ਮਹਿਰਾਜ, 30 ਮਾਰਚ (ਲੱਖਾ ਹਰੀ, ਮਨਦੀਪ ਢੀਂਗਰਾ)- ਕਾਂਗਰਸ ਦੀ ਸੈਂਟਰਲ ਚੋਣ ਅਥਾਰਟੀ ਵੱਲੋਂ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਨੂੰ ਆਲ ਇੰਡੀਆ ਕਾਂਗਰਸ ਕਮੇਟੀ ਦਾ ਮੈਂਬਰ ਨਿਯੁਕਤ ਕਰਕੇ ਹਲਕੇ ਵਿਚ ਪਿੰਡ ਮਹਿਰਾਜ ਦੇ ਕਾਂਗਰਸੀ ਵਰਕਰਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਗੁਰਪ੍ਰੀਤ ਕਾਂਗੜ ਨੂੰ ਪਾਰਟੀ ਹਾਈਕਮਾਂਡ ਨੇ ਉਨਾ ਦੀ ਪਾਰਟੀ ਪ੍ਰਤੀ ਦਿਨ-ਰਾਤ ਦੀ ਮਿਹਨਤ ਅਤੇ ਹਲਕੇ ਵਿਚ ਉਸਾਰੂ ਗਤੀਵਿਧੀਆਂ ਕਾਰਨ ਇਹ ਜ਼ਿੰਮੇਵਾਰੀ ਸੌਂਪੀ ਹੈ। ਇਸ ਮੌਕੇ ਵਿਧਾਇਕ ਕਾਂਗੜ ਨੇ ਚੋਣਵੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਮੁੱਚੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕ ਸਭਾ ਚੋਣਾਂ ਵਿਚ ਕਾਂਗਰਸ ਸਾਰੀਆਂ ਸੀਟਾਂ ਜਿੱਤੇਗੀ। ਇਸ ਮੌਕੇ ਥੂਥ ਆਗੂ ਪ੍ਰਿੰਸ ਸਰਮਾ ਮਹਿਰਾਜ, ਬਿੰਦਰ ਸਰਮਾ,ਕੋਟਲੀ ਬਜਾਰ ਮਹਿਰਾਜ,ਖੁਸਵਾਮ ਖੁਸੀ, ਜਗਦੇਵ ਸ਼ਰਮਾ, ਮੰਗਲ ਸ਼ਰਮਾ, ਪਵਨ ਕੁਮਾਰ, ਕੌਰ ਸਿੰਘ ਫੌਜੀ ਸੰਦੀਪ ਮੰਨਾ, ਡੀ.ਸੀ ਫੀਨੇਕਾ, ਸੀਰਾ ਫੀਨੇਕਾ, ਲਵਲੀ, ਖੇਤਾ, ਜਸ਼ਨ, ਦੀਪਾ ਸ਼ਰਮਾ ਆਦਿ ਹਾਜਰ ਸਨ।