ਭੋਗਪੁਰ, 31 ਮਾਰਚ (ਚੋਪੜਾ)- ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਭੋਗਪੁਰ ਦੀ ਪੁਲਸ ਵੱਲੋਂ ਇਕ ਔਰਤ ਨੂੰ ਕਾਬੂ ਕਰਨ ‘ਚ ਸਫਲਤਾ ਹਾਸਲ ਕੀਤੀ ਹੈ। ਏ. ਐਸ. ਆਈ. ਸੁਖਜੀਤ ਸਿੰਘ ਨੇ ਦਸਿਆ ਕਿ ਉਹ ਆਪਣੇ ਸਾਥੀ ਕਰਮਚਾਰੀਆਂ ਦੇ ਨਾਲ ਗਸ਼ਤ ਦੌਰਾਨ ਪਿੰਡ ਕਿੰਗਰਾ ਚੋ ਵਾਲਾ ਨੂੰ ਜਾ ਰਹੇ ਸੀ,ਤਾਂ ਸਾਹਮਣੇ ਇਕ ਔਰਤ ਆਉਂਦੀ ਦਿਖਾਈ ਦਿਤੀ ਜਿਸ ਦੇ ਹਥ ਵਿਚ ਇੱਕ ਮੋਮੀ ਰੰਗ ਦਾ ਲਿਫਾਫਾ ਰੰਗ ਕਾਲਾ ਢੜਿਆਂ ਸੀ, ਜਿਸ ਦੀ ਤਲਾਸ਼ੀ ਮਹਿਲਾ ਸਿਪਾਹੀ ਸਰਬਜੀਤ ਕੋਰ ਦੀ ਹਾਜਰੀ ਵਿਚ ਲੈਣ ਤੇ 900 ਗ੍ਰਾਮ ਡੋਡੇ ਚੋਰਾ ਪੋਸਤ ਬ੍ਰਾਮਦ ਕੀਤਾ ਗਿਆ, ਦੋਸ਼ਣ ਦੀ ਪਛਾਣ ਕੁਲਵਿੰਦਰ ਕੋਰ ਪਤਨੀ ਅਰਜਨ ਰਾਮ ਪਿੰਡ ਕਿੰਗਰਾ ਵਜੋ ਹੋਈ , ਪੁਲਸ ਵਲੋ ਦੋਸਣ ਖਿਲਾਫ ਮੁਕਦਮਾ ਦਰਜ ਕਰਕੇ ਅਦਾਲਤ ਵਿਚ ਪੇਸ਼ ਕੀਤਾ ਜਾ ਰਿਹਾ ਹੈ।