹੈ ਅਤੇ ਇਹ ਭੱਤਾ 1 ਅਪ੍ਰੈਲ, 2018 ਤੋਂ ਲਾਗੂ ਹੋ ਗਿਆ ਹੈ। ਇਸ ਤੋਂ ਇਲਾਵਾ ਚੌਕੀਦਾਰਾਂ ਨੂੰ ਹੁਣ ਵਰਦੀ ਦੇ ਲਈ 2,000 ਰੁਪਏ ਦੀ ਥਾਂ 2500 ਰੁਪਏ ਪ੍ਰਾਪਤ ਹੋਣਗੇ ਅਤੇ ਉਨ੍ਹਾਂ ਨੂੰ ਲਾਠੀ, ਬੈਟਰੀ, ਸਿਟੀ ਅਤੇ ਛੱਤਰੀ ਲਈ ਵੀ ਇਕ ਹਜਾਰ ਰੁਪਏ ਦੀ ਰਕਮ ਮਿਲੇਗੀ, ਜਦੋਂ ਕਿ ਇਸ ਤੋਂ ਪਹਿਲਾਂ ਇਹ ਰਕਮ 750 ਰੁਪਏ ਸੀ। ਮੁੱਖ ਮੰਤਰੀ ਨੈ ਇਹ ਵੀ ਐਲਾਨ ਕੀਤਾ ਪਿੰਡ ਦੇ ਚੌਕੀਦਾਰਾਂ ਨੂੰ ਤਿੰਨ ਮਹੀਨੇ ਦੇ ਅੰਦਰ ਸਾਈਕਲ ਮਹੁਇਆ ਕਰਵਾ ਦਿੱਤੀ ਜਾਵੇਗੀ। ਮੁੱਖ ਮੰਤਰੀ ਅੱਜ ਮਹਾਬੀਰ ਸਟੇਡੀਅਮ, ਹਿਸਾਰ ਵਿਚ ਆਯੋਜਿਤ ਇਕ ਰਾਜ ਪੱਧਰੀ ਚੌਕੀਦਾਰ ਸੰਮੇਲਨ ਨੂੰ ਸੰਬੋਧਿਤ ਕਰ ਰਹੇ ਸਨ। ਭੱਤੇ ਵਿਚ ਦੁਗੱਣਾ ਵਾਧਾ ਹੋਣ ਦੇ ਐਲਾਨ ਦੇ ਨਾਲ ਹੀ ਚੌਕੀਦਾਰਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਉਨ੍ਹਾਂ ਨੇ ਉਤਸ਼ਾਹ ਨਾਲ ਭਰ ਕੇ ਮੁੱਖ ਮੰਤਰੀ ਜਿੰਦਾਬਾਦ ਦੇ ਨਾਰੇ ਲਗਾਏ। ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਹੀ ਚੌਕੀਦਾਰਾਂ ਦੀ ਸੇਵਾ ਮੁਕਤੀ ਦੀ ਉਮਰ 60 ਸਾਲ ਤੋਂ ਵਧਾ ਕੇ 65 ਸਾਲ ਕੀਤੀ ਹੈ, ਤਾਂ ਜੋ ਸਿਹਤਮੰਦ ਚੌਕੀਦਾਰ ਪਿੰਡ ਨੂੰ ਆਪਣੀ ਹੋਰ ਵੱਧ ਸੇਵਾਵਾਂ ਪ੍ਰਦਾਨ ਕਰ ਸਕੇ। ਉਨ੍ਹਾਂ ਨੇ ਕਿਹਾ ਕਿ ਸਾਲ 2014 ਤੋਂ 2017 ਦੇ ਵਿੱਚ ਜਿਨ੍ਹਾ ਚੌਕੀਦਾਰਾਂ ਨੂੰ ਹਟਾ ਦਿੱਤਾ ਗਿਆ ਸੀ, ਪਰ ਫ਼ਿਰ ਵੀ ਉਹ ਇਸ ਸਮੇਂ ਦੇ ਦੌਰਾਨ ਆਪਣੀ ਸੇਵਾਵਾਂ ਪ੍ਰਦਾਨ ਕਰਦੇ ਰਹੇ, ਉਨ੍ਹਾਂ ਨੂੰ ਇਸ ਸਮੇਂ ਦੇ ਲਈ ਪੂਰੀ ਤਨਖਾਹ ਦਿੱਤੀ ਜਾਵੇਗੀ। ਇਸ ਫ਼ੈਸਲੇ ਤੋਂ ਸੂਬੇ ਦੇ ਲਗਭਗ 150 ਤੋਂ 200 ਚੌਕੀਦਾਰਾਂ ਨੂੰ ਲਾਭ ਮਿਲੇਗਾ। ਚੌਕੀਦਾਰਾਂ ਨੂੰ ਪਿੰਡ ਦਾ ਇਕ ਸਜਗ ਪਹਿਰੇਦਾਰ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਮੌਜੂਦਾ ਰਾਜ ਸਰਕਾਰ ਹਮੇਸ਼ਾ ਉਨ੍ਹਾਂ ਦੀ ਭਲਾਈ ਦੇ ਬਾਰੇ ਵਿਚ ਚਿੰਤਿਤ ਰਹੀ ਹੈ। ਚੌਕੀਦਾਰ ਪਿੰਡ ਦਾ ਪਹਿਲਾ ਨਾਗਰਿਕ ਹੁੰਦਾ ਹੈ, ਜੋ ਪਿੰਡ ਵਿਚ ਘਟਣ ਵਾਲੀਆਂ ਘਟਨਾਵਾਂ ਦੀ ਜਾਣਕਾਰੀ ਪ੍ਰਦਾਨ ਕਰਦਾ ਹੈ। ਇਸ ਤੋਂ ਇਲਾਵਾ, ਉਹ ਅਸਮਾਜਿਕ ਤੱਤ ਵੱਲੋਂ ਸਮਾਜ ਵਿਚ ਗੁਪਤ ਰੂਪ ਤੋਂ ਕੀਤੇ ਜਾ ਰਹੇ ਅਪਰਾਧਾਂ ਦੀ ਜਾਣਕਾਰੀ ਵੀ ਪੁਲਿਸ ਨੂੰ ਪ੍ਰਦਾਨ ਕਰਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਜਿਸ ਤਰ੍ਹਾਂ ਵਿਆਹੀ ਔਰਤ ਘਰ ਵਿਚ ਆਪਣੇ ਚੁਲੇ ਦੀ ਸੰਭਾਲ ਰੱਖਦੀ ਹੈ, ਉਸੇ ਤਰ੍ਹਾ ਚੌਕੀਦਾਰ ਪਿੰਡ ਦੀ ਚੌਕੀ ਦਾ ਰਖਵਾਲਾ ਹੁੰਦਾ ਹੈ। ਪਿੰਡ ਦੀ ਸੁਰੱਖਿਆ ਤੇ ਸੂਚਨਾਵਾਂ ਦੇ ਆਦਾਨ-ਪ੍ਰਦਾਨ ਵਿਚ ਉਨ੍ਹਾਂ ਦੀ ਭੂਮਿਕਾ ਮਹਤੱਵਪੂਰਨ ਹੁੰਦੀ ਹੈ। ਰਾਜ ਸਰਕਾਰ ਚੌਕੀਦਾਰਾਂ ਦੇ ਪੁਰਾਣਾ ਮਾਣ ਤੇ ਰੁਤਬੇ ਨੂੰ ਮੁੜ ਤੋਂ ਕਾਇਮ ਕਰੇਗੀ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਅੰਤੋਦੇਯ ਦੀ ਭਾਵਨਾ ਤੋ ਕੰਮ ਕਰਦੀ ਹੈ। ਉਹ ਪੰਡਿਤ ਦੀਨ ਦਿਆਲ ਉਪਾਧਿਆਏ ਦੇ ਸਿਧਾਂਤ ’ਤੇ ਚੱਲਦੇ ਹੋਏ ਆਖੀਰੀ ਪੰਕਤੀ ਦੇ ਵਿਅਕਤੀ ਦਾ ਉਥਾਨ ਕਰਨ ’ਤੇ ਆਪਣਾ ਧਿਆਨ ਕੇਂਦ੍ਰਿਤ ਕਰਦੀ ਹੈ। ਸੂਬੇ ਦੇ ਚੌਕੀਦਾਰ ਆਖੀਰੀ ਲਾਈਨ ਦੇ ਵਿਅਕਤੀ ਹੈ, ਇਸ ਲਈ ਚੌਕੀਦਾਰਾਂ ਦੀ ਭਲਾਈ ਕਰਨਾ ਹਰਿਆਣਾ ਸਰਕਾਰ ਦੀ ਪਹਿਲ ਹੈ। ਮੁੱਖ ਮੰਤਰੀ ਨੇ ਕਿਹਾ ਕਿ ਤੁਸੀਂ ਪਿੰਡ ਦੇ ਚੌਕੀਦਾਰ ਹੋ ਅਤੇ ਮੈਂ ਵੀ ਮੁੱਖ ਮੰਤਰੀ ਵਜੋਂ ਸੂਬੇ ਦਾ ਚੌਕੀਦਾਰ ਹਾਂ।

Send this to a friend