ਨਰਮੇ ਦੀ ਫਸਲ ’ਚ ਚਿੱਟੀ ਮੱਖੀ ਦੀ ਰੋਕਥਮ ਲਈ ਨਦੀਨ ਨਸ਼ਟ ਮੁਹਿੰਮ ਸਬੰਧੀ ਅਹਿਮ ਬੈਠਕ

ਬਠਿੰਡਾ, 28 ਮਾਰਚ (ਨਰਿੰਦਰ ਪੁਰੀ, ਕਮਲ ਕਟਾਰੀਆ)- ਡਿਪਟੀ ਕਮਿਸਨਰ ਬਠਿੰਡਾ ਦੀ ਪ੍ਰਧਾਨਗੀ ਹੇਠ ਸਾਉਣੀ 2018 ਲਈ ਨਰਮੇ ਦੀ ਫਸਲ ਦੀ ਅਗੇਤੀ ਯੋਜਨਾਬੰਦੀ ਕਰਦੇ ਹੋਏ ਚਿਟੀ ਮਖੀ ਦੀ ਰੋਕਥਮ ਲਈ ਨਦੀਨ ਨਸ਼ਟ ਮੁਹਿੰਮ ਚਲਾਉਣ ਸਬੰਧੀ ਅਹਿਮ ਬੈਠਕ ਕੀਤੀ ਗਈ।ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀ ਦੀਪਰਵਾ ਲਾਕਰਾ ਨੇ ਦਸਿਆ ਕਿ ਸਾਉਣੀ 2018 ਲਈ ਜ਼ਿਲਾ ਬਠਿੰਡਾ ਵਿਚ 1 ਲਖ 10 ਹਜ਼ਾਰ ਹੈਕਟੇਅਰ ਰਕਬਾ ਨਰਮੇ ਦੀ ਕਾਸ਼ਤ ਹੇਠ ਲਿਆਉਣ ਦਾ ਟੀਚਾ ਰਖਿਆ ਗਿਆ ਹੈ।ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਜ਼ਿਲੇ ਵਿਚ 99 ਹਜ਼ਾਰ ਹੈਕਟੇਅਰ ਵਿਚ ਨਰਮੇ ਦੀ ਕਾਸ਼ਤ ਕੀਤੀ ਗਈ ਸੀ। ਇਸੇ ਤਰਾਂ ਪਿਛਲੇ ਸਾਲ ਨਰਮੇ ਦਾ ਝਾੜ 850 ਕਿਲੋ ਰੂੰਹ ਪ੍ਰਤੀ ਹੈਕਟੇਅਰ ਮਿਲਿਆ ਸੀ ਜਿਹੜਾ ਕਿ ਇਸ ਸਾਲ 860 ਕਿਲੋ ਰੂੰਹ ਪ੍ਰਤੀ ਹੈਕਟੇਅਰ ਮਿਥਿਆ ਗਿਆ ਹੈ।ਉਨ੍ਹਾਂ ਕਿਹਾ ਕਿ ਇਨਾਂ ਟੀਚਿਆਂ ਨੂੰ ਸਫ਼ਲਤਾ ਪੂਰਵਕ ਪ੍ਰਾਪਤ ਕਰਨ ਲਈ ਨਰਮੇ ਦੀ ਖੇਤੀ ਸਬੰਧੀ ਅਗੇਤੇ ਪ੍ਰਬੰਧਾਂ ਵਿਚ ਨਦੀਨ ਨਸ਼ਟ ਕਰਨ ਦੀ ਮੁਹਿੰਮ ਦਾ ਅਹਿਮ ਯੋਗਦਾਨ ਹੈ। ਇਸ ਮੁਹਿੰਮ ਤਹਿਤ ਪਿਛਲੇ ਸਾਲਾ ਦੀ ਤਰਾਂ ਚਿਟੀ ਮਖੀ ਦੀ ਰੋਕਥਮ ਲਈ ਨਦੀਨ ਨਸ਼ਟ ਮੁਹਿੰਮ ਚਲਾਉਣ ਸਬੰਧੀ ਸਬੰਧਤ ਵਿਭਾਗਾਂ ਨੂੰ ਹਦਾਇਤਾਂ ਦਿਤੀਆਂ ਗਈਆਂ।ਇਸ ਮੀਟਿੰਗ ਦੌਰਾਨ ਡਾ. ਗੁਰਾਦਿੱਤਾ ਸਿੰਘ ਸਿੱਧੂ ਮੁੱਖ ਖੇਤੀਬਾੜੀ ਅਫਸਰ ਬਠਿੰਡਾ ਵਲੋ ਸਮੂਹ ਵਿਭਾਗਾਂ ਨੂੰ ਸੂਚਿਤ ਕੀਤਾ ਗਿਆ ਕਿ ਪਿਛਲੇ 2 ਸਾਲਾਂ ਤੋਂ ਲਗਾਤਾਰ ਨਰਮੇ ਦੀ ਫਸਲ ਨੂੰ ਮੁੜ ਸੁਰਜੀਤ ਕਰਨ ਲਈ ਨਦੀਨ ਨਸ਼ਟ ਮੁਹਿੰਮ ਚਲਾਈ ਜਾ ਰਹੀ ਹੈ। ਜਿਸ ਕਰਕੇ ਨਰਮੇ ਦੀ ਫਸਲ ਨੂੰ ਚਿਟੀ ਮਖੀ ਦੇ ਹਮਲੇ ਤੋਂ ਬਚਾ ਕੇ ਕਾਮਯਾਬ ਕੀਤਾ ਗਿਆ।ਜਿਸ ਵਿਚ ਸਬੰਧਤ ਵਿਭਾਗਾਂ ਵੱਲੋਂ ਵੱਧ ਚੜ ਕੇ ਯੋਗਦਾਨ ਪਾਇਆ ਗਿਆ।ਇਸ ਮੁਹਿੰਮ ਤਹਿਤ ਹਰੇਕ ਵਿਭਾਗ ਵੱਲੋਂ ਆਪਣੇ ਅਧਿਕਾਰ ਖੇਤਰ ਵਿੱਚ ਆਉਂਦੇ ਰਕਬੇ ਵਿੱਚੋਂ ਨਦੀਨ ਨਸਟ ਕਰਵਾਏ ਜਾ ਰਹੇ ਹਨ। ਇਸੇ ਲੜੀ ਤਹਿਤ ਇਸ ਸਾਲ ਵੀ ਇਹ ਮੁਹਿੰਮ ਚਲਾਈ ਜਾ ਰਹੀ ਹੈ। ਡਿਪਟੀ ਕਮਿਸਨਰ ਬਠਿੰਡਾ ਨੇ ਸਬੰਧਤ ਵਿਭਾਗਾਂ ਦੇ ਮੁਖੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਅਧਿਕਾਰਤ ਖੇਤਰ ਵਿਚ ਆਉਂਦੇ ਰਕਬੇ ਵਿੱਚ ਨਦੀਨਾਂ ਨੂੰ ਨਸ਼ਟ ਕਰਵਾਉਣਾ ਯਕੀਨੀ ਬਣਾਉਣਗੇ। ਤਾਂ ਜੋ ਨਰਮੇ ਦੀ ਫਸਲ ਨੂੰ ਕਾਮਯਾਬ ਕੀਤਾ ਜਾ ਸਕੇ।ਇਸ ਮੀਟਿਗ ਦੌਰਾਨ ਸ੍ਰੀਮਤੀ ਸਾਕਸ਼ੀ ਸਾਹਨੀ ਵਧੀਕ ਡਿਪਟੀ ਕਮਿਸਨਰ (ਵਿਕਾਸ) ਵੱਲੋਂ ਸਬੰਧਤ ਵਿਭਾਗਾਂ ਹਦਾਇਤ ਕੀਤੀ ਕਿ ਉਹ ਮਨਰੇਗਾ ਸਕੀਮ ਤਹਿਤ ਲੇਬਰ ਪ੍ਰਾਪਤ ਕਰਨ ਲਈ ਆਪਣਾ-ਆਪਣਾ ਐਕਸਨ ਪਲਾਨ ਮੰਨਜੂਰ ਕਰਵਾਉਣ ਹਿਤ ਭੇਜਣ, ਤਾਂ ਜੋ ਸਬੰਧਤ ਵਿਭਾਗਾਂ ਨੂੰ ਮਨਰੇਗਾ ਤਹਿਤ ਲੇਬਰ ਮੁਹਈਆ ਕਰਵਾ ਕੇ ਨਰਮੇ ਦੀ ਬਿਜਾਈ ਤੋਂ ਪਹਿਲਾਂ-ਪਹਿਲਾਂ ਨਦੀਨਾਂ ਨੂੰ ਨਸ਼ਟ ਕਰਵਾਇਆ ਜਾ ਸਕੇ। ਉਨਾਂ ਵਲੋ ਇਹ ਵੀ ਹਦਾਇਤ ਕੀਤੀ ਗਈ ਕਿ ਇਸ ਮੁਹਿੰਮ ਤਹਿਤ ਰੋਜ਼ਾਨਾ ਦੀ ਪ੍ਰਗਤੀ ਰਿਪੋਰਟ ਵਟਸਐਪ ਜਾਂ ਈ-ਮੇਲ ਰਾਹੀ ਉਨਾ ਨੂੰ ਭੇਜਣਾ ਯਕੀਨੀ ਬਣਾਉਣਗੇ।

Send this to a friend