‘ਧੰਨ ਨਾਨਕ ਤੇਰੀ ਵੱਡੀ ਕਮਾਈ’ ਦਾ ਲੜੀਵਾਰ ਪ੍ਰਕਾਸ਼ਨ ਕੱਲ ਤੋਂ

ਕੌਮ ਦੇ ਪ੍ਰਸਿੱਧ ਵਿਦਵਾਨ ਡਾ. ਰੂਪ ਸਿੰਘ ਅਲੱਗ ਦੀਆਂ ਲਿਖਤਾਂ ਵਿੱਚ ਚੜ੍ਹਦੀ ਕਲਾ ਤੇ ਸਰਬੱਤ ਦੇ ਭਲੇ ਦਾ ਠਾਠਾਂ ਮਾਰਦਾ ਅਹਿਸਾਸ ਪਾਠਕਾਂ ਨੂੰ ਹਮੇਸ਼ਾ ਪਸੰਦ ਆਉਂਦਾ ਹੈ। ਗੁਰ ਆਸ਼ੇ ਨੂੰ ਆਧਾਰ ਬਣਾ ਕੇ ਸ਼ਰਧਾ ਪੂਰਵਕ ਗੁਰੂ ਦੀ ਗੱਲ ਡਾ. ਅਲੱਗ ਦੀ ਕਲਮ ਦੀ ਖੂਬੀ ਹੈ। ਡਾ. ਅਲੱਗ ਨੇ ਵੱਖ-ਵੱਖ ਵਿਸ਼ਿਆਂ ’ਤੇ 105 ਕਿਤਾਬਾਂ ਕੌਮ ਦੀ ਝੋਲੀ ਵਿੱਚ ਪਾਈਆਂ ਹਨ, ਜਿਨ੍ਹਾਂ ਨੂੰ ਪਿਛਲੇ 30 ਸਾਲਾਂ ਤੋਂ ਵਿਸ਼ਵ ਭਰ ਵਿੱਚ ਮੁਫਤ ਵੰਡਿਆ ਜਾ ਰਿਹਾ ਹੈ। ਅਜਿਹਾ ਨਿਵੇਕਲਾ ਕਾਰਜ ਕਰਨ ਵਾਲੇ ਡਾ. ਸਾਹਿਬ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਪੰਜ ਸੋ ਪੰਜਾਵੇਂ (550ਵੇਂ) ਪ੍ਰਕਾਸ਼ ਪੁਰਬ ਨੂੰ ਧਿਆਨ ਵਿੱਚ ਰੱਖਦੇ ਹੋਏ ਉਨ੍ਹਾਂ ਦੇ ਸਤਿਕਾਰ ਵਿੱਚ ਤਿੰਨ ਪੁਸਤਕਾਂ ਪੰਜਾਬੀ, ਹਿੰਦੀ ਤੇ ਅਗੰਰੇਜ਼ੀ ਵਿੱਚ ਵਿਸ਼ੇਸ਼ ਤੌਰ ’ਤੇ ਲਿਖੀਆਂ ਹਨ। ਅਸੀਂ ਉਨ੍ਹਾਂ ਦੀ ਪੁਸਤਕ ‘ਧੰਨ ਨਾਨਕ ਤੇਰੀ ਵੱਡੀ ਕਮਾਈ’ ਲੜੀਵਾਰ ਪ੍ਰਕਾਸ਼ਨ ਇਸ ਐਤਵਾਰ ਤੋਂ ਸ਼ੁਰੂ ਕਰਨ ਜਾ ਰਹੇ ਹਾਂ। ਆਸ ਕਰਦੇ ਹਾਂ ਕਿ ਕੌਮ ਇਸ ਉਦਮ ਨੂੰ ਪਸੰਦ ਕਰੇਗੀ। -ਸੰਪਾਦਕ
ਸੁਖਇੰਦਰ ਸਿੰਘ ਅਲੱਗ
ਸੰਪਰਕ : 99884-00018

Send this to a friend