ਸ਼ਹਿਣਾ, 30 ਮਾਰਚ- ਅਕਸਰ ਪੰਜਾਬ ਦੀ ਅਫ਼ਸਰਸ਼ਾਹੀ ਤੇ ਲੋਟੂ ਹੋਣ ਦੇ ਦੋਸ਼ ਲਗਦੇ ਰਹਿੰਦੇ ਹਨ। ਕਹਿੰਦੇ ਧੂੰਆਂ ਤਾਂ ਹੀ ਨਿਕਲਦਾ ਹੈ ਕੀਤੇ ਮਾੜੀ ਮੋਟੀ ਅਗ ਧੁਖ ਰਹੀ ਹੋਵੇਗੀ ਮਾੜੇ ਸਿਸਟਮ ਤੋਂ ਲੋਕ ਦੁਖੀ ਨੇ, ਪਰ ਪੰਜੇ ਉਂਗਲਾਂ ਇਕ ਸਾਰ ਨਹੀਂ ਹੁੰਦੀ ਆ ਪੰਜਾਬ ਵਿਚ ਬਹੁਤ ਸਾਰੇ ਨੇਕ ਦਿਲ ਅਫਸਰ ਨੇ ਜਿਹੜੇ ਲੋਕਾਂ ਦੇ ਕੰਮ ਨੂੰ ਹੀ ਧਰਮ ਸਮਝਦੇ ਹਨ। ਜਿਹੜੇ ਆਪਣੇ ਤੋਂ ਪਹਿਲਾਂ ਦੂਜਿਆਂ ਦਾ ਸੋਚਦੇ ਹਨ, ਜਿਹਨਾਂ ਦਾ ਹਰ ਪਲ ਲੋਕਾਂ ਦੀ ਸੇਵਾ ਵਿਚ ਲੰਘਦਾ ਹੈ। ਜਿਹੜੇ ਲੋਕ ਸੇਵਾ ਨੂੰ ਅਪਣਾ ਧਰਮ ਸਮਝਦੇ ਹਨ। ਉਹਨਾਂ ਗਿਣੇ ਚੁਣੇ ਅਫਸਰਾਂ ਦੀ ਅਗਲੀ ਕਤਾਰ ਵਿਚ ਹੈ ਬਰਨਾਲਾ ਜ਼ਿਲ੍ਹੇ ਦੇ ਪਿੰਡ ਢਿਲਵਾਂ ਦੀ ਜੰਮਪਲ ਬੀਬਾ ਬਲਜੀਤ ਕੌਰ ਜੀ ਦਾ ਬਚਪਨ ਬੜਾ ਹੀ ਦੁਖਾਂ ਭਰਿਆ ਸੀ । ਪਰ ਫਿਰ ਵੀ ਉਹਨਾਂ ਵਾਹਿਗੁਰੂ ਜੀ ਦਾ ਭਾਣਾ ਮੰਨਿਆ ਤੇ ਜ਼ਿੰਦਗੀ ਵਿਚ ਅਗੇ ਵਧਣ ਲਈ ਯਤਨ ਕੀਤੇ। ਪੜ੍ਹਾਈ ਤੋਂ ਬਾਅਦ ਸਰਕਾਰੀ ਨੌਕਰੀ ਪ੍ਰਾਪਤ ਕੀਤੀ, ਅਪਣੇ ਲੋਕਾਂ ਪ੍ਰਤੀ ਉਹਨਾਂ ਦਾ ਪਿਆਰ ਇਸ ਗਲ ਤੋਂ ਹੀ ਜ਼ਾਹਿਰ ਹੁੰਦਾ ਹੈ ਕਿ ਉਹ ਆਪਣੀ ਪੋਸਟਿੰਗ ਦੌਰਾਨ ਜਿੰਨੇ ਵੀ ਬਲਾਕਾਂ ਵਿਚ ਗਏ ਉਹਨਾਂ ਪਿੰਡਾਂ ਨੂੰ ਅਪਣਾ ਘਰ ਸਮਝ ਕੇ ਕੰਮ ਕੀਤੇ, ਜਿਥੇ ਵੀ ਉਹ ਆਪਣੀ ਨੌਕਰੀ ਦੌਰਾਨ ਰਹੇ ਉਹਨਾਂ ਇਲਾਕਿਆਂ ਦੇ ਲੋਕਾਂ ਦੇ ਮਨਾਂ ਅੰਦਰ ਅਜ ਵੀ ਬਲਜੀਤ ਕੌਰ ਜੀ ਦੀ ਸਾਪ ਮੌਜੂਦ ਹੈ। ਲੋਕ ਬੀਬਾ ਜੀ ਵਰਗੇ ਸੁਹਿਰਦ ਤੇ ਸਾਹਸੀ ਚੰਗੀ ਸੋਚ ਦੀ ਅਫ਼ਸਰ ਨੂੰ ਅਪਣੇ ਅਪਣੇ ਏਰੀਏ ਵਿਚ ਹੋਣਾ ਲੋਚਦੇ ਹਨ। ਤਾਂ ਜੋ ਆਮ ਲੋਕਾਂ ਦੀ ਸੁਣਵਾਈ,ਮਦਦ ਪਹਿਲ ਦੇ ਅਧਾਰ ਤੇ ਹੋ ਸਕੇ। ਬੀਬਾ ਜੀ ਸਮਾਜ ਭਲਾਈ ਦੇ ਕੰਮਾਂ ਵਿਚ ਯੋਗਦਾਨ ਅਕਸਰ ਹੀ ਪਾਉਂਦੇ ਰਹਿੰਦੇ ਹਨ। ਲੋੜਵੰਦ ਪਰਿਵਾਰਾਂ ਦੀਆਂ ਮੁਸ਼ਕਲਾਂ ਵਿਚ ਸਾਥ ਦੇਣ ਲਈ ਹਰ ਸਮੇਂ ਤਤਪਰ ਰਹਿਣਾ ਉਹਨਾਂ ਦੇ ਸੁਭਾਅ ਵਿਚ ਸ਼ਾਮਿਲ ਹੈ। ਬੀਬਾ ਜੀ ਇਕ ਚੰਗੇ ਤੇ ਇਮਾਨਦਾਰ ਅਫਸਰ ਤੋਂ ਵੀ ਬਹੁਤ ਅਗੇ ਨਿਕਲ ਚੁਕੇ ਹਨ, 2017 ਵਿਚ ਬਾਦਲ ਸਰਕਾਰ ਦੀਆਂ ਪ੍ਰਾਪਤੀਆਂ ਲੋਕਾਂ ਤਕ ਪਹੁੰਚਾਉਣ ਲਈ ਪ੍ਰਚਾਰ ਵੈਨਾਂ ਭੇਜੀਆਂ ਗਈਆਂ ਸਨ ਸ਼ਹੀਦ ਸਾਹਿਬਜ਼ਾਦਿਆਂ ਦੀਆਂ ਫੋਟੋਆਂ ਦੇ ਨਾਲ ਬਾਦਲ ਪਰਿਵਾਰ ਨੇ ਆਪਣੀਆਂ ਫੋਟੋਆਂ ਲਾ ਕੇ ਜੋ ਬੇਅਦਬੀ ਕੀਤੀ ਸੀ। ਅਪਣੀ ਨੌਕਰੀ ਦੀ ਪ੍ਰਵਾਹ ਨਾ ਕਰਦੇ ਹੋਏ ਬੀਬਾ ਜੀ ਨੇ ਬਾਦਲ ਸਰਕਾਰ ਦੇ ਵਿਰੁਧ ਅਵਾਜ਼ ਬੁਲੰਦ ਕੀਤੀ ਮੀਡੀਆ ਸੋਸ਼ਲ ਮੀਡੀਆ ਵਿਚ ਜਦੋਂ ਬੀਬਾ ਜੀ ਦੇ ਇਸ ਉਹ ਕਦਮ ਬਾਰੇ ਲੋਕਾਂ ਨੂੰ ਪਤਾ ਲਗਿਆ ਤਾਂ ਥਾਂ ਥਾਂ ਉਹਨਾਂ ਦੀ ਬਹਾਦਰੀ ਦੇ ਚਰਚੇ ਹੋਣੇ ਸ਼ੁਰੂ ਹੋ ਗਏ। ਬੀਬਾ ਜੀ ਦੀ ਇਸ ਕਾਰਵਾਈ ਕਰਕੇ ਬਾਦਲ ਸਰਕਾਰ ਨੂੰ ਆਪਣੀਆਂ ਪ੍ਰਚਾਰ ਵੈਨਾਂ ਤੇ ਬਰੇਕ ਲਾਉਣੀ ਪਈ,ਜਿਸ ਨਾਲ ਬਾਦਲਾਂ ਨੂੰ ਬਹੁਤ ਵਡੀ ਪਧਰ ਤੇ ਨੁਕਸਾਨ ਹੋਇਆ। ਬਾਦਲਾਂ ਨੂੰ ਬੀਬਾ ਜੀ ਦੀ ਇਹ ਗਲ ਬਹੁਤ ਚੁਭੀ ਉਹਨਾਂ ਬੀਬਾ ਜੀ ਨੂੰ ਅਪਣੀ ਨੌਕਰੀ ਤੋਂ ਲਾਈਨ ਹਾਜ਼ਰ ਕਰ ਦਿਤਾ। ਲਾਈਨ ਹਾਜ਼ਰ ਕਰਨ ਤੋਂ ਬਾਅਦ ਉਹਨਾਂ ਨੂੰ ਕਾਫੀ ਲਾਲਚ ਵੀ ਦਿਤੇ ਗਏ। ਅਹੁਦਾ ਵਧਾਉਣ ਦੇ ਤਾਂ ਜੋ ਉਹ ਆਪਣੀ ਸਟੇਟਸਮੈਂਟ ਵਾਪਸ ਲੈ ਲੈਣ,ਪਰ ਬੀਬਾ ਜੀ ਨੇ ਅਹੁਦਿਆਂ ਨੂੰ ਠੋਕਰ ਮਾਰਦੇ ਹੋਏ। ਅਪਣੀ ਗਲ ਤੇ ਬਰਕਰਾਰ ਰਹੇ,ਲਾਈਨ ਹਾਜ਼ਰੀ ਤੇ ਲਾਲਚ ਨੂੰ ਠੋਕਰ ਮਾਰਣ ਪਿਛੋਂ ਲੋਕਾਂ ਦੇ ਮਨਾਂ ਵਿਚ ਬੀਬਾ ਜੀ ਦਾ ਸਤਿਕਾਰ ਹੋਰ ਵੀ ਜ਼ਿਆਦਾ ਵਧ ਗਿਆ,ਪੰਥਕ ਲੋਕਾਂ ਤੇ ਸਿਖ ਸੰਗਤਾਂ ਵਲੋਂ ਬੀਬਾ ਜੀ ਦਾ ਧੰਨਵਾਦ ਕਰਦਿਆਂ ਉਹਨਾਂ ਨੂੰ ਜਗਾ ਜਗਾ ਭਾਈ ਭਾਗੋ ਦੀ ਵਾਰਿਸ ਐਵਾਰਡ ਦੇ ਕੇ ਸਨਮਾਨਿਤ ਕੀਤਾ ਜਾਣ ਲਗਿਆ। ਦੇਸ਼ ਵਿਦੇਸ਼ ਦੀ ਸਿਖ ਸੰਗਤ ਨੇ ਬੀਬਾ ਜੀ ਦੀ ਇਸ ਫੈਸਲੇ ਨੂੰ ਬਹੁਤ ਸਰਾਹਿਆ, ਬੀਬਾ ਜੀ ਦੁਆਰਾ ਬਾਦਲਾਂ ਵਿਰੁਧ ਖੋਲੇ ਇਸ ਮੋਰਚੇ ਦੇ ਨਾਲ ਚੋਣਾਂ ਵਿਚ ਬਾਦਲਾਂ ਨੂੰ ਵਡਾ ਨੁਕਸਾਨ ਝਲਣਾ ਪਿਆ। ਇਹ ਨੁਕਸਾਨ ਇੰਨਾ ਜ਼ਿਆਦਾ ਸੀ ਕਿ 120 ਸਾਲ ਪੁਰਾਣੀ ਪਾਰਟੀ ਦੇ 25 ਰਾਜ ਕਰਨ ਦੇ ਸੁਪਨੇ ਨੂੰ ਚਕਣਾ ਚੁਰ ਕੀਤਾ।
ਫਿਰ ਤੋਂ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਇਸ ਵਾਰ ਵਿਰੋਧ ਧਿਰ ਵਿਚ ਬੈਠਣਾ ਵੀ ਨਸ਼ੀਬ ਨਹੀਂ ਹੋਇਆ,,, ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਬੀਬਾ ਜੀ ਨੂੰ ਕਾਂਗਰਸ ਸਰਕਾਰ ਨੇ ਫਿਰ ਤੋਂ ਬਹਾਲ ਕੀਤਾ,ਪਰ ਇਸ ਸਮੇਂ ਦੌਰਾਨ ਬੀਬਾ ਜੀ ਦਾ ਕਦ ਰਾਜਸੀ ਲੀਡਰਾਂ ਤੋਂ ਕੀਤੇ ਵਡਾ ਹੋ ਚੁਕਿਆ ਸੀ, ਪੰਜਾਬ ਦੇ ਆਮ ਖਾਸ ਲੋਕਾਂ ਦੇ ਦਿਲਾਂ ਵਿਚ ਸਤਿਕਾਰ ਬਹੁਤ ਵਧ ਚੁਕਿਆ ਸੀ,ਬਰਗਾੜੀ ਕਾਂਡ ਦੌਰਾਨ ਬੀਬਾ ਜੀ ਨੇ ਸਰਕਾਰ ਖਿਲਾਫ ਅਪਣਾ ਗੁਸਾ ਜ਼ਾਹਿਰ ਕੀਤਾ, ਪ੍ਰਚਾਰ ਵੈਨਾਂ ਤੇ ਸਹਿਬਜ਼ਾਦਿਆਂ ਦੇ ਬਰਾਬਰ ਫੋਟੋ ਤੇ ਵਿਰੋਧ ਜਾਹਿਰ ਕਰ ਕੇ, ਵਿਦੇਸ਼ ਲਾੜੇ ਜੋ ਪੰਜਾਬ ਦੀਆਂ ਧੀਆਂ ਨਾਲ਼ ਵਿਆਹ ਕਰਵਾ ਕੇ ਉਹਨਾਂ ਨੂੰ ਰੁਲਣ ਲਈ ਛਡ ਜਾਂਦੇ ਸਨ ਕੇਂਦਰ ਸਰਕਾਰ ਤੋਂ ਉਹਨਾਂ ਦੇ ਖ਼ਿਲਾਫ਼ ਕਾਰਵਾਈ ਦਾ ਐਕਟ ਪਾਸ ਕਰਵਾਇਆ। ਰਾਜਨੀਤਕ ਆਗੂ ਤੇ ਪ੍ਰਸ਼ਾਸਨ ਵਲੋਂ ਪਤਰਕਾਰ ਵੀਰਾਂ ਨਾਲ ਹੋ ਰਹੇ ਵਿਤਕਰੇ ਵਿਰੁਧ ਬਾਰੇ ਬੀਬਾ ਜੀ ਵਲੋਂ ਇਤਿਹਾਸ ਵਿਚ ਪਹਿਲੀ ਵਾਰ ਪਤਰਕਾਰਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ 15000 ਅਲਾਊਸ ਤੇ ਬਣਦੇ ਹਕ ਦੇਣ ਵਾਸਤੇ ਬਹੁਤ ਵਡਾ ਮਸਲਾ ਉਠਾਇਆ। ਜਿਸ ਵਿਧਾਨ ਸਭਾ ਦੀਆਂ ਜੜ੍ਹਾਂ ਹਿਲੀਆਂ ਤੇ ਬੀਬਾ ਜੀ ਦਾ ਨਾਮ ਵਿਧਾਨ ਸਭਾ ਵਿਚ ਗੂੰਜਿਆ, ਬੀਬਾ ਜੀ ਵਲੋਂ ਨਿਭਾਏ ਜਾ ਰਹੇ ਧਾਰਮਿਕ ਅਤੇ ਸਮਾਜਿਕ ਕਾਰਜਾਂ ਦੀ ਦੇਸ਼ ਵਿਦੇਸ਼ ਵਿਚ ਬੈਠੀਆਂ ਸੰਗਤਾਂ ਵਲੋਂ ਬਹੁਤ ਭਾਰੀ ਸ਼ਲਾਘਾ ਕੀਤੀ ਜਾ ਰਹੀ ਹੈ। ਮਹਿਲਾ ਅਫਸਰ ਬੀਬਾ ਬਲਜੀਤ ਕੌਰ ਜੀ ਲੋਕਾਂ ਤੇ ਸਿਖ ਪੰਥ ਪ੍ਰੇਮੀਆਂ ਵਿਚ ਮਾਈ ਭਾਗੋ ਜੀ ਦੀ ਵਾਰਿਸ ਧੀ ਬਣ ਕੇ ਉਭਰਿਆ ਕਿਰਦਾਰ, ਮਾਈ ਭਾਗੋ ਜੀ ਦੀ ਵਾਰਿਸ ਇਸ ਧੀ ਨੂੰ ਸਾਡਾ ਸਲਾਮ।