Skip to content
Independent perspectives. Global stories.
BREAKING

ਅਨਿਲ ਜੋਸ਼ੀ ਵੱਲੋਂ ਸਰਕਾਰੀ ਪਲਾਟ ਖਰੀਦਣ ਵਾਲਿਆਂ ਨੂੰ ਭਾਰੀ ਰਿਆਇਤ

Share this story

ਨਗਰ ਨਿਗਮਾਂ ਤੇ ਸੁਧਾਰ ਟਰੱਸਟਾਂ ਦੇ ਪਲਾਟਾਂ ਦੀ ਖਰੀਦ ਮੌਕੇ ਬਿਆਨਾ ਰਾਸ਼ੀ 10 ਤੋਂ ਘਟਾ ਕੇ 1 ਫੀਸਦੀ ਕੀਤੀ

ddd ਚੰਡੀਗੜ੍ਹ, 12 ਫਰਵਰੀ (ਪੀ.ਟੀ.)- ਨਗਰ ਸੁਧਾਰ ਟਰੱਸਟਾਂ ਤੇ ਨਗਰ ਨਿਗਮਾਂ ਵੱਲੋਂ ਵੇਚੇ ਜਾ ਰਹੇ ਪਲਾਟਾਂ ਨੂੰ ਖਰੀਦਣ ਲਈ ਆਮ ਲੋਕਾਂ ਵੱਲੋਂ ਦਿੱ ਜਾਂਦੇ ਬਿਆਨੇ ਦੀ ਰਾਸ਼ੀ ਵਿੱਚ ਭਾਰੀ ਰਿਆਇਤ ਦਿੰਦਿਆਂ ਰਾਖਵੀਂ ਕੀਮਤ ਦਾ 10 ਫੀਸਦੀ ਦੇਣ ਦੀ ਬਜਾਏ 1 ਫੀਸਦੀ ਮੁਕੱਰਰ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਹ ਐਲਾਨ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਕੀਤਾ।ਸ੍ਰੀ ਜੋਸ਼ੀ ਨੇ ਦੱਸਿਆ ਕਿ ਬਿਆਨਾ ਰਾਸ਼ੀ ਰਾਖਵੀਂ ਕੀਮਤ ਦਾ 10 ਫੀਸਦੀ ਹੋਣ ਕਾਰਨ ਵੱਡੀਆਂ ਵਪਾਰਕ ਜਾਇਦਾਦਾਂ ਵੇਚਣ ਵਿੱਚ ਬਹੁਤ ਪ੍ਰੇਸ਼ਾਨੀ ਹੋ ਰਹੀ ਸੀ ਕਿਉਂਕਿ ਲੋਕਾਂ ਵੱਲੋਂ ਢੁੱਕਵਾਂ ਹੁੰਗਾਰਾ ਨਹੀਂ ਮਿਲ ਰਿਹਾ ਸੀ। ਵਿਭਾਗ ਵੱਲੋਂ ਇਸ ਮਾਮਲੇ ਵਿੱਚ ਰਾਹਤ ਦਿੰਦਿਆਂ ਬਿਆਨਾਂ ਰਾਸ਼ੀ ਰਾਖਵੀਂ ਕੀਮਤ ਦਾ 10

ਫੀਸਦੀ ਘਟਾ ਕੇ 1 ਫੀਸਦੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਮੰਤਰੀ ਨੇ ਦੱਸਿਆ ਕਿ ਇਸ ਨਿਯਮ ਵਿੱਚ ਢਿੱਲ ਦਿੰਦਿਆਂ ਹੋਇਆ ਹੁਣ ਨਗਰ ਸੁਧਾਰ ਟਰੱਸਟਾਂ/ਨਗਰ ਨਿਗਮਾਂ ਨੂੰ ਪੁੱਡਾ, ਗਮਾਡਾ ਅਤੇ ਗਲਾਡਾ ਦੀ ਤਰਜ਼ ’ਤੇ ਪ੍ਰਵਾਨਗੀ ਦੇ ਦਿੱਤੀ ਹੈ। ਹੁਣ ਰਾਖਵੀਂ ਕੀਮਤ ਦੇ 10 ਫੀਸਦੀ ਦੀ ਬਜਾਏ 1 ਫੀਸਦੀ ਬਿਆਨਾਂ ਰਕਮ ਹੀ ਲਈ ਜਾਵੇਗੀ।
ਸ੍ਰੀ ਜੋਸ਼ੀ ਨੇ ਅਗਾਂਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੋਲੀ ਦੇ ਟੁੱਟਣ ਵੇਲੇ ਵੱਡੀ ਢਿੱਲ ਦਿੰਦਿਆਂ ਕੁੱਲ ਰਕਮ ਦਾ 25 ਫੀਸਦੀ ਸਮੇਤ ਬਿਆਨਾਂ ਦੀ ਥਾਂ ’ਤੇ ਹੁਣ ਸਿਰਫ 10 ਫੀਸਦੀ ਸਮੇਤ ਬਿਆਨਾਂ ਹੀ ਲਿਆ ਜਾਵੇਗਾ। ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਆਸ ਪ੍ਰਗਟਾਈ ਕਿ ਇਸ ਔਕੜ ਦੇ ਦੂਰ ਹੋਣ ਨਾਲ ਨਿਗਮਾਂ ਰਾਹੀਂ ਵੇਚੀਆਂ ਜਾਣ ਵਾਲੀਆਂ ਵੱਡੀਆਂ ਜਾਇਦਾਦਾਂ ਜਿਵੇ ਕਿ ਮਲਟੀਪਲੈਕਸ, ਹੋਟਲ ਆਦਿ ਚੰਗੀ ਕੀਮਤ ’ਤੇ ਵੇਚੇ ਜਾ ਸਕਣਗੇ ਅਤੇ ਸਰਕਾਰ ਨੂੰ ਵੱਧ ਤੋਂ ਵੱਧ ਮਾਲੀਆ ਪ੍ਰਾਪਤ ਹੋਣ ਦੀ ਉਮੀਦ ਹੈ।

WRITTEN BY