ਨਵੀਂ ਦਿ¤ਲੀ, 11 ਫਰਵਰੀ (ਪੀ.ਟੀ.)-ਆਈ.ਪੀ.ਐ¤ਲ. ਫਿਕਸਿੰਗ ਮਾਮਲੇ ’ਚ ਟੀਮ ਇੰਡੀਆ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਤੇ ਸੁਰੇਸ਼ ਰੈਨਾ ਦਾ ਨਾਂਅ ਸਾਹਮਣੇ ਆ ਰਿਹਾ ਹੈ। ਸੱਟੇਬਾਜ਼ ਕਿੱਟੀ ਉਰਫ਼ ਉ¤ਤਮ ਜੈਨ ਨੇ ਪੁੱਛਗਿੱਛ ਦੌਰਾਨ ਧੋਨੀ ’ਤੇ ਰੈਨਾ ਦੇ ਫਿਕਸਿੰਗ ’ਚ ਸ਼ਾਮਿਲ ਹੋਣ ਦੀ ਗੱਲ ਕਹੀ ਹੈ। ਆਈ.ਪੀ.ਐ¤ਲ. ਫਿਕਸਿੰਗ ਮਾਮਲੇ ’ਚ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਖੁਲਾਸਾ ਮੰਨਿਆ ਜਾ ਰਿਹਾ ਹੈ। ਉਧਰ ਸਾਬਕਾ ਆਈ.ਪੀ.ਐ¤ਲ. ਕਮਿਸ਼ਨਰ ਲਲਿਤ ਮੋਦੀ ਨੇ ਇੱਕ ਨਿਊਜ਼ ਚੈਨਲ ਦੇ ਨਾਲ ਗੱਲਬਾਤ ਦੌਰਾਨ ਦੋਸ਼ ਲਗਾਉਂਦਿਆਂ ਕਿਹਾ ਕਿ ਫਿਕਸਿੰਗ ਦੇ ਸੱਚ ਨੂੰ ਲੁਕਾਉਣ ’ਚ ਖੁਦ ਭਾਰਤੀ ਟੀਮ ਦਾ ਕਪਤਾਨ ਮਹਿੰਦਰ ਸਿੰਘ ਧੋਨੀ ਵੀ ਸ਼ਾਮਿਲ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਮਯੱਪਨ ਤੇ ਧੋਨੀ ਨੇ ਫਿਕਸਿੰਗ ਦੇ ਸੱਚ ਨੂੰ ਲੁਕਾਉਣ ਦਾ ਕੰਮ ਕੀਤਾ ਹੈ।
ਆਈ.ਪੀ.ਐ¤ਲ. ਫਿਕਸਿੰਗ ’ਚ ਧੋਨੀ ਤੇ ਰੈਨਾ ਦਾ ਆਇਆ ਨਾਂਅ!



